PM ਮੋਦੀ ਨੇ 23 ਹਜ਼ਾਰ ਕਰੋੜ ਰੁਪਏ ਦੇ ਸਮੁੰਦਰੀ ਪ੍ਰਾਜੈਕਟਾਂ ਦੀ ਕੀਤੀ ਸ਼ੁਰੂਆਤ

Tuesday, Oct 17, 2023 - 03:33 PM (IST)

PM ਮੋਦੀ ਨੇ 23 ਹਜ਼ਾਰ ਕਰੋੜ ਰੁਪਏ ਦੇ ਸਮੁੰਦਰੀ ਪ੍ਰਾਜੈਕਟਾਂ ਦੀ ਕੀਤੀ ਸ਼ੁਰੂਆਤ

ਮੁੰਬਈ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ 23,000 ਕਰੋੜ ਰੁਪਏ ਦੇ ਸਮੁੰਦਰੀ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਅਤੇ ਨਾਲ ਹੀ ਨੀਲੀ ਅਰਥਵਿਵਸਥਾ ਲਈ ਲੰਬੇ ਸਮੇਂ ਦਾ ਵਿਜ਼ਨ ਦਸਤਾਵੇਜ਼ ਵੀ ਜਾਰੀ ਕੀਤਾ। ਇਕ ਅਧਿਕਾਰਤ ਬਿਆਨ ਦੇ ਅਨੁਸਾਰ, ਇਸ 'ਚ ਬੰਦਰਗਾਹ ਸੁਵਿਧਾਵਾਂ ਨੂੰ ਵਧਾਉਣ, ਟਿਕਾਊ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਅਤੇ ਅੰਤਰਰਾਸ਼ਟਰੀ ਸਹਿਯੋਗ ਦੀ ਸਹੂਲਤ ਦੇ ਉਦੇਸ਼ ਨਾਲ ਰਣਨੀਤਕ ਪਹਿਲਕਦਮੀਆਂ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ। ਉਨ੍ਹਾਂ ਨੇ "ਗਲੋਬਲ ਮੈਰੀਟਾਈਮ ਇੰਡੀਆ ਸਮਿਟ" ਦੇ ਤੀਜੇ ਐਡੀਸ਼ਨ ਦੌਰਾਨ ਭਾਰਤੀ ਸਮੁੰਦਰੀ ਨੀਲੀ ਅਰਥਵਿਵਸਥਾ ਲਈ 23,000 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰ ਕੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਂ ਉਨ੍ਹਾਂ ਦਾ ਨੀਂਹ ਪੱਥਰ ਰੱਖਿਆ। ਇਸ ਸੰਮੇਲਨ 'ਚ ਭਵਿੱਖ ਦੀਆਂ ਬੰਦਰਗਾਹਾਂ ਸਮੇਤ ਸਮੁੰਦਰੀ ਖੇਤਰ ਨਾਲ ਜੁੜੇ ਪ੍ਰਮੁੱਖ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਾਰਬਨ 'ਚ ਕਟੌਤੀ (ਡਿਕਾਰਬੋਨਾਈਜ਼ੇਸ਼ਨ), ਤੱਟਵਰਤੀ ਸ਼ਿਪਿੰਗ ਅਤੇ ਅੰਦਰੂਨੀ ਜਲ ਆਵਾਜਾਈ, ਜਹਾਜ਼ ਨਿਰਮਾਣ, ਵਿੱਤ, ਸਮੁੰਦਰੀ ਸੈਰ-ਸਪਾਟਾ ਆਦਿ ਵਰਗੇ ਮੁੱਦਿਆਂ 'ਤੇ ਵੀ ਬੈਠਕ 'ਚ ਚਰਚਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸਮਲਿੰਗੀ ਵਿਆਹ ਮਾਮਲੇ 'ਚ ਸੁਪਰੀਮ ਕੋਰਟ ਦਾ 'ਸੁਪਰੀਮ' ਫ਼ੈਸਲਾ ਆਇਆ ਸਾਹਮਣੇ

ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਵਿਚ ਦੀਨਦਿਆਲ ਪੋਰਟ ਅਥਾਰਟੀ ਵਿਚ ਕਰੀਬ 4,500 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਟੂਨਾ-ਟੇਕਰਾ ਟਰਮਿਨਲ ਦਾ ਨੀਂਹ ਪੱਥਰ ਰੱਖਿਆ। ਇਸ ਗ੍ਰੀਨਫੀਲਡ ਟਰਮਿਨਲ ਨੂੰ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀ.ਪੀ.ਪੀ.) ਪ੍ਰਕਿਰਿਆ ਤਹਿਤ ਵਿਕਸਿਤ ਕੀਤਾ ਜਾਵੇਗਾ। ਟਰਮਿਨਲ ਦੇ ਇਕ ਅੰਤਰਰਾਸ਼ਟਰੀ ਵਪਾਰ ਕੇਂਦਰ ਵਜੋਂ ਉੱਭਰਨ ਦੀ ਸੰਭਾਵਨਾ ਹੈ ਅਤੇ ਇਹ ਅਗਲੀ ਪੀੜ੍ਹੀ ਦੇ ਜਹਾਜ਼ਾਂ ਨੂੰ ਸੰਭਾਲੇਗਾ ਅਤੇ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰੇ (ਆਈ.ਐੱ.ਈ.ਈ.ਸੀ.) ਰਾਹੀਂ ਭਾਰਤੀ ਵਪਾਰ ਲਈ ਇਕ ਗੇਟਵੇ ਵਜੋਂ ਕੰਮ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਸਮੁੰਦਰੀ ਖੇਤਰ ਵਿਚ ਗਲੋਬਲ ਅਤੇ ਰਾਸ਼ਟਰੀ ਭਾਈਵਾਲੀ ਲਈ ਲਗਭਗ 7.16 ਲੱਖ ਕਰੋੜ ਰੁਪਏ ਦੇ 300 ਤੋਂ ਵੱਧ ਸਮਝੌਤਿਆਂ (ਐੱਮ.ਓ.ਯੂ.) ਵੀ ਸਮਰਪਿਤ ਕੀਤਾ। ਇਸ ਸੰਮੇਲਨ ਵਿਚ ਯੂਰਪ, ਅਫ਼ਰੀਕਾ, ਦੱਖਣੀ ਅਮਰੀਕਾ ਅਤੇ ਏਸ਼ੀਆ (ਮੱਧ ਏਸ਼ੀਆ, ਮੱਧ ਪੂਰਬ ਅਤੇ ਬਿਮਸਟੇਕ ਖੇਤਰ ਸਮੇਤ) ਦੇ ਵੱਖ-ਵੱਖ ਦੇਸ਼ਾਂ ਦੇ ਮੰਤਰੀ ਹਿੱਸਾ ਲੈਣਗੇ। ਇਸ ਅਹਿਮ ਸਮੁੰਦਰੀ ਪ੍ਰੋਗਰਾਮ 'ਚ ਗਲੋਬਲ ਮੁੱਖ ਕਾਰਜ ਅਧਿਕਾਰੀ (ਸੀ.ਈ.ਓ.), ਕਾਰੋਬਾਰੀ ਖੇਤਰਾਂ ਦੇ ਮੁੱਖ ਲੋਕ, ਨਿਵੇਸ਼ਕ, ਅਧਿਕਾਰੀ ਅਤੇ ਵਿਸ਼ਵ ਪੱਧਰ 'ਤੇ ਹੋਰ ਹਿੱਸੇਦਾਰ ਇਸ ਮਹੱਤਵਪੂਰਨ ਸਮੁੰਦਰੀ ਸਮਾਗਮ ਵਿਚ ਹਿੱਸਾ ਲੈਣਗੇ। ਸਿਖਰ ਸੰਮੇਲਨ 'ਚ ਕਈ ਰਾਜਾਂ ਦਾ ਵੀ ਪ੍ਰਤੀਨਿਧੀਤੱਵ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News