ਮੋਦੀ ਨੇ ਬ੍ਰਿਕਸ ਦੇਸ਼ਾਂ ਦਰਮਿਆਨ ਸਹਿਯੋਗ ਦਾ ਬਲਿਊ ਪ੍ਰਿੰਟ ਬਣਾਏ ਜਾਣ ਦੀ ਕੀਤੀ ਸਿਫਾਰਿਸ਼
Thursday, Nov 14, 2019 - 11:25 PM (IST)
ਬ੍ਰਾਸੀਲੀਆ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅਗਲੇ ਦਸ ਸਾਲਾਂ ਲਈ ਵਪਾਰ ਦੀ ਮੁੱਖ ਖੇਤਰਾਂ ਦੀ ਪਛਾਣ ਕਰ ਕੇ ਉਸ ’ਤੇ ਅਮਲ ਕਰਨ ਲਈ ਆਪਸੀ ਸਹਿਯੋਗ ਬਾਰੇ ਇਕ ਬਲਿਊ ਪ੍ਰਿੰਟ ਬਣਾਏ ਜਾਣ ਦੀ ਲੋੜ ਹੈ। ਉਨ੍ਹਾਂ ਇਥੇ ਸ਼ੁਰੂ ਹੋਏ ਦੋ ਦਿਨਾ ਬ੍ਰਿਕਸ ਬਿਜ਼ਨੈੱਸ ਫੋਰਮ ’ਚ ਇਹ ਗੱਲ ਕਹੀ।
ਮੋਦੀ ਨੇ ਕਿਹਾ ਕਿ ਕੌਮਾਂਤਰੀ ਮੰਦੀ ਦੇ ਬਾਵਜੂਦ ਬ੍ਰਿਕਸ ਦੇਸ਼ਾਂ ਨੇ ਆਰਥਿਕ ਵਿਕਾਸ ਨੂੰ ਅੱਗੇ ਵਧਾਇਆ ਹੈ। ਕਰੋੜਾਂ ਲੋਕਾਂ ਨੂੰ ਗਰੀਬੀ ਤੋਂ ਮੁਕਤ ਕੀਤਾ ਹੈ। ਭਾਰਤ ’ਚ ਸਭ ਤੋਂ ਵੱਧ ਖੁੱਲ੍ਹਾ ਅਤੇ ਵਪਾਰ ਮੁਤਾਬਕ ਢੁੱਕਵਾਂ ਮਾਹੌਲ ਹੈ। ਬ੍ਰਿਕਸ ਦੇਸ਼ਾਂ ਦਰਮਿਆਨ ਵਪਾਰ ਅਤੇ ਨਿਵੇਸ਼ ਕਰਨ ਦਾ ਨਿਸ਼ਾਨਾ ਵੱਡਾ ਹੋਣਾ ਚਾਹੀਦਾ ਹੈ। ਸਾਡੇ ਦਰਮਿਆਨ ਵਪਾਰ ’ਤੇ ਹੋਣ ਵਾਲੇ ਖਰਚ ’ਚ ਕਮੀ ਕੀਤੇ ਜਾਣ ਦਾ ਸੁਝਾਅ ਸਭ ਲਈ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਅਗਲਾ ਬ੍ਰਿਕਸ ਸੰਮੇਲਨ ਹੋਣ ਤੋਂ ਪਹਿਲਾਂ ਸਾਨੂੰ ਆਪਣੀ ਪਹਿਲ ਦੇ ਆਧਾਰ ’ਤੇ ਘੱਟੋ-ਘੱਟ 5 ਖੇਤਰਾਂ ਦੀ ਪਛਾਣ ਕਰ ਲੈਣੀ ਚਾਹੀਦੀ ਹੈ।