ਫਾਈਵ ਸਟਾਰ ਹੋਟਲ ਦੇ ਸਵੀਮਿੰਗ ਪੂਲ ’ਚ ਲੱਗਿਆ ਕਰੰਟ, 2 ਵਿਦੇਸ਼ੀਆਂ ਦੀ ਮੌਤ

Saturday, Oct 31, 2026 - 11:18 PM (IST)

ਫਾਈਵ ਸਟਾਰ ਹੋਟਲ ਦੇ ਸਵੀਮਿੰਗ ਪੂਲ ’ਚ ਲੱਗਿਆ ਕਰੰਟ, 2 ਵਿਦੇਸ਼ੀਆਂ ਦੀ ਮੌਤ

ਬੈਂਗਲੁਰੂ (ਏਜੰਸੀ) - ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਇਕ ਫਾਈਵ ਸਟਾਰ ਹੋਟਲ ਵਿਚ ਠਹਿਰੇ 2 ਵਿਦੇਸ਼ੀ ਨਾਗਰਿਕਾਂ ਦੀ ਹੋਟਲ ਦੇ ਸਵੀਮਿੰਗ ਪੂਲ ਵਿਚ ਤੈਰਦੇ ਸਮੇਂ ਕਥਿਤ ਤੌਰ ’ਤੇ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕਾਂ ਵਿਚ ਜਰਮਨ ਏਅਰਲਾਈਨ ਦੇ ਕਰੂ ਦਾ ਇਕ ਮੈਂਬਰ ਵੀ ਸ਼ਾਮਲ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਜਰਮਨੀ ਦੇ ਨਾਗਰਿਕ ਅਲੈਗਜ਼ੈਂਡਰ ਮੈਕਸੀਮਿਲੀਅਨ ਥਾਈਸ (57) ਅਤੇ ਅਮਰੀਕਾ ਦੀ ਬਹੁ-ਰਾਸ਼ਟਰੀ ਤਕਨਾਲੋਜੀ ਕੰਪਨੀ ਆਈ. ਬੀ. ਐੱਮ. ਵਿਚ ਪ੍ਰਾਜੈਕਟ ਮੈਨੇਜਰ ਵਜੋਂ ਤਾਇਨਾਤ ਜੁਰਾਜ ਹੋਰਵਾਟ (45) ਵਜੋਂ ਹੋਈ ਹੈ। ਥਾਈਸ ਲੁਫਥਾਂਸਾ ਏਅਰਲਾਈਨ ਦੇ ਕਰੂ ਮੈਂਬਰ ਸਨ। ਪੁਲਸ ਅਨੁਸਾਰ, ਇਹ ਘਟਨਾ ਹਲਾਸੂਰੂ ਸਥਿਤ ਹੋਟਲ ਦੀ ਤੀਜੀ ਮੰਜ਼ਿਲ ’ਤੇ ਬਣੇ ਸਵੀਮਿੰਗ ਪੂਲ ਵਿਚ ਵਾਪਰੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ 2 ਹੋਰ ਵਿਅਕਤੀ ਵੀ ਜ਼ਖਮੀ ਹੋ ਗਏ।
 


author

Inder Prajapati

Content Editor

Related News