ਓਡਿਸ਼ਾ ’ਚ ਅੱਜ ਫ਼ਿਰ ਮਿਲਿਆ ''ਜਾਸੂਸ'' ਕਬੂਤਰ, ਇਕ ਹਫ਼ਤੇ ਵਿਚ ਦੂਜੇ ਮਾਮਲੇ ਦਾ ਖ਼ੁਲਾਸਾ

03/16/2023 11:36:02 PM

ਭੁਵਨੇਸ਼ਵਰ (ਭਾਸ਼ਾ)– ਓਡਿਸ਼ਾ ਦੇ ਪੁਰੀ ਜ਼ਿਲ੍ਹੇ 'ਚ ਇਕ ਸ਼ੱਕੀ ਜਾਸੂਸ ਕਬੂਤਰ ਮਿਲਿਆ ਹੈ। ਪੁਲਸ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਸੂਬੇ ਵਿਚ ਲਗਭਗ ਇਕ ਹਫਤੇ ਵਿਚ ਸ਼ੱਕੀ ਜਾਸੂਸੀ ਕਬੂਤਰ ਮਿਲਣ ਦਾ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ 8 ਮਾਰਚ ਨੂੰ ਜਗਤਸਿੰਘਪੁਰ ਦੇ ਪਾਰਾਦੀਪ ਤੱਟ ’ਤੇ ਮੱਛੀਾਂ ਫੜਨ ਵਾਲੀ ਇਕ ਕਿਸ਼ਤੀ ਤੋਂ ਇਸੇ ਤਰ੍ਹਾਂ ਦਾ ਇਕ ਕਬੂਤਰ ਫੜਿਆ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - ਦਿੱਲੀ ਪੁਲਸ ਨੇ ਰਾਹੁਲ ਗਾਂਧੀ ਨੂੰ ਭੇਜਿਆ ਨੋਟਿਸ, 'ਭਾਰਤ ਜੋੜੋ ਯਾਤਰਾ' ਦੌਰਾਨ ਕਹੀ ਗੱਲ ਦਾ ਮੰਗਿਆ ਬਿਓਰਾ

ਅਧਿਕਾਰੀਆਂ ਮੁਤਾਬਕ ਦੂਜਾ ਸ਼ੱਕੀ ਜਾਸੂਸੀ ਕਬੂਤਰ ਬੁੱਧਵਾਰ ਨੂੰ ਪੂਰੀ ਜ਼ਿਲ੍ਹੇ ਦੇ ਅਸਤਾਰੰਗ ਬਲਾਕ ਦੇ ਨਾਨਪੁਰ ਪਿੰਡ ਵਿਚ ਮਿਲਿਆ। ਉਨ੍ਹਾਂ ਦੱਸਿਆ ਕਿ ਇਕ ਸਥਾਨਕ ਵਿਅਕਤੀ ਨੇ ਇਸ ਕਬੂਤਰ ਨੂੰ ਉਸ ਸਮੇਂ ਫੜਿਆ, ਜਦੋਂ ਇਹ ਹੋਰਨਾਂ ਕਬੂਤਰਾਂ ਦੇ ਨਾਲ ਘੁਲਣ-ਮਿਲਣ ਲਈ ਆਇਆ। ਅਧਿਕਾਰੀਆਂ ਮੁਤਾਬਕ ਸ਼ੱਕੀ ਜਾਸੂਸ ਕਬੂਤਰ ਦੇ ਪੈਰਾਂ ਵਿਚ ਪਿੱਤਲ ਅਤੇ ਪਲਾਸਟਿਕ ਦੇ ਛੱਲਿਆਂ ਨਾਲ ਜੁੜੇ ‘ਟੈਗ’ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ ਇਕ ‘ਟੈਗ’ ’ਤੇ ‘ਰੈਡੀ ਵੀ. ਐੱਸ. ਪੀ. ਡੀ. ਐੱਨ’ ਅਤੇ ਦੂਜੇ ਟੈਗ ’ਤੇ ‘31’ ਅੰਕ ਲਿਖਿਆ ਹੋਇਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News