ਕੇਰਲ ਦੇ CM ਵੀ ਨੀਤੀ ਆਯੋਗ ਦੀ ਬੈਠਕ ''ਚ ਨਹੀਂ ਹੋਣਗੇ ਸ਼ਾਮਲ, PM ਮੋਦੀ ਨੂੰ ਚਿੱਠੀ ਲਿਖ ਕੇ ਆਖੀ ਇਹ ਗੱਲ

Friday, Jul 26, 2024 - 01:38 PM (IST)

ਕੇਰਲ ਦੇ CM ਵੀ ਨੀਤੀ ਆਯੋਗ ਦੀ ਬੈਠਕ ''ਚ ਨਹੀਂ ਹੋਣਗੇ ਸ਼ਾਮਲ, PM ਮੋਦੀ ਨੂੰ ਚਿੱਠੀ ਲਿਖ ਕੇ ਆਖੀ ਇਹ ਗੱਲ

ਤਿਰੂਵਨੰਤਪੁਰਮ- ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਸ਼ਨੀਵਾਰ ਯਾਨੀ ਕਿ ਭਲਕੇ ਰਾਸ਼ਟਰੀ ਰਾਜਧਾਨੀ 'ਚ ਹੋਣ ਵਾਲੀ ਨੀਤੀ ਆਯੋਗ ਦੀ ਬੈਠਕ 'ਚ ਸ਼ਾਮਲ ਨਹੀਂ ਹੋਣਗੇ। ਸਰਕਾਰ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਵਿਜਯਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਹ ਨੀਤੀ ਆਯੋਗ ਦੀ ਬੈਠਕ 'ਚ ਆਉਣ 'ਚ ਅਸਮਰੱਥ ਹਨ। ਨਾਲ ਹੀ ਉਨ੍ਹਾਂ ਨੇ ਆਪਣੀ ਥਾਂ ਕੇਰਲ ਦੇ ਵਿੱਤ ਮੰਤਰੀ ਕੇ. ਬੀ. ਬਾਲਗੋਪਾਲ ਦੇ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ। 

ਇਹ ਵੀ ਪੜ੍ਹੋ- ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਕਰਨਗੇ ਇਨ੍ਹਾਂ ਸੂਬਿਆਂ ਦੇ 4 ਮੁੱਖ ਮੰਤਰੀ

ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਇਹ ਚਿੱਠੀ ਕੇਂਦਰੀ ਬਜਟ 2024-25 ਪੇਸ਼ ਕੀਤੇ ਜਾਣ ਤੋਂ ਕਾਫੀ ਦਿਨ ਪਹਿਲਾਂ ਲਿਖੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰੀ ਰਾਜਧਾਨੀ ਵਿਚ ਸ਼ਨੀਵਾਰ ਨੂੰ ਨੀਤੀ ਆਯੋਗ ਦੀ 9ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਨੀਤੀ ਆਯੋਗ ਦੀ ਬੈਠਕ ਵਿਚ ਵਿਜਯਨ ਦੇ ਸ਼ਾਮਲ ਨਾ ਹੋਣ ਦਾ ਕਾਰਨ ਸਪੱਸ਼ਟ ਨਹੀਂ ਹੈ।

ਇਹ ਵੀ ਪੜ੍ਹੋ- ਕਾਰਗਿਲ ਜੰਗ ਦੇ ਸ਼ਹੀਦ ਨੂੰ ਪ੍ਰਸ਼ਾਸਨ ਨੇ ਕੀਤਾ ਅੱਖੋਂ-ਪਰੋਖੇ, ਪਤਨੀ ਨੇ ਆਪਣੇ ਖ਼ਰਚੇ 'ਤੇ ਬਣਵਾਇਆ ਬੁੱਤ

ਦੱਸਣਯੋਗ ਹੈ ਕਿ 27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਨੀਤੀ ਆਯੋਗ ਦੀ ਬੈਠਕ ਹੋਵੇਗੀ। ਇਸ ਬੈਠਕ ਦਾ ਕਾਂਗਰਸ ਦੇ 4 ਮੁੱਖ ਮੰਤਰੀਆਂ ਨੇ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਕਾਂਗਰਸ ਦੇ ਚਾਰ ਮੁੱਖ ਮੰਤਰੀਆਂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਨੂੰ ਪੱਖਪਾਤੀ ਕਰਾਰ ਦਿੱਤਾ। ਇਹ 4 ਮੁੱਖ ਮੰਤਰੀ ਹਨ- ਤੇਲੰਗਾਨਾ ਦੇ ਰੇਵੰਤ ਰੈੱਡੀ, ਕਰਨਾਟਕ ਦੇ ਸਿੱਧਰਮਈਆ, ਹਿਮਾਚਲ ਪ੍ਰਦੇਸ਼ ਦੇ ਸੁਖਵਿੰਦਰ ਸਿੰਘ ਸੁੱਖੂ, ਤਾਮਿਲਨਾਡੂ ਦੇ ਐੱਮ. ਕੇ. ਸਟਾਲਿਨ, ਜਿਨ੍ਹਾਂ ਨੇ ਇਸ ਬੈਠਕ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ।ਨੀਤੀ ਆਯੋਗ ਦੀ ਬੈਠਕ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੀ ਬਾਈਕਾਟ ਕੀਤਾ ਗਿਆ ਹੈ। 
 


author

Tanu

Content Editor

Related News