ਵਿਸ਼ਵ ਹਾਥੀ ਦਿਹਾੜੇ 'ਤੇ PM ਮੋਦੀ ਨੇ ਹਾਥੀਆਂ ਦੀ ਸੁਰੱਖਿਆ 'ਚ ਲੱਗੇ ਲੋਕਾਂ ਦੀ ਕੀਤੀ ਸ਼ਲਾਘਾ

08/12/2022 12:20:58 PM

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵਿਸ਼ਵ ਹਾਥੀ ਦਿਹਾੜੇ 'ਤੇ ਇਸ ਜੰਗਲੀ ਜੀਵ ਦੀ ਸੁਰੱਖਿਆ 'ਚ ਲੱਗੇ ਲੋਕਾਂ ਦੀ ਸ਼ਲਾਘਾ ਕੀਤੀ ਅਤੇ ਹਾਥੀਆਂ ਦੀ ਸੰਭਾਲ ਲਈ ਭਾਰਤ ਦੀ ਵਚਨਬੱਧਤਾ ਨੂੰ ਦੋਹਰਾਇਆ। ਇਕ ਟਵੀਟ ਵਿਚ ਪੀ.ਐੱਮ. ਮੋਦੀ ਨੇ ਕਿਹਾ, ''ਵਿਸ਼ਵ ਹਾਥੀ ਦਿਹਾੜੇ 'ਤੇ, ਮੈਂ ਹਾਥੀਆਂ ਨੂੰ ਬਚਾਉਣ ਲਈ ਆਪਣੀ ਵਚਨਬੱਧਤਾ ਨੂੰ ਦੋਹਰਾਉਂਦਾ ਹਾਂ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਏਸ਼ੀਆਈ ਹਾਥੀਆਂ ਦੀ 60 ਫੀਸਦੀ ਆਬਾਦੀ ਭਾਰਤ ਵਿਚ ਰਹਿੰਦੀ ਹੈ। ਪਿਛਲੇ 8 ਸਾਲਾਂ ਵਿਚ ਹਾਥੀਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਮੈਂ ਹਾਥੀਆਂ ਦੀ ਸੁਰੱਖਿਆ 'ਚ ਸ਼ਾਮਲ ਲੋਕਾਂ ਦੀ ਵੀ ਸ਼ਲਾਘਾ ਕਰਦਾ ਹਾਂ।''

PunjabKesari

ਪ੍ਰਧਾਨ ਮੰਤਰੀ ਨੇ ਇਕ ਹੋਰ ਟਵੀਟ 'ਚ ਕਿਹਾ ਕਿ ਹਾਥੀਆਂ ਦੀ ਸੁਰੱਖਿਆ ਦੀ ਸਫ਼ਲਤਾ ਨੂੰ ਭਾਰਤ 'ਚ ਮਨੁੱਖੀ ਅਤੇ ਪਸ਼ੂਆਂ ਵਿਚਾਲੇ ਟਕਰਾਅ ਘੱਟ ਕਰਨ ਅਤੇ ਵਾਤਾਵਰਣ ਪ੍ਰਤੀ ਚੇਤਨਾ ਨੂੰ ਅੱਗੇ ਵਧਾਉਣ ਲਈ ਸਥਾਨਕ ਭਾਈਚਾਰਿਆਂ ਅਤੇ ਉਨ੍ਹਾਂ ਦੇ ਰਵਾਇਤੀ ਗਿਨ ਦੇ ਮਿਸ਼ਰਨ ਨਾਲ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਨਜ਼ਰੀਏ ਨਾਲ ਜ਼ਰੂਰ ਦੇਖਿਆ ਜਾਣਾ ਚਾਹੀਦਾ। ਦੱਸਣਯੋਗ ਹੈ ਕਿ ਹਰ ਸਾਲ 12 ਅਗਸਤ ਨੂੰ ਮਨਾਇਆ ਜਾਣ ਵਾਲਾ ਵਿਸ਼ਵ ਹਾਥੀ ਦਿਹਾੜਾ ਇਕ ਅੰਤਰਰਾਸ਼ਟਰੀ ਸਾਲਾਨਾ ਪ੍ਰੋਗਰਾਮ ਹੈ, ਜੋ ਦੁਨੀਆ ਭਰ ਦੇ ਹਾਥੀਆਂ ਦੀ ਸੁਰੱਖਿਆ ਲਈ ਸਮਰਪਿਤ ਹੈ। ਵਿਸ਼ਵ ਹਾਥੀ ਦਿਹਾੜੇ ਦਾ ਟੀਚਾ ਹਾਥੀ ਸੁਰੱਖਿਆ 'ਤੇ ਲੋਕਾਂ 'ਚ ਜਾਗਰੂਕਤਾ ਪੈਦਾ ਕਰਨਾ ਅਤੇ ਜੰਗਲੀ ਤੇ ਪਾਲਤੂ ਹਾਥੀਆਂ ਦੀ ਬਿਹਤਰ ਸਿੱਖਿਆ ਅਤੇ ਪ੍ਰਬੰਧਨ ਲਈ ਜਾਣਕਾਰੀ ਅਤੇ ਸਕਾਰਾਤਮਕ ਹੱਲ ਸਾਂਝੇ ਕਰਨਾ ਹੈ। ਇਕ ਅਨੁਮਾਨ ਅਨੁਸਾਰ, ਦੁਨੀਆ 'ਚ ਲਗਭਗ 50 ਹਜ਼ਾਰ ਤੋਂ 60 ਹਜ਼ਾਰ ਏਸ਼ੀਆਈ ਹਾਥੀ ਹਨ। ਭਾਰਤ 'ਚ ਉਨ੍ਹਾਂ ਹਾਥੀਆਂ ਦੀ 60 ਫੀਸਦੀ ਤੋਂ ਵੱਧ ਆਬਾਦੀ ਰਹਿੰਦੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News