ਪਲਾਸਟਿਕ ਦੀ ਵਰਤੋਂ ''ਤੇ ਰੋਕ ਲਗਾਉਣ ''ਚ ਭਾਗੀਦਾਰ ਬਣਨ ਟੀਚਰ : ਮੋਦੀ

09/05/2019 4:24:36 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ ਅਤੇ ਉਨ੍ਹਾਂ ਨੂੰ ਪਲਾਸਟਿਕ ਦੀ ਏਕਲ ਵਰਤੋਂ 'ਤੇ ਰੋਕ ਲਗਾਉਣ 'ਚ ਭਾਗੀਦਾਰ ਬਣਨ ਦੀ ਅਪੀਲ ਕੀਤੀ ਹੈ। ਮੋਦੀ ਹਾਲੇ 2 ਦਿਨਾਂ ਯਾਤਰਾ 'ਤੇ ਰੂਸ ਗਏ ਹਨ, ਉੱਥੋਂ ਭੇਜੇ ਸੰਦੇਸ਼ 'ਚ ਉਨ੍ਹਾਂ ਨੇ ਕਿਹਾ,''ਤੁਹਾਨੂੰ ਅਤੇ ਪੂਰੇ ਅਧਿਆਪਕ ਭਾਈਚਾਰੇ ਨੂੰ ਟੀਚਰਜ਼ ਡੇਅ ਦੀਆਂ ਸ਼ੁੱਭਕਾਮਨਾਵਾਂ!'' ਉਨ੍ਹਾਂ ਨੇ ਕਿਹਾ ਕਿ ਇਹ ਪੂਰੀ ਅਧਿਆਪਕ ਬਿਰਾਦਰੀ ਦਾ ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਵਚਨਬੱਧਤਾ ਲਈ ਨਮਸਕਾਰ ਕਰਨ ਦਾ ਦਿਨ ਹੈ। ਜਮਾਤ 'ਚ ਸਿੱਖਿਆ ਨਾਲ ਜੁੜੇ ਵਿਸ਼ਿਆਂ ਨੂੰ ਪੜ੍ਹਾਉਣ ਤੋਂ ਇਲਾਵਾ, ਅਧਿਆਪਕ ਅਸਾਧਾਰਣ ਮਾਰਗਦਰਸ਼ਕ ਅਤੇ ਗਾਰਡੀਅਨ ਵੀ ਹੁੰਦੇ ਹਨ, ਜੋ ਵਿਦਿਆਰਥੀਆਂ ਦੇ ਜੀਵਨ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦਾ ਨਿਸਵਾਰਥ ਭਾਵਨਾ ਪੂਰੇ ਵਿਸ਼ਵ 'ਚ ਸ਼ਲਾਘਾਯੋਗ ਹੈ। ਰੁਝੇ ਪ੍ਰੋਗਰਾਮ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਬਾਵਜੂਦ, ਅਧਿਆਪਕ ਇਹ ਯਕੀਨੀ ਕਰਦੇ ਹਨ ਕਿ ਵਿਦਿਆਰਥੀ ਆਸਾਨੀ ਨਾਲ ਨਵੇਂ ਵਿਚਾਰਾਂ ਬਾਰੇ ਜਾਣਨ ਅਤੇ ਨਵੀਆਂ ਚੀਜ਼ਾਂ ਨੂੰ ਸਿੱਖਣ।

ਸਿੱਖਿਆ ਦੇ ਖੇਤਰ 'ਚ ਵੱਡੀ ਤਬਦੀਲੀ ਆ ਰਹੀ ਹੈ
ਪ੍ਰਧਾਨ ਮੰਤਰੀ ਨੇ ਕਿਹਾ,''ਦੇਸ਼ 'ਚ ਸਿੱਖਿਆ ਦੇ ਖੇਤਰ 'ਚ ਵੱਡੀ ਤਬਦੀਲੀ ਆ ਰਹੀ ਹੈ। ਹੁਣ ਅਸੀਂ ਸਿਰਫ਼ ਆਊਟਲੇਜ਼ 'ਤੇ ਧਿਆਨ ਕੇਂਦਰਿਤ ਕਰਨ ਦੇ ਰਵਾਇਤੀ ਤਰੀਕੇ 'ਚੋਂ ਨਿਕਲ ਕੇ ਨਤੀਜਿਆਂ ਨੂੰ ਪਹਿਲ ਦੇਣ ਵੱਲ ਕਦਮ ਵਧਾਇਆ ਹੈ। ਮੈਨੂੰ ਅਧਿਆਪਕਾਂ ਨੂੰ ਨੌਜਵਾਨਾਂ ਦਰਮਿਆਨ ਖੋਜ ਅਤੇ ਨਵੀਨਤਾ ਦੀ ਭਾਵਨਾ ਨੂੰ ਉਤਸ਼ਾਹ ਦੇਣ ਲਈ ਸਖਤ ਮਿਹਨਤ ਕਰਦੇ ਹੋਏ ਦੇਖ ਕੇ ਖੁਸ਼ੀ ਹੁੰਦੀ ਹੈ। ਇਹੀ ਉਹ ਭਾਵਨਾ ਹੈ ਜੋ ਸਾਡੇ ਨੌਜਵਾਨਾਂ ਨੂੰ ਆਪਣੇ ਅਤੇ ਰਾਸ਼ਟਰ ਲਈ ਅਸਾਧਾਰਣ ਕੰਮ ਕਰਨ ਦੀ ਸ਼ਕਤੀ ਪ੍ਰਦਾਨ ਕਰੇਗਾ।''

ਬਾਪੂ ਗਾਂਧੀ ਨੂੰ ਹੋਵੇਗੀ ਸੱਚੀ ਸ਼ਰਧਾਂਜਲੀ
ਏਕਲ ਪਲਾਸਟਿਕ ਦੀ ਵਰਤੋਂ 'ਤੇ ਰੋਕ ਲਗਾਉਣ ਦੀ ਸਰਕਾਰ ਦੀ ਮੁਹਿੰਮ 'ਚ ਅਧਿਆਪਕਾਂ ਨੂੰ ਯੋਗਦਾਨ ਦੀ ਅਪੀਲ ਕਰਦੇ ਹੋਏ ਮੋਦੀ ਨੇ ਕਿਹਾ,''ਮੈਂ ਆਪਣੇ ਸਾਥੀ ਅਧਿਆਪਕਾਂ ਤੋਂ ਇਕ ਅਪੀਲ ਕਰਨਾ ਚਾਹੁੰਦਾ ਹਾਂ। ਤੁਸੀਂ ਜਾਣਦੇ ਹੋ ਦੇਸ਼ ਨੇ ਏਕਲ ਉਪਯੋਗ ਪਲਾਸਟਿਕ ਨੂੰ ਖਤਮ ਕਰਨ ਲਈ ਇਕ ਜਨ ਅੰਦੋਲਨ ਸ਼ੁਰੂ ਕੀਤਾ ਹੈ। ਮੈਂ ਇਸ ਜਨ ਅੰਦੋਲਨ 'ਚ ਅਧਿਆਪਕ ਭਾਈਚਾਰੇ ਦੀ ਸਰਗਰਮ ਮਦਦ ਅਤੇ ਹਿੱਸੇਦਾਰੀ ਚਾਹੁੰਦਾ ਹਾਂ। ਜਦੋਂ ਅਧਿਆਪਕ ਵਿਦਿਆਰਥੀਆਂ ਨੂੰ ਏਕਲ ਉਪਯੋਗ ਪਲਾਸਟਿਕ ਦੀ ਵਰਤੋਂ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਬਾਰੇ ਸਮਝਾਉਣਗੇ ਅਤੇ ਇਸ ਦੀ ਵਰਤੋਂ ਨਾ ਕਰਨ ਦੀ ਸਲਾਹ ਦੇਣਗੇ ਤਾਂ ਵਿਦਿਆਰਥੀ  ਵੀ ਇਸ ਜਨ ਅੰਦੋਲਨ 'ਚ ਸ਼ਾਮਲ ਹੋਣ ਲਈ ਪ੍ਰੇਰਿਤ ਹੋਣਗੇ। ਇਹ ਪੂਜਯ ਬਾਪੂ ਨੂੰ ਉਨ੍ਹਾਂ ਦੀ 150 ਜਯੰਤੀ 'ਤੇ ਇਕ ਸੱਚੀ ਸ਼ਰਧਾਂਜਲੀ ਹੋਵੇਗੀ।''

ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀ ਕੀਤੀ ਭੇਟ
ਮੋਦੀ ਨੇ ਕਿਹਾ,''ਮੈਂ ਅੱਜ ਦੇ ਦਿਨ ਮਹਾਨ ਅਧਿਆਪਕ ਡਾ. ਐੱਸ. ਰਾਧਾਕ੍ਰਿਸ਼ਨਨ ਨੂੰ ਵੀ ਸ਼ਰਧਾਂਜਲੀ ਭੇਟ ਕਰਦਾ ਹਾਂ। ਮੈਂ ਕਾਮਨਾ ਕਰਦਾ ਹਾਂ ਕਿ ਉਨ੍ਹਾਂ ਦਾ ਜੀਵਨ ਵਧ ਤੋਂ ਵਧ ਲੋਕਾਂ ਨੂੰ ਸਿੱਖਿਆ ਦੇ ਖੇਤਰ ਨਾਲ ਜੋੜੇ ਅਤੇ ਯੁਵਾ ਮਨ ਨੂੰ ਆਕਾਰ ਦੇਣ ਲਈ ਹਮੇਸ਼ਾ ਪ੍ਰੇਰਿਤ ਕਰੇ। ਇਕ ਵਾਰ ਫਿਰ ਟੀਚਰਜ਼ ਡੇਅ ਦੀਆਂ ਸ਼ੁੱਭਕਾਮਨਾਵਾਂ।'' ਡਾਕਟਰ ਰਾਧਾਕ੍ਰਿਸ਼ਨਨ ਦੀ ਅੱਜ 131ਵੀਂ ਜਯੰਤੀ ਹੈ।


DIsha

Content Editor

Related News