ਪ੍ਰਯਾਗਰਾਜ 'ਚ ਫੌਜੀ ਜਹਾਜ਼ ਕ੍ਰੈਸ਼ ! ਰੈਸਕਿਊ ਆਪਰੇਸ਼ਨ ਜਾਰੀ
Wednesday, Jan 21, 2026 - 01:11 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪ੍ਰਯਾਗਰਾਜ ਵਿਖੇ ਫੌਜ ਦਾ ਇਕ ਟ੍ਰੇਨੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਹਵਾ 'ਚ ਬੇਕਾਬੂ ਹੋਣ ਮਗਰੋਂ ਤਲਾਬ 'ਚ ਜਾ ਡਿੱਗਾ ਹੈ, ਜਿਸ ਮਗਰੋਂ ਇਲਾਕੇ 'ਚ ਚੀਕ-ਚਿਹਾੜਾ ਪੈ ਗਿਆ ਤੇ ਰੈਸਕਿਊ ਟੀਮਾਂ ਮੌਕੇ 'ਤੇ ਜਾ ਪਹੁੰਚੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਫੌਜ ਦਾ ਇਕ ਛੋਟਾ ਟ੍ਰੇਨੀ ਜਹਾਜ਼ ਸੀ, ਜੋ ਕਿ ਉਡਾਣ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਪ੍ਰਯਾਗਰਾਜ 'ਚ ਕੇ.ਪੀ. ਕਾਲਜ ਦੇ ਨੇੜੇ ਤਲਾਬ 'ਚ ਆ ਡਿੱਗਾ। ਡਿੱਗਦੇ ਹੀ ਇਲਾਕੇ 'ਚ ਤੇਜ਼ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਮਗਰੋਂ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ।
ਮੌਕੇ 'ਤੇ ਪਹੁੰਚੇ ਲੋਕਾਂ ਨੇ ਪੁਲਸ ਟੀਮ ਨੂੰ ਸੂਚਿਤ ਕੀਤਾ ਤੇ ਪੁਲਸ ਨੇ ਆ ਕੇ ਇਲਾਕੇ ਨੂੰ ਸੀਲ ਕਰ ਕੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ। ਹਾਲਾਂਕਿ ਗਨਿਮਤ ਰਹੀ ਕਿ ਜਹਾਜ਼ ਦੇ ਦੋਵੇਂ ਪਾਇਲਟ ਸੁਰੱਖਿਅਤ ਹਨ ਤੇ ਮਾਮੂਲੀ ਸੱਟਾਂ ਲੱਗਣ ਮਗਰੋਂ ਦੋਵਾਂ ਨੂੰ ਬਾਹਰ ਕੱਢ ਲਿਆ ਗਿਆ ਹੈ, ਜਦਕਿ ਜਹਾਜ਼ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
