ਪੂਰੇ ਦੇਸ਼ ''ਚ ਵਧ ਰਹੀ ਹੈ ਪੀ.ਐੱਮ. ਮੋਦੀ ਦੀ ਲੋਕਪ੍ਰਿਯਤਾ- ਸ਼ਾਹ

11/16/2017 5:31:32 PM

ਨਵੀਂ ਦਿੱਲੀ— ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਪੂਰੇ ਦੇਸ਼ 'ਚ ਵਧ ਰਹੀ ਹੈ ਅਤੇ ਅਰਥਵਿਵਸਥਾ ਦੇ ਪ੍ਰਤੀ ਲੋਕਾਂ ਦੀ ਸੰਤੁਸ਼ਟੀ ਸਰਵਉੱਚ ਪੱਧਰ 'ਤੇ ਹੈ। ਸ਼ਾਹ ਪਿਊ ਰਿਸਰਚ ਸੈਂਟਰ ਦੇ ਸਰਵੇਖਣ 'ਤੇ ਪ੍ਰਤੀਕਿਰਿਆ ਜ਼ਾਹਰ ਕਰ ਰਹੇ ਸਨ। ਸ਼ਾਹ ਨੇ ਆਪਣੇ ਟਵੀਟ 'ਚ ਕਿਹਾ,''ਪਿਊ ਗਲੋਬਲ ਰਿਸਰਚ  ਦੇ ਸਰਵੇਖਣ ਦਾ ਨਤੀਜਾ ਮਹੱਤਵਪੂਰਨ ਹੈ। ਮੋਦੀ ਦੇ ਸੱਤਾ 'ਚ ਆਉਣ ਤੋਂ ਬਾਅਦ ਲੋਕਾਂ ਦਾ ਸਰਕਾਰ, ਲੋਕਤੰਤਰ 'ਚ ਭਰੋਸਾ ਵਧਿਆ ਹੈ। ਇਹ ਭਰੋਸਾ ਕਿ ਦੇਸ਼ ਸਹੀ ਦਿਸ਼ਾ 'ਚ ਅੱਗੇ  ਵਧ ਰਿਹਾ ਹੈ, ਇਸ 'ਚ ਵੀ ਕਾਫੀ ਵਾਧਾ ਹੋਇਆ ਹੈ।'' ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਪੂਰੇ ਦੇਸ਼ 'ਚ ਅਤੇ ਹਰੇਕ ਭੂਗੋਲਿਕ ਸਮੂਹਾਂ 'ਚ ਵਧੀ ਹੈ। ਵੱਖ-ਵੱਖ ਮੁੱਦਿਆਂ ਨਾਲ ਨਜਿੱਠਣ ਦੇ ਉਨ੍ਹਾਂ ਦੇ ਤਰੀਕੇ ਨੂੰ ਵੀ ਲੋਕਾਂ ਦੀ ਮਨਜ਼ੂਰੀ ਪ੍ਰਾਪਤ ਹੋਈ ਹੈ। 
ਜ਼ਿਕਰਯੋਗ ਹੈ ਕਿ ਇਕ ਸਰਵੇਖਣ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਤੋਂ ਸਭ ਤੋਂ ਲੋਕਪ੍ਰਿਯ ਰਾਜਨੇਤਾ ਦੇ ਰੂਪ 'ਚ ਉੱਭਰ ਕੇ ਆਏ ਹਨ। ਅਮਰੀਕੀ ਥਿੰਕ ਟੈਂਕ ਪਿਊ ਰਿਸਰਚ ਸੈਂਟਰ ਵੱਲੋਂ ਕਰਵਾਏ ਗਏ ਸਰਵੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਰਾਜਨੀਤੀ 'ਚ ਇਸ ਵਾਰ ਵੀ ਸਭ ਤੋਂ ਲੋਕਪ੍ਰਿਯ ਰਾਜਨੇਤਾ ਹਨ। ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੂੰ ਦੂਜਾ ਸਥਾਨ ਮਿਲਿਆ ਹੈ। ਇਸ ਸਾਲ 21 ਫਰਵਰੀ ਤੋਂ 10 ਮਾਰਚ ਦਰਮਿਆਨ ਕੀਤੇ ਗਏ ਸਰਵੇਖਣ ਅਨੁਸਾਰ 88 ਫੀਸਦੀ ਲੋਕਾਂ ਨੇ ਮੋਦੀ ਨੂੰ ਸਭ ਤੋਂ ਲੋਕਪ੍ਰਿਯ ਹਸਤੀ ਮੰਨਿਆ। ਇਸ ਸੂਚੀ 'ਚ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਵੀ 58 ਫੀਸਦੀ ਨਾਲ ਦੂਜੇ ਸਥਾਨ 'ਤੇ ਰਹੇ। ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ 57 ਫੀਸਦੀ ਨਾਲ ਤੀਜੇ ਸਥਾਨ 'ਤੇ ਜਦੋਂ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 39 ਫੀਸਦੀ ਨਾਲ ਚੌਥੇ ਸਥਾਨ 'ਤੇ ਰਹੇ। ਇਕ ਹੋਰ ਟਵੀਟ 'ਚ ਸ਼ਾਹ ਨੇ ਕਿਹਾ ਕਿ ਰਾਸ਼ਟਰੀ ਪ੍ਰੈੱਸ ਦਿਵਸ 'ਤੇ ਮੈਂ ਮੀਡੀਆ ਦੇ ਸਾਰੇ ਦੋਸਤਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਲੋਕਤੰਤਰ ਦੇ ਚੌਥੇ ਕਾਲਮ ਦੇ ਮੁੱਲਾਂ ਨੂੰ ਬਰਕਰਾਰ ਰੱਖਣ ਲਈ ਅਥੱਕ ਕੋਸ਼ਿਸ਼ ਕਰਨ 'ਚ ਮੈਂ ਹਰੇਕ ਮੀਡੀਆ ਕਰਮਚਾਰੀ ਦੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਤੇ ਵਚਨਬੱਧਤਾ ਲਈ ਸ਼ਲਾਘਾ ਕਰਦਾ ਹਾਂ।


Related News