ਲੱਡੂ ਗੋਪਾਲ ਨੂੰ ਇਸ਼ਨਾਨ ਕਰਾਉਣ ਤੋਂ ਬਾਅਦ ਉਸ ਜਲ ਦਾ ਕੀ ਕਰੀਏ? ਪ੍ਰੇਮਾਨੰਦ ਜੀ ਨੇ ਦੱਸੇ ਨਿਯਮ
Tuesday, Nov 11, 2025 - 10:09 AM (IST)
ਵੈੱਬ ਡੈਸਕ- ਸੋਸ਼ਲ ਮੀਡੀਆ ’ਤੇ ਪ੍ਰੇਮਾਨੰਦ ਜੀ ਮਹਾਰਾਜ ਦੇ ਸਤਿਸੰਗ ਵੀਡੀਓ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ। ਉਨ੍ਹਾਂ ਦੇ ਭਗਤੀ ਅਤੇ ਗਿਆਨ ਭਰੇ ਉਪਦੇਸ਼ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ। ਹਾਲ ਹੀ 'ਚ ਉਨ੍ਹਾਂ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਇਕ ਭਗਤ ਨੇ ਪੁੱਛਿਆ,“ਲੱਡੂ ਗੋਪਾਲ ਜੀ ਨੂੰ ਇਸ਼ਨਾਨ ਕਰਾਉਣ ਤੋਂ ਬਾਅਦ ਉਸ ਜਲ ਦਾ ਕੀ ਕਰਨਾ ਚਾਹੀਦਾ ਹੈ?”
ਇਹ ਵੀ ਪੜ੍ਹੋ : ਕੀ ਘਰ 'ਚ ਰੱਖ ਸਕਦੇ ਹਾਂ ਇਕ ਤੋਂ ਜ਼ਿਆਦਾ ਲੱਡੂ ਗੋਪਾਲ?
ਭਗਵਾਨ ਦੇ ਇਸ਼ਨਾਨ ਜਲ ਦਾ ਕਰਨਾ ਚਾਹੀਦਾ ਹੈ ਆਦਰ ਨਾਲ ਨਿਸਤਾਰ
ਪ੍ਰੇਮਾਨੰਦ ਜੀ ਮਹਾਰਾਜ ਨੇ ਕਿਹਾ ਕਿ ਭਗਵਾਨ ਦੇ ਇਸ਼ਨਾਨ ਦਾ ਜਲ ਬਹੁਤ ਪਵਿੱਤਰ ਹੁੰਦਾ ਹੈ ਕਿਉਂਕਿ ਉਹ ਉਨ੍ਹਾਂ ਦੇ ਸਰੀਰ ਨਾਲ ਲੱਗਦਾ ਹੈ। ਇਸ ਕਰਕੇ ਉਸ ਨੂੰ ਕਦੇ ਵੀ ਨਾਲੀ ਜਾਂ ਗੰਦੇ ਸਥਾਨਾਂ ’ਤੇ ਨਹੀਂ ਸੁੱਟਣਾ ਚਾਹੀਦਾ।
ਇਹ ਵੀ ਪੜ੍ਹੋ : 5 ਕਰੋੜ ਦੀ ਜਾਇਦਾਦ ਛੱਡ ਸੰਨਿਆਸੀ ਬਣ ਗਿਆ ਪੂਰਾ ਪਰਿਵਾਰ, ਤਿਆਗ ਦਿੱਤਾ ਸੰਸਾਰਿਕ ਮੋਹ
ਜਲ ਨੂੰ ਤੁਲਸੀ ਮਾਤਾ ਨੂੰ ਅਰਪਿਤ ਕਰੋ
ਮਹਾਰਾਜ ਜੀ ਨੇ ਦੱਸਿਆ ਕਿ ਸਭ ਤੋਂ ਸ਼੍ਰੇਸ਼ਠ ਤਰੀਕਾ ਇਹ ਹੈ ਕਿ ਇਸ਼ਨਾਨ ਜਲ ਨੂੰ ਤੁਲਸੀ ਮਾਤਾ ਦੇ ਪੌਦੇ 'ਚ ਅਰਪਿਤ ਕੀਤਾ ਜਾਵੇ। ਤੁਲਸੀ ਮਾਤਾ ਭਗਵਾਨ ਵਿਸ਼ਨੂੰ ਦੀ ਪ੍ਰਿਯ ਮੰਨੀ ਜਾਂਦੀ ਹੈ, ਇਸ ਕਰਕੇ ਇਹ ਕੰਮ ਬਹੁਤ ਹੀ ਪੁੰਨਦਾਇਕ ਹੁੰਦਾ ਹੈ।
ਜੇ ਚਾਹੋ ਤਾਂ ਜਲ ਆਪ ਵੀ ਪੀ ਸਕਦੇ ਹੋ
ਉਨ੍ਹਾਂ ਨੇ ਕਿਹਾ ਕਿ ਜੇ ਮਨ ਚਾਹੇ ਤਾਂ ਇਸ ਜਲ ਨੂੰ ਆਪ ਵੀ ਚਰਣਾਮ੍ਰਿਤ ਵਾਂਗ ਪੀ ਸਕਦੇ ਹੋ। ਇਹ ਜਲ ਆਤਮਾ ਨੂੰ ਸ਼ੁੱਧ ਕਰਦਾ ਹੈ ਅਤੇ ਘਰ 'ਚ ਸ਼ਾਂਤੀ ਲਿਆਉਂਦਾ ਹੈ।
ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?
ਜਿੱਥੇ ਪੈਰ ਨਾ ਪੈਣ, ਉੱਥੇ ਹੀ ਜਲ ਸੁੱਟੋ
ਜੇ ਘਰ 'ਚ ਤੁਲਸੀ ਦਾ ਪੌਦਾ ਨਹੀਂ ਹੈ ਤਾਂ ਉਹ ਜਲ ਅਜਿਹੀ ਥਾਂ ’ਤੇ ਸੁੱਟੋ ਜਿੱਥੇ ਕਿਸੇ ਦੇ ਪੈਰ ਨਾ ਪੈਣ। ਭਗਵਾਨ ਦਾ ਜਲ ਕਦੇ ਵੀ ਅਪਵਿੱਤਰ ਥਾਂ ’ਤੇ ਨਹੀਂ ਜਾਣਾ ਚਾਹੀਦਾ। ਇਹ ਅਨਾਦਰ ਮੰਨਿਆ ਜਾਂਦਾ ਹੈ।
ਜਲ ਨੂੰ ਪਵਿੱਤਰ ਨਦੀ 'ਚ ਵੀ ਵਿਸਰਜਿਤ ਕਰ ਸਕਦੇ ਹੋ
ਜੇ ਹੋਰ ਕੋਈ ਵਿਕਲਪ ਨਹੀਂ ਹੈ ਤਾਂ ਉਸ ਜਲ ਨੂੰ ਇਕੱਠਾ ਕਰਕੇ ਗੰਗਾ ਜਾਂ ਯਮੁਨਾ ਵਰਗੀ ਪਵਿੱਤਰ ਨਦੀ 'ਚ ਵਿਸਰਜਿਤ ਕੀਤਾ ਜਾ ਸਕਦਾ ਹੈ।
ਲੱਡੂ ਗੋਪਾਲ ਨੂੰ ਚੜ੍ਹਾਏ ਫੁੱਲਾਂ ਦਾ ਕੀ ਕਰਨਾ?
ਰੋਜ਼ਾਨਾ ਭਗਵਾਨ ਨੂੰ ਚੜ੍ਹਾਏ ਫੁੱਲਾਂ ਨੂੰ ਇਕੱਠਾ ਕਰਕੇ ਕਿਸੇ ਪੌਦੇ ਦੀ ਜੜ੍ਹ 'ਚ ਪਾ ਸਕਦੇ ਹੋ ਜਾਂ ਕਿਸੇ ਪਵਿੱਤਰ ਸਥਾਨ ’ਤੇ ਦੱਬ ਸਕਦੇ ਹੋ।
ਲੱਡੂ ਗੋਪਾਲ ਦੇ ਕੱਪੜਿਆਂ ਦੀ ਸੰਭਾਲ
ਮਹਾਰਾਜ ਜੀ ਨੇ ਦੱਸਿਆ ਕਿ ਭਗਵਾਨ ਦੇ ਕੱਪੜਿਆਂ ਨੂੰ ਵੀ ਬਹੁਤ ਸਾਵਧਾਨੀ ਅਤੇ ਸ਼ਰਧਾ ਨਾਲ ਧੋਣਾ ਅਤੇ ਸੰਭਾਲਣਾ ਚਾਹੀਦਾ ਹੈ। ਉਨ੍ਹਾਂ ਦੇ ਕੱਪੜੇ ਵੀ ਉਨ੍ਹਾਂ ਜਿੰਨੇ ਹੀ ਪਵਿਤਰ ਮੰਨੇ ਜਾਂਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
