ਪਿ੍ਯੰਕਾ ਗਾਂਧੀ ਹੁਣ ਆ ਰਹੀ ਹੈ ਪਰਦੇ ਦੇ ਸਾਹਮਣੇ

Saturday, Jun 23, 2018 - 10:56 AM (IST)

ਨਵੀਂ ਦਿੱਲੀ— ਉਹ ਦਿਨ ਚਲੇ ਗਏ ਜਦੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਭੈਣ ਪਿ੍ਯੰਕਾ ਪਰਦੇ ਪਿੱਛੇ ਰਹਿੰਦੀ ਸੀ | ਅੱਜਕਲ ਉਹ ਪ੍ਰਮੁੱਖ ਵਿਰੋਧੀ ਪਾਰਟੀਆਂ ਦੇ ਸਿਆਸੀ ਮਾਮਲਿਆਂ ਵਿਚ ਸਰਗਰਮੀ ਨਾਲ ਆਪਣੀ ਭੂਮਿਕਾ ਨਿਭਾ ਰਹੀ ਹੈ | ਅਦਾਕਾਰ ਤੋਂ ਸਿਆਸਤਦਾਨ ਬਣੇ ਕਮਲ ਹਾਸਨ ਨੇ ਬੁੱਧਵਾਰ ਨਵੀਂ ਦਿੱਲੀ 'ਚ 12, ਤੁਗਲਕ ਰੋਡ ਸਥਿਤ ਰਾਹੁਲ ਦੇ ਨਿਵਾਸ ਵਿਖੇ ਉਨ੍ਹਾਂ ਨਾਲ ਮੁਲਾਕਾਤ ਕੀਤੀ | ਜਦੋਂ ਦੋਹਾਂ ਦਰਮਿਆਨ ਗੱਲਬਾਤ ਜਾਰੀ ਸੀ ਤਾਂ ਪਿ੍ਯੰਕਾ ਵੀ ਅਚਾਨਕ ਇਸ ਗੱਲਬਾਤ ਵਿਚ ਸ਼ਾਮਲ ਹੋ ਗਈ | ਇਹ ਮੀਟਿੰਗ ਲਗਭਗ 45 ਮਿੰਟ ਤੱਕ ਚਲਦੀ ਰਹੀ | ਪਤਾ ਲੱਗਾ ਹੈ ਕਿ ਕਮਲ ਹਾਸਨ ਵਲੋਂ ਬਾਅਦ ਵਿਚ ਸੋਨੀਆ ਗਾਂਧੀ ਨਾਲ ਉਨ੍ਹਾਂ ਦੇ ਨਿਵਾਸ ਵਿਖੇ ਜੋ ਮੁਲਾਕਾਤ ਕੀਤੀ ਗਈ, ਸਬੰਧੀ ਸੁਝਾਅ ਪਿ੍ਯੰਕਾ ਨੇ ਹੀ ਦਿੱਤਾ ਸੀ | ਪਿ੍ਯੰਕਾ ਵਲੋਂ ਅਚਾਨਕ ਗੱਲਬਾਤ 'ਚ ਹਿੱਸਾ ਲੈਣ ਤੋਂ ਇਹ ਸੰਕੇਤ ਮਿਲਦੇ ਹਨ ਕਿ ਉਹ ਕਾਂਗਰਸ ਦੇ ਵੱਖ-ਵੱਖ ਨੀਤੀ ਫੈਸਲਿਆਂ 'ਚ ਆਪਣੀ ਪ੍ਰਮੁੱਖ ਭੂਮਿਕਾ ਨਿਭਾ ਰਹੀ ਹੈ | ਇਥੇ ਇਹ ਗੱਲ ਦੱਸਣਯੋਗ ਹੈ ਕਿ ਇਹ ਪਿ੍ਯੰਕਾ ਗਾਂਧੀ ਹੀ ਸੀ ਜਿਸਨੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਨ ਲਈ ਜ਼ੋਰ ਪਾਇਆ | 
ਪੰਜਾਬ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ 'ਚ ਸ਼ਾਮਲ ਕਰਨ ਦੀ ਵਿਰੋਧਤਾ ਕਰ ਰਹੇ ਸਨ ਪਰ ਪਿ੍ਯੰਕਾ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਲਗਾਤਾਰ ਕਈ ਮੀਟਿੰਗਾਂ ਕਰ ਕੇ ਸਿੱਧੂ ਦੀ ਪੰਜਾਬ ਕਾਂਗਰਸ ਵਿਚ ਸ਼ਮੂਲੀਅਤ ਯਕੀਨੀ ਬਣਾਈ | ਪਿ੍ਯੰਕਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਕਾਂਗਰਸੀ ਆਗੂਆਂ ਨੂੰ ਕਿਹਾ ਕਿ ਸਿੱਧੂ ਦੇ ਕਾਂਗਰਸ ਵਿਚ ਆਉਣ ਨਾਲ ਭਾਜਪਾ ਅਤੇ ਅਕਾਲੀ ਦਲ ਨੂੰ ਵੱਡਾ ਝਟਕਾ ਲੱਗੇਗਾ | ਕਾਂਗਰਸ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਅਤੇ ਤਿਕੋਣੇ ਮੁਕਾਬਲੇ ਵਿਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਇਆ | ਕਮਲ ਹਾਸਨ ਦੀ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਪਿ੍ਯੰਕਾ ਗਾਂਧੀ ਨਾਲ ਦੋ ਦਿਨਾਂ ਦਰਮਿਆਨ ਹੋਈ ਗੱਲਬਾਤ ਕਾਰਨ ਸਿਆਸੀ ਦਰਸ਼ਕ ਹੈਰਾਨ ਹਨ | ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਕੋਈ ਨਵਾਂ ਸਿਆਸੀ ਗੱਠਜੋੜ ਹੋਣ ਵਾਲਾ ਹੈ ਕਿਉਂਕਿ ਤਾਮਿਲਨਾਡੂ ਵਿਚ ਸਿਆਸੀ ਹਾਲਾਤ ਅੱਜਕਲ ਠੀਕ ਨਹੀਂ ਹਨ |


Related News