PM ਮੋਦੀ ਦੀ ਪਾਕਿਸਤਾਨੀ ਭੈਣ ਨੇ ਭੇਜੀ ਰੱਖੜੀ, ਜ਼ਾਹਿਰ ਕੀਤੀ ਛੇਤੀ ਮਿਲਣ ਦੀ ਇੱਛਾ

08/21/2021 5:02:05 AM

ਨਵੀਂ ਦਿੱਲੀ :  ਭਾਰਤ-ਪਾਕਿਸਤਾਨ ਵਿਚਾਲੇ ਰਿਸ਼ਤੇ ਲੰਬੇ ਸਮੇਂ ਤੋਂ ਠੀਕ ਨਹੀਂ ਚੱਲ ਰਹੇ। ਦੋਨਾਂ ਦੇਸ਼ਾਂ ਨੂੰ ਇੱਕ-ਦੂਜੇ ਦਾ ਦੁਸ਼ਮਣ ਮੰਨਿਆ ਜਾਂਦਾ ਹੈ। ਦੋਨਾਂ ਦੇਸ਼ਾਂ ਵਿਚਾਲੇ ਹੋਈਆਂ ਜੰਗਾਂ ਵਿੱਚ ਕਈ ਫੌਜੀਆਂ ਦੇ ਨਾਲ ਹੀ ਆਮ ਨਾਗਰਿਕਾਂ ਨੇ ਵੀ ਆਪਣੀਆਂ ਜਾਨਾਂ ਗੰਵਾ ਗੁਆ ਦਿੱਤੀਆਂ ਪਰ ਕੁੱਝ ਅਜਿਹੀ ਵੀ ਡੋਰ ਹੈ, ਜਿਸ ਨੇ ਅੱਜ ਵੀ ਦੋਨਾਂ ਦੇਸ਼ਾਂ ਨੂੰ ਆਪਸ ਵਿੱਚ ਬੰਨ੍ਹ ਕੇ ਰੱਖਿਆ ਹੈ। ਅਜਿਹੀ ਹੀ ਇੱਕ ਡੋਰ ਹੈ ਰੱਖੜੀ। ਜਿਸ ਨੇ ਇਨ੍ਹਾਂ ਦੋ ਦੇਸ਼ਾਂ ਵਿੱਚ ਇੱਕ ਵਧੀਆ ਅਤੇ ਪਿਆਰਾ ਉਦਾਹਰਣ ਪੇਸ਼ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੱਕ ਪਾਕਿਸਤਾਨੀ ਬੀਬੀ ਕਮਰ ਮੋਹਸਿਨ ਸ਼ੇਖ ਦੇ ਵਿੱਚ ਵੀ ਅਜਿਹਾ ਹੀ ਪਿਆਰਾ ਰਿਸ਼ਤਾ ਹੈ।

ਇਹ ਵੀ ਪੜ੍ਹੋ - ਜ਼ਾਇਡਸ ਕੈਡੀਲਾ ਦੀ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਿਲੀ ਮਨਜ਼ੂਰੀ

ਦਰਅਸਲ, ਕਮਰ ਮੋਹਸਿਨ ਸ਼ੇਖ ਹਰ ਸਾਲ ਪੀ.ਐੱਮ. ਮੋਦੀ ਨੂੰ ਰੱਖੜੀ ਮੌਕੇ ਪਾਕਿਸਤਾਨ ਤੋਂ ਭਾਰਤ ਰੱਖੜੀ ਭੇਜਦੀ ਹਨ ਅਤੇ ਅੱਜ ਉਨ੍ਹਾਂ ਦੀ ਪਛਾਣ ਪੀ.ਐੱਮ. ਮੋਦੀ ਦੀ ਭੈਣ ਦੇ ਤੌਰ 'ਤੇ ਹੁੰਦੀ ਹੈ। ਕਮਰ ਮੋਹਸਿਨ ਸ਼ੇਖ ਹਰ ਸਾਲ ਰੱਖੜੀ ਮੌਕੇ ਆਪਣੇ ਭਰਾ ਯਾਨੀ ਪੀ.ਐੱਮ. ਮੋਦੀ ਨੂੰ ਰੱਖੜੀ ਬੰਨ੍ਹਦੀ ਹਨ। ਇਸ ਸਾਲ ਵੀ ਉਨ੍ਹਾਂ ਨੇ ਤਿਉਹਾਰ ਤੋਂ ਪਹਿਲਾਂ ਹੀ ਪੀ.ਐੱਮ. ਮੋਦੀ ਤੱਕ ਆਪਣੀ ਰੱਖੜੀ ਪਹੁੰਚਾ ਦਿੱਤੀ ਹੈ। ਨਾਲ ਹੀ, ਆਪਣੇ ਭਰਾ ਲਈ ਇੱਕ ਬੇਹੱਦ ਭਾਵੁਕ ਪੱਤਰ ਵੀ ਲਿਖਿਆ ਹੈ।

ਇਹ ਵੀ ਪੜ੍ਹੋ - ਜ਼ਾਇਡਸ ਕੈਡੀਲਾ ਦੀ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਿਲੀ ਮਨਜ਼ੂਰੀ

25 ਸਾਲਾਂ ਤੋਂ ਭੇਜ ਰਹੀ ਹਨ ਰੱਖੜੀ
ਨਿਊਜ ਏਜੰਸੀ ਏ.ਐੱਨ.ਆਈ. ਦੀ ਖ਼ਬਰ ਮੁਤਾਬਕ, ਪੀ.ਐੱਮ. ਮੋਦੀ ਨੂੰ ਰੱਖੜੀ ਭੇਜਣ ਨੂੰ ਲੈ ਕੇ ਕਮਰ ਮੋਹਸਿਨ ਸ਼ੇਖ ਨੇ ਏ.ਐੱਨ.ਆਈ. ਨਾਲ ਗੱਲ ਕਰਦੇ ਹੋਏ ਕਿਹਾ- ‘ਮੈਂ ਨਰਿੰਦਰ ਭਰਾ ਨੂੰ ਰੱਖੜੀ ਭੇਜ ਦਿੱਤੀ ਹੈ। ਮੈਂ ਪਿਛਲੇ 20-25 ਸਾਲਾਂ ਤੋਂ ਉਨ੍ਹਾਂ ਨੂੰ ਰੱਖੜੀ ਬੰਨ੍ਹ ਰਹੀ ਹਾਂ। ਇਸ ਵਾਰ ਵੀ ਰੱਖੜੀ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ।’ ਇਸਦੇ ਨਾਲ ਦੀ ਉਨ੍ਹਾਂ ਨੇ ਪੀ.ਐੱਮ. ਮੋਦੀ ਨੂੰ ਮਿਲਣ ਦੀ ਵੀ ਇੱਛਾ ਜ਼ਾਹਿਰ ਕੀਤੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News