ਗਣਤੰਤਰ ਦਿਵਸ ਪਰੇਡ ਮੌਕੇ ਛੇਵੀਂ ਲਾਈਨ 'ਚ ਮਿਲੀ ਰਾਹੁਲ ਗਾਂਧੀ ਨੂੰ ਜਗ੍ਹਾ
Saturday, Jan 27, 2018 - 09:57 AM (IST)
ਨਵੀਂ ਦਿੱਲੀ — ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਰਾਜਪਥ 'ਤੇ ਅਯੋਜਿਤ 69ਵੇਂ ਗਣਤੰਤਰ ਦਿਹਾੜੇ 'ਤੇ ਸਮਾਗਮ 'ਚ ਹਿੱਸਾ ਲਿਆ। ਰਾਹੁਲ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਤੋਂ ਦੋ ਲਾਈਨਾਂ ਪਿੱਛੇ ਬੈਠੇ। ਧਿਆਨਯੋਗ ਹੈ ਕਿ ਪਾਰਟੀ ਨੇ ਰਾਹੁਲ ਨੂੰ ਛੇਂਵੀਂ ਲਾਈਨ 'ਚ ਬੈਠਣ ਦੀ ਜਗ੍ਹਾ ਦਿੱਤੇ ਜਾਣ 'ਤੇ ਵੀਰਵਾਰ ਨੂੰ ਵਿਰੋਧ ਜਤਾਇਆ ਸੀ।
ਸਮਾਗਮ ਦੌਰਾਨ ਰਾਹੁਲ ਗਾਂਧੀ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨਾਲ ਗੱਲਬਾਤ ਕਰਦੇ ਨਜ਼ਰ ਆਏ। ਕਾਂਗਰਸ ਦੇ ਇਕ ਨੇਤਾ ਨੇ ਦੋਸ਼ ਲਗਾਇਆ ਸੀ ਕਿ ਕਾਂਗਰਸ ਪ੍ਰਧਾਨ ਨੂੰ ਪਹਿਲੀ ਲਾਈਨ 'ਚ ਬੈਠਣ ਦੀ ਜਗ੍ਹਾ ਨਾ ਦੇ ਕੇ ਮੋਦੀ ਸਰਕਾਰ 'ਸਸਤੀ ਰਾਜਨੀਤੀ' ਕਰ ਰਹੀ ਹੈ। ਕਾਂਗਰਸ ਸੂਤਰਾਂ ਦਾ ਕਹਿਣਾ ਸੀ ਕਿ ਦੇਸ਼ ਦੀ ਸਵਤੰਤਰਤਾ ਸਮੇਂ ਤੋਂ ਹੀ ਪਾਰਟੀ ਪ੍ਰਧਾਨ ਪਹਿਲੀ ਲਾਈਨ 'ਚ ਬੈਠਦੇ ਆਏ ਹਨ।
