ਕਰਨਾਟਕ ''ਚ ਪਲਾਜ਼ਮਾ ਦਾਨੀਆਂ ਨੂੰ ਮਿਲਣਗੇ 5000 ਰੁਪਏ
Wednesday, Jul 15, 2020 - 10:41 PM (IST)
ਬੈਂਗਲੁਰੂ : ਕਰਨਾਟਕ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਜਿਹੜੇ ਲੋਕ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਮੁਕਤ ਹੋ ਚੁੱਕੇ ਹਨ ਅਤੇ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਪਲਾਜ਼ਮਾ ਦਾਨ ਕਰਣਾ ਚਾਹੁੰਦੇ ਹਨ ਉਨ੍ਹਾਂ ਨੂੰ ਸਰਕਾਰ 5000 ਰੁਪਏ ਦੀ ਉਤਸ਼ਾਹਿਤ ਰਾਸ਼ੀ ਦੇਵੇਗੀ। ਮੈਡੀਕਲ ਸੱਖਿਆ ਮੰਤਰੀ ਕੇ. ਸੁਧਾਕਰ ਨੇ ਦੱਸਿਆ ਕਿ ਸੂਬੇ 'ਚ ਅਜੇ ਤੱਕ 17,390 ਲੋਕ ਇਨਫੈਕਸ਼ਨ ਮੁਕਤ ਹੋਏ ਹਨ ਜਿਨ੍ਹਾਂ 'ਚੋਂ 4992 ਲੋਕ ਬੈਂਗਲੁਰੂ ਦੇ ਹਨ।
ਉਨ੍ਹਾਂ ਨੇ ਇਨਫੈਕਸ਼ਨ ਮੁਕਤ ਹੋ ਚੁੱਕੇ ਮਰੀਜ਼ਾਂ ਨੂੰ ਆਪਣਾ ਪਲਾਜ਼ਮਾ ਦਾਨ ਕਰਣ ਦੀ ਅਪੀਲ ਕੀਤੀ। ਸੁਧਾਕਰ ਨੇ ਕਿਹਾ, ‘‘ਕਿਰਪਾ ਇਸ ਨੂੰ ਜ਼ਿਆਦਾ ਨਾ ਲਵੋ... ਅਸੀਂ ਦਾਨੀਆਂ ਨੂੰ 5000 ਰੁਪਏ ਦੀ ਉਤਸ਼ਾਹਿਤ ਰਾਸ਼ੀ ਦੇਣ ਦਾ ਫੈਸਲਾ ਲਿਆ ਹੈ।’’ ਉਨ੍ਹਾਂ ਕਿਹਾ, ‘‘ਕਿਰਪਾ ਸਵੈ-ਇੱਛਾ ਨਾਲ ਅੱਗੇ ਵੱਧ ਕੇ ਪਲਾਜ਼ਮਾ ਦਾਨ ਕਰਕੇ ਮਰੀਜ਼ਾਂ ਨੂੰ ਤੰਦਰੁਸਤ ਹੋਣ 'ਚ ਮਦਦ ਕਰੋ।’’