ਅਮਰਨਾਥ ਯਾਤਰਾ ''ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ: ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ

Friday, Jul 04, 2025 - 01:38 PM (IST)

ਅਮਰਨਾਥ ਯਾਤਰਾ ''ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ: ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ

ਜੰਮੂ- ਸ਼੍ਰੀ ਅਮਰਨਾਥ ਯਾਤਰਾ 3 ਜੁਲਾਈ, 2025 ਤੋਂ ਸ਼ੁਰੂ ਹੋ ਚੁਕੀ ਹੈ। ਹਰ ਹਰ ਮਹਾਦੇਵ ਅਤੇ 'ਬਮ ਬਮ ਭੋਲੇ' ਦੇ ਜੈਕਾਰਿਆਂ ਨਾਲ ਹਜ਼ਾਰਾਂ ਸ਼ਰਧਾਲੂ ਬਾਬਾ ਬਰਫ਼ਾਨੀ ਦੇ ਦਰਸ਼ਨ ਕਰ ਚੁੱਕੇ ਹਨ। ਅਮਰਨਾਥ ਯਾਤਰਾ 9 ਅਗਸਤ, 2025 ਯਾਨੀ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ। ਹਰ ਸਾਲ ਦੇਸ਼ ਭਰ ਤੋਂ ਲੱਖਾਂ ਸ਼ਰਧਾਲੂ ਬਾਬਾ ਅਮਰਨਾਥ ਦੇ ਦਰਸ਼ਨ ਕਰਦੇ ਹਨ। ਹੁਣ ਤੱਕ ਇਸ ਸਾਲ ਦੀ ਯਾਤਰਾ ਲਈ 3,31,000 ਤੋਂ ਵੱਧ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਯਾਤਰਾ 'ਤੇ ਜਾਣ ਲਈ ਰਜਿਸਟ੍ਰੇਸ਼ਨ ਕਰਵਾ ਰਹੇ ਹਨ।

13,000 ਫੁੱਟ ਦੀ ਉਚਾਈ 'ਤੇ ਸਥਿਤ ਅਮਰਨਾਥ ਗੁਫਾ
ਬਾਬਾ ਬਰਫਾਨੀ ਦੇ ਦਰਸ਼ਨ ਕਰਨ ਲਈ ਲਗਭਗ 13,000 ਫੁੱਟ ਦੀ ਉਚਾਈ 'ਤੇ ਸਥਿਤ ਅਮਰਨਾਥ ਗੁਫਾ ਤੱਕ ਪਹੁੰਚਣ ਲਈ ਸ਼ਰਧਾਲੂਆਂ ਨੂੰ ਇੱਕ ਲੰਮਾ ਅਤੇ ਚੁਣੌਤੀਪੂਰਨ ਟ੍ਰੈਕ ਪਾਰ ਕਰਨਾ ਪੈਂਦਾ ਹੈ। ਸ਼ਰਧਾਲੂ ਦੋ ਮੁੱਖ ਰਸਤਿਆਂ, ਪਹਿਲਗਾਮ ਅਤੇ ਬਾਲਟਾਲ ਰਾਹੀਂ ਬਾਬਾ ਦੀ ਗੁਫਾ ਤੱਕ ਪਹੁੰਚਦੇ ਹਨ। ਕੁਝ ਤਿੰਨ ਦਿਨਾਂ ਦੀ ਲੰਬੀ ਯਾਤਰਾ ਚੁਣਦੇ ਹਨ, ਜਦੋਂ ਕਿ ਕੁਝ ਇੱਕ ਦਿਨ ਦੇ ਦਿਲਚਸਪ ਟ੍ਰੈਕ ਦੀ ਚੋਣ ਕਰਦੇ ਹਨ। ਪਹਿਲਗਾਮ ਰੂਟ ਲਗਭਗ 48 ਕਿਲੋਮੀਟਰ ਲੰਬਾ ਹੈ, ਜਦਕਿ ਬਾਲਟਾਲ ਰੂਟ ਕਰੀਬ 14 ਕਿਲੋਮੀਟਰ ਲੰਬਾ ਹੈ।

ਪਹਿਲਗਾਮ ਰਸਤਾ ਅਤੇ ਬਾਲਟਾਲ ਰਸਤਾ
ਪਹਿਲਗਾਮ ਰਸਤੇ ਤੋਂ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਲਈ 3 ਤੋਂ 4 ਦਿਨ ਲੱਗਦੇ ਹਨ। ਇਹ ਕੁਦਰਤੀ ਸੁੰਦਰਤਾ ਨਾਲ ਭਰਪੂਰ ਹੈ ਅਤੇ ਮੁਕਾਬਲਤਨ ਆਸਾਨ ਹੈ, ਕਿਉਂਕਿ ਇਸ ਵਿੱਚ ਖੜ੍ਹੀ ਚੜ੍ਹਾਈ ਘੱਟ ਹੈ। ਬਾਲਟਾਲ ਰਸਤੇ ਤੋਂ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਲਈ 1 ਤੋਂ 2 ਦਿਨ ਲੱਗਦੇ ਹਨ। ਇਹ ਰਸਤਾ ਛੋਟਾ ਹੈ ਪਰ ਇਸ ਵਿੱਚ ਖੜ੍ਹੀਆਂ ਚੜ੍ਹਾਈਆਂ ਅਤੇ ਤੰਗ, ਖਤਰਨਾਕ ਮੋੜ ਹਨ, ਜੋ ਇਸਨੂੰ ਚੁਣੌਤੀਪੂਰਨ ਬਣਾਉਂਦੇ ਹਨ।  

ਅਮਰਨਾਥ ਯਾਤਰਾ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

. ਯਾਤਰਾ ਕਰਨ ਤੋਂ ਪਹਿਲਾਂ ਲੋਕਾਂ ਨੂੰ ਆਪਣੀ ਸਿਹਤ ਦੀ ਪੂਰੀ ਜਾਂਚ ਕਰਵਾਉਣੀ ਚਾਹੀਦੀ ਹੈ।  
. ਯਾਤਰਾ ਦੌਰਾਨ ਹਲਕਾ ਤੇ ਪੌਸ਼ਟਿਕ ਭੋਜਨ ਖਾਓ। ਆਪਣੇ ਨਾਲ ਸੁੱਕੇ ਮੇਵੇ, ਬਿਸਕੁਟ, ਚਾਕਲੇਟ ਅਤੇ ਕਾਫ਼ੀ ਪਾਣੀ ਰੱਖੋ।
. ਯਾਤਰਾ ਕਰਦੇ ਸਮੇਂ ਜ਼ਰੂਰੀ ਦਵਾਈਆਂ ਨਾਲ ਲੈ ਕੇ ਜਾਓ। ਤਾਂਕਿ ਜ਼ਰੂਰਤ ਪੈਣ 'ਤੇ ਇਸਤੇਮਾਲ ਕੀਤੀਆਂ ਜਾਣ।
. ਯਾਤਰਾ ਲਈ ਪਹਿਲਾਂ ਤੋਂ ਰਜਿਸਟਰ ਕਰਨਾ ਲਾਜ਼ਮੀ ਹੈ। ਆਧਾਰ ਕਾਰਡ ਅਤੇ ਮੈਡੀਕਲ ਸਰਟੀਫਿਕੇਟ ਵਰਗੇ ਸਾਰੇ ਜ਼ਰੂਰੀ ਦਸਤਾਵੇਜ਼ ਆਪਣੇ ਨਾਲ ਰੱਖੋ।
. ਯਾਤਰਾ ਕਰਦੇ ਸਮੇਂ ਆਪਣਾ RFID ਕਾਰਡ ਆਪਣੇ ਕੋਲ ਜ਼ਰੂਰ ਰੱਖੋ, ਕਿਉਂਕਿ ਇਸ ਤੋਂ ਬਿਨਾਂ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
. ਯਾਤਰਾ ਦੌਰਾਨ ਆਰਾਮਦਾਇਕ ਜੁੱਤੇ, ਉੱਨੀ ਕੱਪੜੇ ਜ਼ਰੂਰ ਪਾਓ। ਰੇਨਕੋਟ, ਛੱਤਰੀ, ਵਾਟਰਪ੍ਰੂਫ਼ ਬੈਗ ਅਤੇ ਪੋਲੀਥੀਨ ਆਪਣੇ ਕੋਲ ਰੱਖੋ, ਕਿਉਂਕਿ ਇੱਥੇ ਕਦੇ ਵੀ ਮੀਂਹ ਪੈ ਸਕਦਾ ਹੈ। ਗਰਭਵਤੀ ਔਰਤਾਂ ਨੂੰ ਇਸ ਯਾਤਰਾ 'ਤੇ ਨਹੀਂ ਜਾਣਾ ਚਾਹੀਦਾ।
. ਯਾਤਰਾ ਦੌਰਾਨ ਔਰਤਾਂ ਨੂੰ ਸਾੜੀਆਂ ਨਹੀਂ ਸੂਟ ਪਾਉਣੇ ਚਾਹੀਦੇ ਹਨ। ਲੋਅਰ, ਟੀ-ਸ਼ਰਟ ਵੀ ਪਹਿਨ ਸਕਦੇ ਹੋ, ਜਿਸ ਨਾਲ ਯਾਤਰਾ ਕਰਨ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ।
. ਯਾਤਰਾ ਦੌਰਾਨ ਮੋਬਾਈਲ ਨੈਟਵਰਕ ਦੇ ਟਾਵਰ ਆਉਣੇ ਬੰਦ ਹੋ ਜਾਂਦੇ ਹਨ, ਜਿਸ ਦਾ ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੈ।


author

rajwinder kaur

Content Editor

Related News