ਗਾਂ ਰੱਖਿਆ ਨੂੰ ਲੈ ਕੇ ਪੀ.ਐਮ ਮੋਦੀ ਅਤੇ ਵੀ.ਐਚ.ਪੀ ਆਏ ਆਹਮਣੇ-ਸਾਹਮਣੇ
Wednesday, Jul 05, 2017 - 01:38 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਾਂ ਰੱਖਿਆ ਨੂੰ ਲੈ ਕੇ ਦਿੱਤੇ ਗਏ ਬਿਆਨ ਦਾ ਵਿਸ਼ਵ ਹਿੰਦੂ ਪਰਿਸ਼ਦ ਨੇ ਵਿਰੋਧ ਕਰਦੇ ਹੋਏ ਕਿਹਾ ਕਿ ਗਾਂ ਦੀ ਰੱਖਿਆ ਗਾਂ ਸੇਵਾ ਦਾ ਜ਼ਰੂਰੀ ਹਿੱਸਾ ਹੈ ਅਤੇ ਇਸ ਦੇ ਨਾਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੀ.ਐਚ.ਪੀ ਦੇ ਮਹਾਂ ਸਕੱਤਰ ਸੁਰਿੰਦਰ ਜੈਨ ਵੀ.ਐਚ.ਪੀ ਨੇ ਕਿਹਾ ਕਿ ਗਾਂ ਰੱਖਿਆ ਤਾਨਾਸ਼ਾਹ ਨਹੀਂ ਸਗੋਂ ਪੀੜਿਤ ਹੈ। ਪਿਛਲੇ ਹਫਤੇ ਪੀ.ਐਮ ਨੇ ਗਾਂ ਰੱਖਿਆ ਦੇ ਨਾਮ 'ਤੇ ਹੋ ਰਹੀ ਹਿੰਸਾ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਗਾਂ ਭਗਤੀ ਦੇ ਨਾਮ 'ਤੇ ਲੋਕਾਂ ਦਾ ਕਤਲ ਸਵੀਕਾਰ ਨਹੀਂ ਕੀਤਾ ਜਾਵੇਗਾ। ਮਹਾਤਮਾ ਗਾਂਧੀ ਅੱਜ ਹੁੰਦੇ ਤਾਂ ਇਸ ਦੇ ਖਿਲਾਫ ਹੁੰਦੇ।
ਪੀ.ਐਮ ਨੇ ਕਿਹਾ ਸੀ ਕਿ ਦੇਸ਼ 'ਚ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਲੈਣ ਦਾ ਅਧਿਕਾਰ ਨਹੀਂ ਹੈ, ਹਿੰਸਾ ਤੋਂ ਕਦੀ ਕਿਸੇ ਸਮੱਸਿਆ ਦਾ ਸਮਾਧਾਨ ਨਹੀਂ ਹੋਇਆ ਅਤੇ ਨਾ ਹੋਵੇਗਾ। ਇਸ 'ਤੇ ਜੈਨ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਸਵਰਾਜ ਦੀ ਪ੍ਰਾਪਤੀ ਗਾਂ ਰੱਖਿਆ ਦੇ ਬਿਨਾਂ ਪੂਰੀ ਨਹੀਂ ਹੋਵੇਗੀ। ਜੇਕਰ ਕੋਈ ਕਾਨੂੰਨ ਹੋਵੇਗਾ ਤਾਂ ਫਿਰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਹੋਵੇਗੀ। ਪਿਛਲੇ ਸਾਲ ਵੀ ਮੋਦੀ ਨੇ ਗਾਂ ਰੱਖਿਆ 'ਤੇ ਬਿਆਨ ਦਿੱਤਾ ਸੀ। ਉਦੋਂ ਵੀ ਵੀ.ਐਚ.ਪੀ ਵਿਰੋਧ ਦਰਜ ਕਰਵਾਇਆ ਸੀ।