36 ਹਜ਼ਾਰ ਫੁੱਟ ਦੀ ਉੱਚਾਈ ''ਤੇ ਜਹਾਜ਼ ''ਚ ਘਟਣ ਲੱਗਿਆ ਤੇਲ, ਕਰਵਾਈ ਗਈ ਐਮਰਜੈਂਸੀ ਲੈਂਡਿੰਗ

Monday, Sep 07, 2026 - 03:28 PM (IST)

36 ਹਜ਼ਾਰ ਫੁੱਟ ਦੀ ਉੱਚਾਈ ''ਤੇ ਜਹਾਜ਼ ''ਚ ਘਟਣ ਲੱਗਿਆ ਤੇਲ, ਕਰਵਾਈ ਗਈ ਐਮਰਜੈਂਸੀ ਲੈਂਡਿੰਗ

ਕੋਚੀ- ਕੋਚੀ ਤੋਂ ਅਬੂ ਧਾਬੀ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਫਲਾਈਟ IX 415 (ਬੋਇੰਗ 737) ਨੂੰ ਵਿਚ ਰਸਤੇ 'ਚ ਹੀ ਵਾਪਸ ਪਰਤਣਾ ਪਿਆ। ਚਾਲਕ ਦਲ ਨੇ ਦੇਖਿਆ ਕਿ ਇੰਜਣ 1 'ਚ ਤੇਲ ਦਾ ਪੱਧਰ ਤੇਜ਼ੀ ਨਾਲ ਘੱਟ ਰਿਹਾ ਸੀ ਅਤੇ ਜਦੋਂ ਤੇਲ ਦਾ ਦਬਾਅ ਖ਼ਤਰੇ ਦੇ ਖੇਤਰ 'ਚ ਪਹੁੰਚ ਗਿਆ, ਤਾਂ ਉਨ੍ਹਾਂ ਨੇ ਇੰਜਣ ਬੰਦ ਕਰ ਦਿੱਤਾ। ਜਹਾਜ਼ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰਿਆ। 

ਸੂਤਰਾਂ ਅਨੁਸਾਰ, ਟੇਕ-ਆਫ ਦੇ ਕਰੀਬ 50 ਮਿੰਟ ਬਾਅਦ ਅਤੇ 36,000 ਫੁੱਟ ਦੀ ਉਚਾਈ 'ਤੇ ਉਡਾਣ ਭਰਦੇ ਸਮੇਂ ਪਾਇਲਟ ਅਤੇ ਸਹਿ-ਪਾਇਲਟ ਨੇ ਦੇਖਿਆ ਕਿ ਇੰਜਣ 1 'ਚ ਤੇਲ ਦਾ ਪੱਧਰ ਤੇਜ਼ੀ ਨਾਲ ਘੱਟ ਰਿਹਾ ਸੀ। ਚਾਲਕ ਦਲ ਨੇ FORDEC ਮੁਲਾਂਕਣ ਕੀਤਾ। ਤੇਲ ਦੇ ਪੱਧਰ ਨੂੰ ਲਗਾਤਾਰ ਘਟਦਾ ਦੇਖ ਕੇ, ਉਨ੍ਹਾਂ ਨੇ ਅਬੂ ਧਾਬੀ ਫਲਾਈਟ ਜਾਣ ਦੀ ਯੋਜਨਾ ਛੱਡ ਕੇ ਕੋਚੀ ਵਾਪਸ ਜਾਣ ਦਾ ਫੈਸਲਾ ਕੀਤਾ। ਫਿਰ ਕਮਾਂਡਰ ਨੇ ਹਾਈ ਫ੍ਰੀਕੁਐਂਸੀ 'ਤੇ ਮੁੰਬਈ ਰੇਡੀਓ ਨਾਲ ਸੰਪਰਕ ਕੀਤਾ ਅਤੇ ATC ਨੂੰ ਸੂਚਿਤ ਕੀਤਾ ਕਿ ਫਲਾਈਟ ਕੋਚੀ ਵਾਪਸ ਆ ਰਹੀ ਹੈ। ਪਲੇਨ ਦਾ ਰਸਤਾ ਬਦਲਣ ਦੌਰਾਨ ਸਟੈਂਡਰਡ ਸੇਫਟੀ ਪ੍ਰੋਸੀਜਰ ਦੀ ਪਾਲਣਾ ਕੀਤੀ ਗਈ। ਰਸਤਾ ਬਦਲਣ ਦੇ ਪੂਰੇ ਸਮੇਂ, ਦੋਵੇਂ ਪਾਇਲਟ ਇੰਜਣ ਦੇ ਪੈਰਾਮੀਟਰਜ਼ 'ਤੇ ਨਜ਼ਰ ਰੱਖੇ ਹੋਏ ਸਨ ਅਤੇ ਕਿਸੇ ਵੀ ਸਥਿਤੀ ਲਈ ਤਿਆਰ ਸਨ।

ਵਾਪਸ ਮੁੜਨ ਦੇ ਕਰੀਬ 45 ਮਿੰਟ ਬਾਅਦ, ਇੰਜਣ 1 'ਚ ਤੇਲ ਦਾ ਦਬਾਅ ਦਾ ਉਤਰਾਅ-ਚੜ੍ਹਾਅ ਸ਼ੁਰੂ ਹੋ ਗਿਆ ਅਤੇ ਕਾਕਪਿਟ ਗੇਜ 'ਤੇ ਲਾਲ ਜ਼ੋਨ ਤੱਕ ਪਹੁੰਚ ਗਿਆ, ਜੋ ਕਿ ਖ਼ਤਰੇ ਦੀ ਰੇਂਜ 'ਚ ਗਿਰਾਵਟ ਦਾ ਸੰਕੇਤ ਦਿੰਦਾ ਹੈ। ਫਿਰ ਚਾਲਕ ਦਲ ਨੇ ਨਾਨ-ਨਾਰਮਲ ਚੈੱਕਲਿਸਟ (NNC) ਦੀ ਪਾਲਣਾ ਕੀਤੀ ਅਤੇ ਇੰਜਣ 1 ਨੂੰ ਬੰਦ ਕਰ ਦਿੱਤਾ। ਜ਼ਿਆਦਾ ਭਾਰ ਵਾਲੇ ਬੋਇੰਗ 737 ਨੂੰ ਇਕ ਇੰਜਣ 'ਤੇ ਲੈਂਡ ਕਰਵਾਉਣਾ ਬਹੁਤ ਜ਼ਿਆਦਾ ਜ਼ੋਖਮ ਵਾਲਾ ਕੰਮ ਹੁੰਦਾ ਹੈ। ਚਾਲਕ ਦਲ ਨੇ ਇਹ ਕੰਮ ਆਸਾਨੀ ਨਾਲ ਪੂਰਾ ਕੀਤਾ। ਯਾਤਰੀਆਂ ਨੂੰ ਕਾਕਪਿਟ 'ਚ ਹੋਈ ਘਟਨਾ ਦੀ ਗੰਭੀਰਤਾ ਦਾ ਅੰਦਾਜ਼ਾ ਨਹੀਂ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News