ਤਾਜ ਮਹਿਲ ਦੀ ਸੁੰਦਰਤਾ ਨੂੰ 'ਦਾਗ' ਲਗਾ ਰਿਹੈ ਪਲਾਸਟਿਕ ਪ੍ਰਦੂਸ਼ਣ, ਸੈਲਾਨੀ ਨੇ ਦਿਖਾਈ ਅਸਲੀਅਤ
Wednesday, Jun 22, 2022 - 10:25 AM (IST)
ਆਗਰਾ- ਪਲਾਸਟਿਕ ਪ੍ਰਦੂਸ਼ਣ ਤਾਜ ਮਹਿਲ ਨੂੰ ਪ੍ਰਭਾਵਿਤ ਕਰ ਰਿਹਾ ਹੈ। ਤਾਜ ਮਹਿਲ ਯੂਨੈਸਕੋ ਦੀ ਵਿਸ਼ਵ ਧਰੋਹਰ ਕੰਬੋਡੀਆ 'ਚ, ਅੰਗਕੋਰ ਵਾਟ ਤੋਂ ਬਾਅਦ, ਏਸ਼ੀਆ ਦਾ ਦੂਜਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਸੈਰ-ਸਪਾਟਾ ਸਥਾਨ ਮੰਨਿਆ ਜਾਂਦਾ ਹੈ। ਹਾਲਾਂਕਿ, ਇਹ ਪੂਰੇ ਵਿਸ਼ਵ 'ਚ 8ਵੇਂ ਸਭ ਤੋਂ ਪ੍ਰਦੂਸ਼ਿਤ ਸ਼ਹਿਰ 'ਚ ਸਥਿਤ ਹੈ। 1980 ਦੇ ਦਹਾਕੇ 'ਚ ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਕਿਵੇਂ ਸਮਾਰਕ ਦਾ ਹਾਥੀਦੰਦ-ਸਫੇਦ ਸੰਗਮਰਮਰ ਪੀਲਾ ਹੋ ਰਿਹਾ ਹੈ। ਇਹ 2018 'ਚ ਸੀ ਜੋਂ ਭਾਰਤ ਸੰਯੁਕਤ ਰਾਸ਼ਟਰ ਸਮਰਥਿਤ ਵਿਸ਼ਵ ਵਾਤਾਵਰਣ ਦਿਵਸ ਦਾ ਗਲੋਬਲ ਮੇਜ਼ਬਾਨ ਬਣ ਗਿਆ, ਜਿਸ ਦਾ ਵਿਸ਼ਾ ਸੀ ਪਲਾਸਟਿਕ ਪ੍ਰਦੂਸ਼ਣ ਨੂੰ ਹਰਾਉਣਾ।''
10 ਸਾਲਾ ਜਲਵਾਯੂ ਕਾਰਕੁਨ ਲੀਸੀਪ੍ਰਿਆ ਕੰਗੁਜਮ ਨੇ ਕੁਝ ਘੰਟੇ ਪਹਿਲਾਂ ਆਪਣੇ ਟਵਿੱਟਰ ਹੈਂਡਲ 'ਤੇ ਤਾਜ ਮਹਿਲ ਦੇ ਆਲੇ-ਦੁਆਲੇ ਕੂੜੇ ਦੀ ਫ਼ੋਟੋ ਸਾਂਝੀ ਕੀਤੀ ਸੀ। ਉਸ ਨੇ ਇਕ ਤਖ਼ਤੀ ਫੜੀ ਹੋਈ ਹੈ, ਜਿਸ 'ਚ ਲਿਖਿਆ ਹੈ,''ਤਾਜ ਮਹਿਲ ਦੀ ਸੁੰਦਰਤਾ ਦੇ ਪਿੱਛੇ ਪਲਾਸਟਿਕ ਪ੍ਰਦੂਸ਼ਣ ਹੈ।'' ਉਸ ਨੇ ਟਵੀਟ ਕੀਤਾ,''ਧੰਨਵਾਦ ਮਨੁੱਖ, ਤੁਸੀਂ ਕਹਿ ਸਕਦੇ ਹੋ ਕਿ ਇਹ ਬਹੁਤ ਪ੍ਰਦੂਸ਼ਿਤ ਹੈ ਪਰ ਤੁਹਾਡੇ ਪੋਲੀਥੀਨ ਬੈਗ ਦੇ ਇਕ ਟੁੱਕੜੇ, ਇਕ ਸਾਧਾਰਣ ਪਲਾਸਟਿਕ ਦੀ ਪਾਣੀ ਦੀ ਬੋਤਲ ਨੇ ਇਸ ਸਥਿਤੀ ਨੂੰ ਜਨਮ ਦਿੱਤਾ ਹੈ।'' ਅਜਿਹਾ ਲੱਗਦਾ ਹੈ ਤਿ ਤਾਜ ਦੇ ਨੇੜੇ-ਤੇੜੇ ਵਾਤਾਵਰਣ ਪ੍ਰਦੂਸ਼ਣ ਦਾ ਮੁੱਦਾ ਬਹੁਤ ਡੂੰਘਾ ਹੈ ਅਤੇ ਇਸ ਲਈ ਕਈ ਪੱਧਰਾਂ 'ਤੇ ਯੋਜਨਾ ਬਣਾਉਣ ਦੀ ਜ਼ਰੂਰਤ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ