ਨੋਟਾਂ ’ਤੇ ਭਗਵਾਨ ਦੀ ਤਸਵੀਰ ’ਤੇ ਸਿਆਸਤ, ਕੇਜਰੀਵਾਲ ਮਗਰੋਂ ਹੁਣ ਮਨੀਸ਼ ਤਿਵਾੜੀ ਨੇ ਦਿੱਤਾ ਇਹ ਸੁਝਾਅ

Thursday, Oct 27, 2022 - 11:27 AM (IST)

ਨੋਟਾਂ ’ਤੇ ਭਗਵਾਨ ਦੀ ਤਸਵੀਰ ’ਤੇ ਸਿਆਸਤ, ਕੇਜਰੀਵਾਲ ਮਗਰੋਂ ਹੁਣ ਮਨੀਸ਼ ਤਿਵਾੜੀ ਨੇ ਦਿੱਤਾ ਇਹ ਸੁਝਾਅ

ਨੈਸ਼ਨਲ ਡੈਸਕ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਭਾਰਤੀ ਕਰੰਸੀ ’ਤੇ ਭਗਵਾਨ ਗਣੇਸ਼ ਅਤੇ ਦੇਵੀ ਲਕਸ਼ਮੀ ਦੀ ਤਸਵੀਰ ਛਾਪਣ ਦੀ ਮੰਗ ਕੀਤੇ ਜਾਣ ਕਾਰਨ ਸਿਆਸਤ ਭਖ ਗਈ ਹੈ। ਹੁਣ ਇਸ ਮਾਮਲੇ ’ਚ ਕਾਂਗਰਸ ਪਾਰਟੀ ਦੀ ਵੀ ਐਂਟਰੀ ਹੋ ਗਈ ਹੈ। ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਕੇਜਰੀਵਾਲ ਤੋਂ ਪੁੱਛਿਆ ਕਿ ਨਵੇਂ ਨੋਟਾਂ ’ਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਦੀ ਤਸਵੀਰ ਕਿਉਂ ਨਾ ਛਾਪੀ ਜਾਵੇ? ਕੇਜਰੀਵਾਲ ਦੀ ਮੰਗ ’ਤੇ ਕਾਂਗਰਸ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।

ਇਹ ਵੀ ਪੜ੍ਹੋ- ਮੋਦੀ ਸਰਕਾਰ ਦੀ ਚਾਂਦੀ, ਸਰਕਾਰੀ ਦਫ਼ਤਰਾਂ ’ਚੋਂ ਨਿਕਲੇ ਕਬਾੜ ਤੋਂ ਕਮਾਏ 254 ਕਰੋੜ ਰੁਪਏ

ਕੇਜਰੀਵਾਲ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਦੇ ਆਨੰਦਪੁਰ ਸਾਹਿਬ ਤੋਂ ਕਾਂਗਰਸ ਸੰਸਦ ਮੈਂਬਰ ਤਿਵਾੜੀ ਨੇ ਟਵੀਟ ਕੀਤਾ,‘‘ਕਰੰਸੀ ਨੋਟਾਂ ਦੀ ਨਵੀਂ ਲੜੀ ’ਤੇ ਡਾ. ਭੀਮਰਾਵ ਅੰਬੇਡਕਰ ਦੀ ਤਸਵੀਰ ਕਿਉਂ ਨਹੀਂ ਹੋਣੀ ਚਾਹੀਦੀ? ਇਕ ਪਾਸੇ ਮਹਾਤਮਾ ਗਾਂਧੀ ਦੀ ਤਸਵੀਰ ਅਤੇ ਦੂਜੇ ਪਾਸੇ ਡਾ. ਬੀ. ਆਰ. ਅੰਬੇਡਕਰ ਦੀ ਤਸਵੀਰ। ਅਹਿੰਸਾ, ਸੰਵਿਧਾਨਵਾਦ ਅਤੇ ਸਮਾਨਤਾਵਾਦ ਇਕ ਵਿਲੱਖਣ ਸੁਮੇਲ ਬਣਾ ਰਹੇ ਹਨ, ਜੋ ਆਧੁਨਿਕ ਭਾਰਤੀ ਪ੍ਰਤਿਭਾ ਨੂੰ ਢੁਕਵੇਂ ਰੂਪ ਵਿਚ ਜੋੜ ਦੇਵੇਗਾ।

PunjabKesari

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਇਕ ਪੱਤਰਕਾਰ ਸੰਮੇਲਨ ’ਚ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਭਾਰਤੀ ਕਰੰਸੀ ਨੋਟਾਂ ’ਤੇ ਭਗਵਾਨ ਗਣੇਸ਼ ਅਤੇ ਮਾਂ ਲਕਸ਼ਮੀ ਦੀ ਤਸਵੀਰ ਛਾਪੇ ਜਾਣ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ-  ਗੁਜਰਾਤ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੀ PM ਨੂੰ ਅਪੀਲ, ਨੋਟਾਂ 'ਤੇ ਲੱਗੇ ਮਾਂ ਲਕਸ਼ਮੀ ਤੇ ਗਣੇਸ਼ ਜੀ ਦੀ ਤਸਵੀਰ


author

Tanu

Content Editor

Related News