ਕੋਰੋਨਾ ਨਾਲ ਨਜਿੱਠ ਰਹੇ ਦਿੱਲੀ ਦੇ ਸਿਹਤ ਮੰਤਰੀ ਨੂੰ ਦਿੱਤੀ ਪਲਾਜ਼ਮਾ ਥੈਰੇਪੀ

Sunday, Jun 21, 2020 - 01:14 AM (IST)

ਕੋਰੋਨਾ ਨਾਲ ਨਜਿੱਠ ਰਹੇ ਦਿੱਲੀ ਦੇ ਸਿਹਤ ਮੰਤਰੀ ਨੂੰ ਦਿੱਤੀ ਪਲਾਜ਼ਮਾ ਥੈਰੇਪੀ

ਨਵੀਂ ਦਿੱਲੀ - ਕੋਰੋਨਾਵਾਇਰਸ ਤੋਂ ਪ੍ਰਭਾਵਿਤ ਦਿੱਲੀ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਗਈ ਹੈ। ਉਨ੍ਹਾਂ ਦਾ ਇਲਾਜ ਦਿੱਲੀ ਦੇ ਮੈਕਸ ਹਸਪਤਾਲ, ਸਾਕੇਤ ਵਿਚ ਚੱਲ ਰਿਹਾ ਹੈ। ਸਤਿੰਦਰ ਜੈਨ ਨੂੰ ਸਿਹਤ ਵਿਗੜਣ ਤੋਂ ਬਾਅਦ ਸ਼ੁੱਕਰਵਾਰ ਨੂੰ ਮੈਕਸ ਹਸਪਤਾਲ ਵਿਚ ਸ਼ਿਫਟ ਕੀਤਾ ਗਿਆ ਸੀ। ਸੋਮਵਾਰ ਦੇਰ ਰਾਤ ਬੁਖਾਰ ਅਤੇ ਸਾਹ ਲੈਣ ਵਿਚ ਤਕਲੀਫ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕੀਤਾ ਗਿਆ ਸੀ, ਜਿਥੇ ਮੈਡੀਕਲ ਜਾਂਚ ਵਿਚ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਸਿਹਤ ਮੰਤਰੀ ਦੀ ਨਵੀਂ ਸੀ. ਟੀ. ਸਕੈਨ ਤੋਂ ਪਤਾ ਲੱਗਾ ਸੀ ਕਿ ਉਨ੍ਹਾਂ ਦੇ ਫੇਫੜਿਆਂ ਵਿਚ ਇਕ ਪੈਚ ਕਾਫੀ ਵਧ ਗਿਆ ਹੈ ਅਤੇ ਇਸ ਨਾਲ ਸਮੱਸਿਆ ਵੀ ਵਧ ਗਈ ਹੈ।


author

Khushdeep Jassi

Content Editor

Related News