ਸ਼ਾਤਰ ਬੰਦੇ ਦਾ ਕਾਰਾ ! ਜਹਾਜ਼ ਦੀ ਟਾਇਲਟ ਨੂੰ ਹੀ ਬਣਾ ਲਿਆ ਤਿਜੋਰੀ, ਲੁਕੋ''ਤਾ ਕਰੋੜਾਂ ਦਾ ਸੋਨਾ
Saturday, Jun 13, 2026 - 05:41 PM (IST)
ਅਹਿਮਦਾਬਾਦ- ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਨੇ ਅਹਿਮਦਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਵੱਡੀ ਕਾਰਵਾਈ ਕੀਤੀ। DRI ਅਧਿਕਾਰੀਆਂ ਨੇ ਦੁਬਈ ਤੋਂ ਆਈ ਇੰਡੀਗੋ ਫਲਾਈਟ ਦੇ ਟਾਇਲਟ 'ਚੋਂ ਲਗਭਗ 4 ਕਰੋੜ ਰੁਪਏ ਦਾ ਗੈਰ-ਕਾਨੂੰਨੀ ਸੋਨਾ ਬਰਾਮਦ ਕੀਤਾ। DRI ਅਧਿਕਾਰੀਆਂ ਨੇ ਇਹ ਕਾਰਵਾਈ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਕੀਤੀ। ਛਾਪੇਮਾਰੀ ਦੌਰਾਨ, ਉਨ੍ਹਾਂ ਨੂੰ ਟਾਇਲਟ ਦੇ ਸਪੀਕਰ ਬਾਕਸ (ਸਾਊਂਡ ਸਿਸਟਮ) ਦੇ ਅੰਦਰ ਕਾਲੀ ਟੇਪ 'ਚ ਲਪੇਟੇ 2 ਪਾਊਚ ਮਿਲੇ, ਜਿਨ੍ਹਾਂ 'ਚ ਕੁੱਲ 2,799.3 ਗ੍ਰਾਮ (ਲਗਭਗ 2.8 ਕਿਲੋਗ੍ਰਾਮ) ਭਾਰ ਦੇ 24 ਸੋਨੇ ਦੇ ਬਿਸਕੁਟ ਲੁਕਾ ਕੇ ਰੱਖੇ ਗਏ ਸਨ।
ਅਧਿਕਾਰੀਆਂ ਨੂੰ ਜਹਾਜ਼ 'ਚ ਸੋਨੇ ਦੀ ਤਸਕਰੀ ਬਾਰੇ ਖੁਫੀਆ ਜਾਣਕਾਰੀ ਮਿਲੀ। ਜਿਵੇਂ ਹੀ ਇੰਡੀਗੋ ਫਲਾਈਟ 6E-1478 ਵੀਰਵਾਰ ਨੂੰ ਦੁਬਈ ਤੋਂ ਅਹਿਮਦਾਬਾਦ ਪਹੁੰਚੀ, ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਟੀਮ ਨੇ ਟਾਇਲਟ ਦੀ ਬਾਰੀਕੀ ਨਾਲ ਜਾਂਚ ਕੀਤੀ। ਜਦੋਂ ਅਧਿਕਾਰੀਆਂ ਨੇ ਟਾਇਲਟ ਦੇ ਸਪੀਕਰ ਬਾਕਸ ਨੂੰ ਕੱਢਿਆ ਤਾਂ ਉਨ੍ਹਾਂ ਦਾ ਭਾਰ ਕਾਫ਼ੀ ਜ਼ਿਆਦਾ ਮਹਿਸੂਸ ਹੋਇਆ। ਇਸ ਨੂੰ ਖੋਲ੍ਹਣ 'ਤੇ, ਉਨ੍ਹਾਂ ਨੂੰ ਅੰਦਰੋਂ ਕਾਲੀ ਟੇਪ 'ਚ ਲਪੇਟੇ 2 ਪਾਊਚ ਮਿਲੇ। ਜਾਂਚ ਏਜੰਸੀਆਂ ਇਸ ਸਮੇਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਫਲਾਈਟ 'ਚ ਇਹ ਤਸਕਰੀ ਕੀਤਾ ਸੋਨਾ ਕੌਣ ਲੈ ਕੇ ਆਇਆ ਸੀ। ਜਹਾਜ਼ 'ਚ ਸਵਾਰ ਕਿਸੇ ਵੀ ਵਿਅਕਤੀ ਨੇ ਕਰੋੜਾਂ ਰੁਪਏ ਦੇ ਇਸ ਸੋਨੇ 'ਤੇ ਦਾਅਵਾ ਨਹੀਂ ਕੀਤਾ। ਕਸਟਮ ਐਕਟ 1962 ਦੇ ਅਧੀਨ ਇਸ ਸੋਨੇ ਨੂੰ ਅਧਿਕਾਰਤ ਤੌਰ 'ਤੇ ਲਾਵਾਰਸ ਮੰਨ ਕੇ ਜ਼ਬਤ ਕਰ ਲਿਆ ਗਿਆ। ਅਹਿਮਦਾਬਾਦ ਕਸਟਮ ਵਿਭਾਗ ਨੇ ਫਲਾਈਟ ਦੇ ਮੈਨੀਫੇਸਟ ਦੀ ਪੂਰੀ ਜਾਂਚ ਸ਼ੁਰੂ ਕੀਤੀ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਅਸਲ 'ਚ ਕਿਸ ਨੇ ਪਲੇਨ ਦੇ ਟਾਇਲਟ ਨੂੰ ਸੋਨੇ ਦੀ ਤਿਜੋਰੀ ਬਣਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
