ਸ਼ਰੇਆਮ ਵਾਲੀਬਾਲ ਖਿਡਾਰਣ ਦਾ ਕਤਲ, ਦੋਸ਼ੀ ਨੇ ਕੀਤਾ ਆਤਮਸਮਰਪਣ (ਤਸਵੀਰਾਂ)
Saturday, Mar 26, 2016 - 03:27 PM (IST)
ਪੱਛਮੀ ਬੰਗਾਲ— ਇੱਥੋਂ ਦੇ ਉੱਤਰ 24 ਪਰਗਨਾ ਜ਼ਿਲੇ ''ਚ ਰਾਸ਼ਟਰੀ ਪੱਧਰ ਦੀ ਵਾਲੀਬਾਲ ਖਿਡਾਰਣ ਸੰਗੀਤਾ ਅਈਚ ਦੀ ਇਕ ਨੌਜਵਾਨ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਉਸ ਸਮੇਂ ਹੋਈ ਜਦੋਂ ਇਕ ਪਾਸੜ ਪਿਆਰ ''ਚ ਪਾਗਲ ਰਾਜਾ ਨਾਂ ਦੇ ਇਕ ਨੌਜਵਾਨ ਨੇ 15 ਸਾਲਾ ਸੰਗੀਤਾ ''ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਸੰਗੀਤਾ ਨੋਤੁਨਪੁਕੁਰ ਦੇ ਵਾਲੀਬਾਲ ਕੈਂਪ ''ਚ ਆਪਣੀ ਸਹਿ ਖਿਡਾਰੀਆਂ ਨਾਲ ਸ਼ੁੱਕਰਵਾਰ ਦੁਪਹਿਰ ਅਭਿਆਸ ਕਰ ਰਹੀ ਸੀ।
ਦੋਸ਼ੀ ਰਾਜਾ ਨੇ ਸੰਗੀਤਾ ਨੂੰ ਪਹਿਲਾਂ ਵੀ ਪਿਆਰ ਦਾ ਇਜ਼ਹਾਰ ਕੀਤਾ ਸੀ ਪਰ ਸੰਗੀਤਾ ਨੇ ਮਨ੍ਹਾ ਕਰ ਦਿੱਤਾ ਸੀ। ਰਾਜਾ ਖੁਦ ਵੀ ਵਾਲੀਬਾਲ ਖਿਡਾਰੀ ਹੈ। ਸੰਗੀਤਾ ਜਮਾਤ 9 ਦੀ ਵਿਦਿਆਰਥਣ ਸੀ ਅਤੇ ਉਹ ਰਾਸ਼ਟਰੀ ਪੱਧਰ ''ਤੇ ਅੰਡਰ-14 ਵਾਲੀਬਾਲ ਟੀਮ ਦੀ ਮੈਂਬਰ ਰਹੀ ਸੀ। ਲੜਕੀ ''ਤੇ ਹੋਏ ਹਮਲੇ ਨਾਲ ਡਰੀਆਂ ਕੁਝ ਲੜਕੀਆਂ ਤਾਂ ਗਰਾਊਂਡ ''ਚ ਹੀ ਬੇਹੋਸ਼ ਹੋ ਗਈਆਂ। ਜ਼ਿਕਰਯੋਗ ਹੈ ਕਿ ਦੋਸ਼ੀ ਨੇ ਸ਼ਨੀਵਾਰ ਨੂੰ ਪੁਲਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ। ਬੈਰਕਪੁਰ ਪੁਲਸ ਦੇ ਡੀ.ਸੀ.ਡੀ.ਡੀ. ਅਜੇ ਠਾਕੁਰ ਨੇ ਦੱਸਿਆ ਕਿ 18 ਸਾਲਾ ਸੁਬਰਤ ਸਿਨਹਾ ਉਰਫ ਰਾਜਾ ਨੇ ਸ਼ਨੀਵਾਰ ਦੀ ਸਵੇਰ ਜਗਦੱਲ ਪੁਲਸ ਥਾਣੇ ''ਚ ਆਤਮਸਮਰਪਣ ਕਰ ਦਿੱਤਾ। ਉੱਤਰੀ 24 ਪਰਗਨਾ ਜ਼ਿਲੇ ਦੇ ਨਾਤੁਨ ਪਾਰਾ ਇਲਾਕੇ ''ਚ 15 ਸਾਲਾ ਵਾਲੀਬਾਲ ਖਿਡਾਰਣ ਸੰਗੀਤਾ ਆਈਚ ਦਾ ਸ਼ੁੱਕਰਵਾਰ ਨੂੰ ਹੋਏ ਕਤਲ ''ਚ ਸ਼ਮੂਲੀਅਤ ਦੇ ਮਾਮਲੇ ''ਚ ਪੁਲਸ ਨੂੰ ਸੁਬਰਤ ਦੀ ਤਲਾਸ਼ ਸੀ। ਪੁਲਸ ਨੂੰ ਸ਼ੱਕ ਹੈ ਕਿ ਕਤਲ ਦੇ ਪਿੱਛੇ ਕਾਰਨ ਪ੍ਰੇਮ ਪ੍ਰਸੰਗ ਹੋ ਸਕਦਾ ਹੈ।
