ਤੇਲ-ਅਵੀਵ ਤੋਂ ਵਿਆਨਾ ਜਾ ਰਹੇ ਜਹਾਜ਼ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ! ਹਵਾ ਵਿਚਾਲੇ ਯਾਤਰੀਆਂ ਨੂੰ...

Monday, Oct 19, 2026 - 10:05 AM (IST)

ਤੇਲ-ਅਵੀਵ ਤੋਂ ਵਿਆਨਾ ਜਾ ਰਹੇ ਜਹਾਜ਼ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ! ਹਵਾ ਵਿਚਾਲੇ ਯਾਤਰੀਆਂ ਨੂੰ...

ਇੰਟਰਨੈਸ਼ਨਲ ਡੈਸਕ- 'ਫਲਾਈਦੁਬਈ' ਹਾਈਜੈਕ ਦੀ ਕੋਸ਼ਿਸ਼ ਤੋਂ ਬਾਅਦ ਇਜ਼ਰਾਈਲ ਤੋਂ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਮਗਰੋਂ ਹੜਕੰਪ ਮਚ ਗਿਆ। ਇਜ਼ਰਾਈਲ ਦੇ 'ਤੇਲ ਅਵੀਵ' ਤੋਂ ਆਸਟ੍ਰੀਆ ਦੀ ਰਾਜਧਾਨੀ 'ਵੀਆਨਾ' ਜਾ ਰਹੇ ਆਸਟ੍ਰੀਅਨ ਏਅਰਲਾਈਨਜ਼ ਦੇ ਇੱਕ ਯਾਤਰੀ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਐਤਵਾਰ ਸ਼ਾਮ ਬੁਲਗਾਰੀਆ ਦੀ ਰਾਜਧਾਨੀ ਸੋਫੀਆ ਦੇ ਏਅਰਪੋਰਟ 'ਤੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਧਮਕੀ ਮਗਰੋਂ ਜਹਾਜ਼ ਸਵਾਰ ਯਾਤਰੀਆਂ ਦੇ ਸਾਹ ਸੁੱਕ ਗਏ, ਹਾਲਾਂਕਿ ਗਨੀਮਤ ਰਹੀ ਕਿ ਜਹਾਜ਼ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਫਰਾਂਸ 'ਚ ਬੇਕਾਬੂ ਹੋਏ ਹਾਲਾਤ ! ਸੜਕਾਂ 'ਤੇ ਉਤਰੇ 5.5 ਲੱਖ ਲੋਕ, 19ਵੀਂ ਸਦੀ ਦੇ ਸਿਟੀ ਹਾਲ ਨੂੰ ਲਾ'ਤੀ ਅੱਗ

ਬੁਲਗਾਰੀਆ ਦੇ ਨੈਸ਼ਨਲ ਟੀਵੀ ਵੱਲੋਂ ਦੇਸ਼ ਦੇ ਟਰਾਂਸਪੋਰਟ ਮੰਤਰਾਲੇ ਦੇ ਹਵਾਲੇ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਏਅਰਬੱਸ A320 ਜਹਾਜ਼ 'ਚ 51 ਯਾਤਰੀ ਅਤੇ 6 ਕ੍ਰੂ ਮੈਂਬਰ ਸਵਾਰ ਸਨ। ਬੁਲਗਾਰੀਆ ਦੇ ਰੱਖਿਆ ਮੰਤਰਾਲੇ ਅਨੁਸਾਰ ਜਹਾਜ਼ ਦੇ ਕ੍ਰੂ ਮੈਂਬਰ ਵੱਲੋਂ ਬੰਬ ਦੀ ਧਮਕੀ ਮਿਲਣ ਦੀ ਸੂਚਨਾ ਦਿੱਤੇ ਜਾਣ ਤੋਂ ਬਾਅਦ ਬੁਲਗਾਰੀਅਨ ਏਅਰਫੋਰਸ ਦੇ ਫਾਈਟਰ ਜੈੱਟ ਨੇ ਹਵਾ 'ਚ ਜਹਾਜ਼ ਨੂੰ ਆਪਣੇ ਘੇਰੇ 'ਚ ਲੈ ਕੇ ਸੁਰੱਖਿਅਤ ਉਤਾਰਨ ਤੱਕ ਪੂਰੀ ਸੁਰੱਖਿਆ ਪ੍ਰਦਾਨ ਕੀਤੀ।

ਸੋਫੀਆ ਏਅਰਪੋਰਟ 'ਤੇ ਜਹਾਜ਼ ਦੇ ਲੈਂਡ ਹੁੰਦੇ ਹੀ ਸੁਰੱਖਿਆ ਏਜੰਸੀਆਂ ਨੇ ਪੂਰੇ ਜਹਾਜ਼ ਅਤੇ ਯਾਤਰੀਆਂ ਦੇ ਸਮਾਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਏਅਰਪਰੋਟ 'ਤੇ ਵੀ ਸਖ਼ਤੀ ਕਰ ਦਿੱਤੀ ਗਈ ਹੈ, ਤਾਂ ਜੋ ਕਿਸੇ ਕਿਸਮ ਦੀ ਵੀ ਅਣਹੋਣੀ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ- ਚਰਚ 'ਚ ਪ੍ਰੇਅਰ ਕਰਦੇ ਸਮੇਂ ਪਾਦਰੀ 'ਤੇ ਆ ਡਿੱਗਾ Cross ! ਇਕੁਆਡੋਰੀਅਨ ਫਾਦਰ ਪੈਟ੍ਰੀਸ਼ੀਓ ਦੀ ਹੋਈ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News