ਪੀਊਸ਼ ਗੋਇਲ ਦੇ ਘਰ ਚੋਰੀ ਦੀ ਕੋਸ਼ਿਸ਼ ਕਰਨ ''ਤੇ ਘਰੇਲੂ ਸਹਾਇਕ ਗ੍ਰਿਫਤਾਰ

Thursday, Oct 03, 2019 - 01:03 PM (IST)

ਮੁੰਬਈ— ਰੇਲ ਮੰਤਰੀ ਪੀਊਸ਼ ਗੋਇਲ ਦੇ ਇੱਥੇ ਸਥਿਤ ਘਰ 'ਚ ਕਥਿਤ ਤੌਰ 'ਤੇ ਚੋਰੀ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਉਨ੍ਹਾਂ ਦੇ ਘਰੇਲੂ ਸਹਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਮਾਮਲੇ 'ਚ ਵਿਸ਼ਨੂੰ ਕੁਮਾਰ (25) ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਦਿੱਲੀ ਦਾ ਰਹਿਣ ਵਾਲਾ ਹੈ। ਘਰ 'ਚ ਰੱਖੇ ਇਕ ਕੰਪਿਊਟਰ ਤੋਂ ਕੁਝ ਸੂਚਨਾ ਅਣਪਛਾਤੇ ਲੋਕਾਂ ਨਾਲ ਕਥਿਤ ਤੌਰ 'ਤੇ ਸਾਂਝਾ ਕਰਨ ਨੂੰ ਲੈ ਕੇ ਵਿਸ਼ਨੂੰ ਵਿਰੁੱਧ ਸੂਚਨਾ ਤਕਨਾਲੋਜੀ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਰਾਸ਼ਟਰੀ ਰਾਜਧਾਨੀ ਤੋਂ ਮੰਗਲਵਾਰ ਨੂੰ ਗ੍ਰਿਫਤਾਰ ਕਰ ਕੇ ਬੁੱਧਵਾਰ ਨੂੰ ਮੁੰਬਈ ਲਿਆਂਦਾ ਗਿਆ।

ਕਥਿਤ ਚੋਰੀ ਦਾ ਇਹ ਮਾਮਲਾ 19 ਸਤੰਬਰ ਨੂੰ ਉਦੋਂ ਸਾਹਮਣੇ ਆਇਆ, ਜਦੋਂ ਗੋਇਲ ਦੀ ਪਤਨੀ ਯਾਤਰਾ ਤੋਂ ਮੁੰਬਈ ਆਈ ਅਤੇ ਉਨ੍ਹਾਂ ਨੇ ਘਰੋਂ ਚਾਂਦੀ ਦੇ ਭਾਂਡੇ ਅਤੇ ਐਂਟੀਕ ਸਮੇਤ ਕੁਝ ਕੀਮਤੀ ਸਾਮਾਨ ਗਾਇਬ ਦੇਖਿਆ। ਮੰਤਰੀ ਦੇ ਘਰ 'ਚ ਕੰਮ ਕਰਨ ਵਾਲਾ ਕੁਮਾਰ ਵੀ ਲਾਪਤਾ ਸੀ। ਕੇਂਦਰੀ ਮੰਤਰੀ ਦਾ ਫਲੈਟ ਦੱਖਣੀ ਮੁੰਬਈ 'ਚ ਨੇਪੀਅਨ ਸੀ ਰੋਡ 'ਤੇ ਸਥਿਤ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਗੱਲ ਦਾ ਵੀ ਸ਼ੱਕ ਹੈ ਕਿ ਕੁਮਾਰ ਨੇ ਗੋਇਲ ਦੇ ਘਰ 'ਚ ਰੱਖੇ ਇਕ ਨਿੱਜੀ ਕੰਪਿਊਟਰ ਤੋਂ ਕੁਝ ਅਹਿਮ ਜਾਣਕਾਰੀ ਈ-ਮੇਲ ਰਾਹੀਂ ਕਿਸੇ ਹੋਰ ਨੂੰ ਭੇਜੀ। ਪੁਲਸ ਨੇ ਭਾਰਤੀ ਸਜ਼ਾ ਜ਼ਾਬਤਾ ਦੀਆਂ ਧਾਰਾਵਾਂ 381 (ਸਹਾਇਕ ਵਲੋਂ ਕੀਤੀ ਗਈ ਚੋਰੀ), 405 (ਅਪਰਾਧਕ ਵਿਸ਼ਵਾਸਘਾਤ) ਅਤੇ ਸੂਚਨਾ ਤਕਨਾਲੋਜੀ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਅਧਿਕਾਰੀ ਅਨੁਸਾਰ ਅੱਗੇ ਦੀ ਜਾਂਚ ਜਾਰੀ ਹੈ।


DIsha

Content Editor

Related News