ਦਿੱਲੀ 'ਚ ਹੋਈ ਹਿੰਸਾ ਕਾਰਨ ਬੈਕਫੁੱਟ 'ਤੇ ਕਿਸਾਨ ਸੰਗਠਨ, 1 ਫਰਵਰੀ ਨੂੰ ਸੰਸਦ ਮਾਰਚ ਮੁਲਤਵੀ
Wednesday, Jan 27, 2021 - 08:53 PM (IST)
ਨਵੀਂ ਦਿੱਲੀ - ਟਰੈਕਟਰ ਪਰੇਡ ਵਿੱਚ ਹੋਈ ਹਿੰਸਾ ਤੋਂ ਬਾਅਦ ਖੇਤੀਬਾੜੀ ਕਾਨੂੰਨ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨ ਸੰਗਠਨ ਬੈਕਫੁੱਟ 'ਤੇ ਹਨ। ਕਿਸਾਨ ਸੰਗਠਨ ਨੇ 1 ਫਰਵਰੀ ਨੂੰ ਪ੍ਰਸਤਾਵਿਤ ਸੰਸਦ ਮਾਰਚ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਸਿੰਘੂ ਬਾਰਡਰ 'ਤੇ ਸੰਪਾਦਕਾਂ ਨਾਲ ਗੱਲ ਕਰਦੇ ਹੋਏ ਕਿਸਾਨ ਨੇਤਾ ਬਲਬੀਰ ਰਾਜੇਵਾਲ ਨੇ ਸੰਸਦ ਮਾਰਚ ਮੁਲਤਵੀ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਗਲਾ ਪ੍ਰੋਗਰਾਮ ਅਗਲੀ ਮੀਟਿੰਗ ਵਿੱਚ ਤੈਅ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਦਿੱਲੀ ਪੁਲਸ ਕਮਿਸ਼ਨਰ ਦਾ ਵੱਡਾ ਬਿਆਨ, ਕਿਸਾਨਾਂ ਨੇ ਸ਼ਰਾਰਤੀ ਅਨਸਰਾਂ ਨੂੰ ਕੀਤਾ ਅੱਗੇ
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਪਰੇਡ ਸਰਕਾਰੀ ਸਾਜ਼ਿਸ਼ ਦਾ ਸ਼ਿਕਾਰ ਹੋਈ। ਸੰਯੁਕਤ ਕਿਸਾਨ ਮੋਰਚਾ ਦਿੱਲੀ ਵਿੱਚ ਹੋਈਆਂ ਹਿੰਸਕ ਘਟਨਾਵਾਂ ਤੋਂ ਖੁਦ ਨੂੰ ਵੱਖ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੀਪ ਸਿੱਧੂ ਆਰ.ਐੱਸ.ਐੱਸ. ਦਾ ਏਜੰਟ ਹੈ। ਦੀਪ ਸਿੱਧੂ ਨੇ ਲਾਲ ਕਿਲ੍ਹੇ 'ਤੇ ਧਾਰਮਿਕ ਝੰਡਾ ਲਗਾ ਕੇ ਤਿਰੰਗੇ ਦੀ ਬੇਇੱਜ਼ਤੀ ਕੀਤੀ ਅਤੇ ਦੇਸ਼ ਦੀਆਂ ਅਤੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਹੈ।
ਇਹ ਵੀ ਪੜ੍ਹੋ- ਦਿੱਲੀ 'ਚ ਹੋਈ ਹਿੰਸਾ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਜ਼ਿੰਮੇਦਾਰ: ਕਾਂਗਰਸ
ਇਸ ਦੇ ਨਾਲ ਹੀ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, ਮੈਂ ਕਿਸਾਨ ਮੋਰਚੇ ਵੱਲੋਂ ਦੇਸ਼ ਤੋਂ ਮੁਆਫੀ ਮੰਗਦਾ ਹਾਂ। ਕੱਲ ਕਿਸਾਨ ਪਰੇਡ ਦਾ ਪ੍ਰਬੰਧ ਕੀਤਾ, ਇਹ ਆਪਣੇ ਆਪ ਵਿੱਚ ਇਤਿਹਾਸਕ ਸੀ। ਅਸੀਂ 26 ਨਵੰਬਰ ਨੂੰ ਇੱਥੇ ਆ ਕੇ ਬੈਠੇ। ਕੋਈ ਮੁਸ਼ਕਿਲ ਨਹੀਂ ਹੋਈ। ਕੁੱਝ ਸੰਗਠਨ ਕਹਿ ਰਹੇ ਸਨ ਕਿ ਉਹ ਲਾਲ ਕਿਲ੍ਹਾ ਜਾਣਗੇ... ਸਰਕਾਰ ਵਲੋਂ ਮਿਲੀਭੁਗਤ ਸੀ। ਦੀਪ ਸਿੱਧੂ ਨੂੰ ਪੂਰੀ ਦੁਨੀਆ ਨੇ ਵੇਖਿਆ। ਉਹ ਆਰ.ਐੱਸ.ਐੱਸ. ਦਾ ਏਜੰਟ ਹੈ ਅਤੇ ਅਮਿਤ ਸ਼ਾਹ ਦਾ ਖਾਸ ਆਦਮੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।