ਪਿਕਨਿਕ ਮਨਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ: ਨਦੀ ''ਚ ਰੁੜ੍ਹੇ ਨੌਜਵਾਨ-ਮੁਟਿਆਰ
Sunday, Aug 03, 2025 - 12:06 PM (IST)

ਸੋਨਭਦਰ (ਭਾਸ਼ਾ) - ਉੱਤਰ ਪ੍ਰਦੇਸ਼ ਦੇ ਸੋਨਭਦਰ ਜ਼ਿਲ੍ਹੇ ’ਚ ਸ਼ੁੱਕਰਵਾਰ ਨੂੰ ਪਿਕਨਿਕ ਮਨਾਉਣ ਗਏ ਇਕ ਨੌਜਵਾਨ ਅਤੇ ਮੁਟਿਆਰ ਦੇ ਕਨਹਰ ਨਦੀ ਦੇ ਤੇਜ਼ ਵਹਾਅ ’ਚ ਰੁੜ ਜਾਣ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਘਟਨਾ ਚੋਪਨ ਥਾਨਾ ਖੇਤਰ ਸਥਿਤ ਅਬਾੜੀ (ਮਿਨੀ ਗੋਆ) ਪਿਕਨਿਕ ਸਪਾਟ ਦੀ ਹੈ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚ ਗਈ, ਜਿਹਨਾਂ ਨੇ ਕਾਰਵਾਈ ਕਰਦੇ ਹੋਏ ਦੋਹਾਂ ਦੀਆਂ ਲਾਸ਼ਾਂ ਪਾਣੀ ਵਿਚੋਂ ਬਰਾਮਦ ਕਰ ਲਈਆਂ ਹਨ।
ਪੜ੍ਹੋ ਇਹ ਵੀ - ਜੇਕਰ ਤੁਸੀਂ ਵੀ ਆਪਣੇ ਫ਼ੋਨ 'ਚ ਡਾਊਨਲੋਡ ਕੀਤੀ ਇਹ ਐਪ ਤਾਂ ਸਾਵਧਾਨ! ਲੱਗ ਸਕਦਾ ਹੈ ਵੱਡਾ ਝਟਕਾ
ਇਸ ਮਾਮਲੇ ਦੀ ਜਾਂਚ ਕਰ ਰਹੀ ਥਾਣਾ ਮੁਖੀ ਇੰਸਪੈਕਟਰ ਵਿਜੇ ਕੁਮਾਰ ਚੌਰਸੀਆ ਨੇ ਦੱਸਿਆ ਕਿ ਓਬਰਾ ਸੈਕਟਰ-4 ਨਿਵਾਸੀ ਦੀਨਾਨਾਥ ਤਿਆਗੀ ਦੀਆਂ 4 ਧੀਆਂ ਅਤੇ ਉਨ੍ਹਾਂ ਦਾ ਗੁਆਂਢੀ ਨੌਜਵਾਨ ਭਾਨੂ (22) ਸ਼ੁੱਕਰਵਾਰ ਨੂੰ ਪਿਕਨਿਕ ਮਨਾਉਣ ਅਬਾੜੀ ਗਏ ਸਨ। ਸਾਰੇ ਨਦੀ ’ਚ ਨਹਾ ਰਹੇ ਸਨ ਤਾਂ ਸ਼ਾਮ ਲੱਗਭਗ 5.30 ਵਜੇ ਪਾਣੀ ਦਾ ਪੱਧਰ ਅਚਾਨਕ ਵਧ ਗਿਆ ਅਤੇ ਵਹਾਅ ਤੇਜ਼ ਹੋ ਗਿਆ। ਇਸ ਦੌਰਾਨ ਸਨੇਹਾ (19) ਅਤੇ ਭਾਨੂ ਨਦੀ ’ਚ ਪਾਣੀ ਦੇ ਤੇਜ਼ ਵਹਾਅ ’ਚ ਰੁੜ ਗਏ। ਇਲਾਕੇ ’ਚ ਮੋਬਾਈਲ ਨੈੱਟਵਰਕ ਨਾ ਹੋਣ ਕਾਰਨ ਪੁਲਸ ਨੂੰ ਸੂਚਨਾ ਦੇਰ ਨਾਲ ਮਿਲੀ।
ਪੜ੍ਹੋ ਇਹ ਵੀ - ਦੂਰ-ਦੂਰ ਤਕ ਗੂੰਜਣਗੇ 'ਖ਼ਤਰੇ ਦੇ ਘੁੱਗੂ'! ਸਾਇਰਨ ਸੁਣਦਿਆਂ ਹੀ Alert ਹੋ ਜਾਣ ਲੋਕ
ਪਿੰਡ ਵਾਸੀਆਂ ਦੀ ਮਦਦ ਨਾਲ ਭਾਨੂ ਦੀ ਲਾਸ਼ ਰਾਤ ਨੂੰ ਬਰਾਮਦ ਕਰ ਲਈ ਗਈ, ਜਦੋਂ ਕਿ ਸਨੇਹਾ ਦੀ ਤਲਾਸ਼ ਐੱਨ. ਡੀ. ਆਰ. ਐੱਫ. ਅਤੇ ਪੁਲਸ ਟੀਮ ਨੇ ਸ਼ਨੀਵਾਰ ਨੂੰ ਵੀ ਜਾਰੀ ਰੱਖੀ। ਸਨੇਹਾ ਦੀ ਲਾਸ਼ ਦੁਪਹਿਰ ਨੂੰ ਘਟਨਾ ਸਥਾਨ ਤੋਂ ਲੱਗਭਗ 4 ਕਿ. ਮੀ. ਦੂਰ ਮਿਲੀ। ਪੁਲਸ ਨੇ ਦੋਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੇ ਪਰਿਵਾਰਾਂ ’ਚ ਸੋਗ ਦੀ ਲਹਿਰ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਖੇਤਰ ’ਚ ਨਦੀ ’ਚ ਪਾਣੀ ਦਾ ਪੱਧਰ ਅਕਸਰ ਅਚਾਨਕ ਵਧ ਜਾਂਦਾ ਹੈ, ਜਿਸ ਨਾਲ ਖ਼ਤਰਾ ਬਣਿਆ ਰਹਿੰਦਾ ਹੈ।
ਪੜ੍ਹੋ ਇਹ ਵੀ - ਤੰਦੂਰੀ ਰੋਟੀਆਂ ਖਾਣ ਦੇ ਸ਼ੌਕੀਨ ਲੋਕ ਦੇਖ ਲੈਣ ਇਹ 'ਵੀਡੀਓ', ਆਉਣਗੀਆਂ ਉਲਟੀਆਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।