PM ਮੋਦੀ ਦਾ ਭਰਾ ਹੋਇਆ ਭਾਵੁਕ, ਮਾਂ ਹੀਰਾ ਬਾ ਦੀ ਆਈ ਯਾਦ

Wednesday, May 08, 2024 - 10:50 AM (IST)

PM ਮੋਦੀ ਦਾ ਭਰਾ ਹੋਇਆ ਭਾਵੁਕ, ਮਾਂ ਹੀਰਾ ਬਾ ਦੀ ਆਈ ਯਾਦ

ਗੁਜਰਾਤ- ਲੋਕ ਸਭਾ ਚੋਣਾਂ ਲਈ ਮੰਗਲਵਾਰ ਨੂੰ ਹੋਈ ਤੀਜੇ ਪੜਾਅ ਦੀ ਵੋਟਿੰਗ ਦੌਰਾਨ ਪੀ.ਐੱਮ. ਨਰਿੰਦਰ ਮੋਦੀ ਦੇ ਵੱਡੇ ਭਰਾ ਸੋਮਾਭਾਈ ਮੋਦੀ ਭਾਵੁਕ ਹੋ ਗਏ ਅਤੇ ਉਨ੍ਹਾਂ ਆਪਣੀ ਮਾਂ ਹੀਰਾ ਬਾ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਮਾਂ ਹੀਰਾ ਬਾ ਸਵਰਗ ਤੋਂ ਪੀ.ਐੱਮ. ਮੋਦੀ ਨੂੰ ਆਸ਼ੀਰਵਾਦ ਦੇ ਰਹੀ ਹੋਵੇਗੀ। ਸੋਮਾਭਾਈ ਮੋਦੀ ਨੇ ਕਿਹਾ ਕਿ ਜਨਤਾ ਵਾਂਗ ਉਹ ਵੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਭਰਾ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ। ਪਿਛਲੀਆਂ ਚੋਣਾਂ ਦੌਰਾਨ ਵੋਟ ਪਾਉਣ ਲਈ ਇਥੇ ਆਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਦੇ ਗਾਂਧੀਨਗਰ ਸਥਿਤ ਆਪਣੀ ਮਾਂ ਦੇ ਘਰ ਜਾਂਦੇ ਸਨ ਅਤੇ ਉਨ੍ਹਾਂ ਨੂੰ ਮਿਲਦੇ ਸਨ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਲੈਂਦੇ ਸਨ। ਹੀਰਾ ਬਾ ਦਾ ਦਸੰਬਰ 2022 ’ਚ ਦਿਹਾਂਤ ਹੋ ਗਿਆ ਸੀ। 

ਗਾਂਧੀਨਗਰ ਲੋਕ ਸਭਾ ਹਲਕੇ ਤਹਿਤ ਰਾਣਿਪ ਇਲਾਕੇ ’ਚ ਇਕ ਪੋਲਿੰਗ ਸੈਂਟਰ ਦੇ ਬਾਹਰ ਗਿੱਲੀਆਂ ਅੱਖਾਂ ਨਾਲ ਸੋਮਾਭਾਈ ਨੇ ਕਿਹਾ ਕਿ ਮੇਰੀ ਮਾਂ ਹੁਣ ਨਹੀਂ ਰਹੀ ਪਰ ਉਹ ਹੁਣ ਸਵਰਗ ਤੋਂ ਨਰਿੰਦਰ ਭਾਈ ਨੂੰ ਆਪਣਾ ਆਸ਼ੀਰਵਾਦ ਦੇ ਰਹੀ ਹੋਵੇਗੀ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਲੋਕ ਸਭਾ ਹਲਕੇ ’ਚ ਸਵੇਰੇ ਆਪਣੀ ਵੋਟ ਪਾਈ। ਸੋਮਾ ਭਾਈ ਮੋਦੀ ਨੇ ਰਾਣਿਪ ’ਚ ਪੋਲਿੰਗ ਕੇਂਦਰ ਦੇ ਬਾਹਰ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਨੇ ਇਕ-ਦੂਜੇ ਦਾ ਹਾਲਚਾਲ ਪੁੱਛਿਆ ਅਤੇ ਸਿਹਤ ਬਾਰੇ ਪੁੱਛਿਆ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਲੋਕਾਂ ਵਾਂਗ, ਮੈਂ ਵੀ ਚਾਹੁੰਦਾ ਹਾਂ ਕਿ ਇਨ੍ਹਾਂ ਚੋਣਾਂ ਤੋਂ ਬਾਅਦ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News