BSF ''ਚ ਤਾਇਨਾਤ ਪੀਥਾ ਰਾਮ ਨੇ ਬਿਨਾਂ ਦਾਜ ਦੇ ਕੀਤਾ ਮੁੰਡੇ ਦਾ ਵਿਆਹ, ਹਰ ਕੋਈ ਕਰ ਰਿਹੈ ਪ੍ਰਸ਼ੰਸਾ

03/06/2022 2:06:04 PM

ਨਾਗੌਰ (ਵਾਰਤਾ)- ਰਾਜਸਥਾਨ 'ਚ ਨਾਗੌਰ ਜ਼ਿਲ੍ਹੇ ਦੀ ਡੀਡਵਾਨਾ ਤਹਿਸੀਲ ਦੇ ਪਿੰਡ ਕੂੰਕਣਾ ਦੀ ਢਾਣੀ ਵਾਸੀ ਅਤੇ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) 'ਚ ਤਾਇਨਾਤ ਪੀਥਾ ਰਾਮ ਕੂੰਕਣਾ ਦੇ ਪੁੱਤਰ ਅਜੇ ਦਾ ਵਿਆਹ ਬਿਨਾਂ ਦਾਜ ਦੇ ਕਰ ਕੇ ਸਮਾਜਿਕ ਬੁਰਾਈ ਨੂੰ ਖ਼ਤਮ ਕਰਨ ਲਈ ਇਸ ਤਰ੍ਹਾਂ ਸ਼ੁਰੂ ਹੋਈ ਮਿਸਾਲ ਨੂੰ ਹੋਰ ਤੇਜ਼ ਕਰਨ ਦਾ ਸੰਦੇਸ਼ ਦਿੱਤਾ ਹੈ। ਪਿੰਡ ਦੇ ਉਗਮਾਰਾਮ ਕੂੰਕਣਾ ਦੇ ਪੋਤਰੇ ਅਜੇ ਦਾ ਵਿਆਹ ਕੁਚਾਮਨ ਕੋਲ ਜਸਰਾਨਾ ਦੇ ਪਿੰਡ ਦੇ ਮਸ਼ਹੂਰ ਲਿਖਮਾ ਰਾਮ ਗਾਵੜੀਆ ਦੀ ਪੋਤਰੀ ਕਿਰਨ ਨਾਲ 4 ਮਾਰਚ ਨੂੰ ਸੰਪੰਨ ਹੋਇਆ, ਜਿਸ 'ਚ ਲਾੜੀ ਪੱਖ ਤੋਂ ਦਾਜ ਦੇ ਰੂਪ 'ਚ ਕੋਈ ਸਾਮਾਨ ਨਹੀਂ ਲਿਆ ਗਿਆ ਅਤੇ ਵਿਦਾਈ ਦੇ ਸਮੇਂ ਸਿਰਫ਼ ਚਾਂਦੀ ਦਾ ਇਕ ਰੁਪਈਆ ਲਿਆ ਗਿਆ। ਅਜੇ ਅਤੇ ਉਸ ਦੇ ਪਰਿਵਾਰ ਦੇ ਲੋਕਾਂ ਨੇ ਆਪਣੇ ਇਸ ਫ਼ੈਸਲੇ ਬਾਰੇ ਪਹਿਲਾਂ ਹੀ ਲਾੜੀ ਪੱਖ ਨੂੰ ਦੱਸਿਆ ਸੀ ਤਾਂ ਕਿ ਉਹ ਵਿਆਹ 'ਚ ਕਿਸੇ ਤਰ੍ਹਾਂ ਦਾ ਦਾਜ ਦੇਣ ਦੀ ਕੋਸ਼ਿਸ਼ ਨਾ ਕਰਨ। ਵਿਆਹ 'ਚ ਸ਼ਾਮਲ ਹੋ ਵਿਧਾਇਕ ਰਾਮਨਿਵਾਸ ਗਾਵੜੀਆ ਨੇ ਵਿਆਹ 'ਚ ਦਾਜ ਨਹੀਂ ਲੈਣ ਦੇ ਇਸ ਫ਼ੈਸਲੇ ਦੀ ਪ੍ਰਸ਼ੰਸਾ ਕਰਦੇ ਹੋਏ ਅਜੇ ਦੇ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਮਾਜਿਕ ਬੁਰਾਈ ਦਾਜ ਪ੍ਰਥਾ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਕੂੰਕਣਾ ਪਰਿਵਾਰ ਦੀ ਤਰ੍ਹਾਂ ਹੋਰ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਫਸੇ 210 ਭਾਰਤੀਆਂ ਨੂੰ ਲੈ ਕੇ ਹਵਾਈ ਫ਼ੌਜ ਦੀ ਫਲਾਈਟ ਹਿੰਡਨ ਏਅਰਬੇਸ ਪਹੁੰਚੀ

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕੋਸ਼ਿਸ਼ ਸਮਾਜ 'ਚ ਜਾਗਰੂਕਤਾ ਦਾ ਕੰਮ ਕਰੇਗੀ। ਮੌਜੂਦਾ ਸਮੇਂ ਕੁਚਾਮਨਸਿਟੀ 'ਚ ਰਹਿ ਰਹੇ ਲਾੜੇ ਦੇ ਪਿਤਾ ਪੀਥਾ ਰਾਮ ਨੇ ਕਿਹਾ ਕਿ ਦਾਜ ਪ੍ਰਥਾ ਖ਼ਤਮ ਕਰਨ ਲਈ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਆਉਣਾ ਹੋਵੇਗਾ, ਇਹੀ ਸੋਚ ਕੇ ਉਨ੍ਹਾਂ ਨੇ ਆਪਣੇ ਪੁੱਤਰ ਦੇ ਵਿਆਹ 'ਚ ਕਿਸੇ ਤਰ੍ਹਾਂ ਦਾ ਦਾਜ ਨਹੀਂ ਲੈਣ ਦਾ ਫ਼ੈਸਲਾ ਲਿਆ। ਲਾੜੀ ਦੇ ਦਾਦਾ ਲਿਖਮਾਰਾਮ ਨੇ ਦੱਸਿਆ ਕਿ ਉਨ੍ਹਾਂ ਦੀ ਪਰੰਪਰਾ ਅਨੁਸਾਰ ਵਿਆਹ 'ਚ ਰੁਪਏ ਅਤੇ ਹੋਰ ਸਾਮਾਨ ਦੇਣ ਦੀ ਮੰਸ਼ਾ ਸੀ ਪਰ ਪੀਥਾ ਰਾਮ ਕੂੰਕਣਾ ਦੀ ਇਸ ਅਪੀਲ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਅਤੇ ਅਸੀਂ ਬਿਨਾਂ ਦਾਜ ਦੇ ਵਿਆਹ ਕਰ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਬਦਲਦੇ ਸਮੇਂ 'ਚ ਇਸ ਸਮਾਜਿਕ ਬੁਰਾਈ ਨੂੰ ਖ਼ਤਮ ਕਰਨ ਲਈ ਇਸ ਤਰ੍ਹਾਂ ਦੀ ਸਾਰਥਕ ਕੋਸ਼ਿਸ਼ ਹੋਣ ਲੱਗੇ। ਹੋਰ ਲੋਕਾਂ ਨੇ ਵੀ ਇਸ ਤਰ੍ਹਾਂ ਦੀ ਕੋਸ਼ਿਸ਼ ਦੀ ਪ੍ਰਸ਼ੰਸਾ ਕੀਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News