ਟਾਇਰ ਫਟਣ ਤੋਂ ਬਾਅਦ ਪਲਟੀ ਪਿਕਅੱਪ ਵੈਨ, 5 ਲੋਕਾਂ ਦੀ ਹੋਈ ਮੌਤ

Monday, Jun 16, 2025 - 10:43 AM (IST)

ਟਾਇਰ ਫਟਣ ਤੋਂ ਬਾਅਦ ਪਲਟੀ ਪਿਕਅੱਪ ਵੈਨ, 5 ਲੋਕਾਂ ਦੀ ਹੋਈ ਮੌਤ

ਛਪਰਾ- ਬਿਹਾਰ 'ਚ ਸਾਰਨ ਜ਼ਿਲ੍ਹੇ ਦੇ ਨਯਾਗਾਂਵ ਥਾਣਾ ਖੇਤਰ 'ਚ ਸੋਮਵਾਰ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਇੱਥੇ ਇਕ ਪਿਕਅੱਪ ਵੈਨ ਪਲਟਣ ਨਾਲ ਇਕ ਔਰਤ ਸਣੇ ਕੁੱਲ 5 ਲੋਕਾਂ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਦਿਘਵਾਰਾ ਤੋਂ ਇਕ ਪਿਕਅੱਪ ਵੈਨ ਸਵਾਰੀ ਅਤੇ ਮੱਕੀ ਲੈ ਕੇ ਹਾਜੀਪੁਰ ਜਾ ਰਹੀ ਸੀ। 

ਇਹ ਵੀ ਪੜ੍ਹੋ : ਵਿਦਿਆਰਥੀਆਂ ਦੀਆਂ ਲੱਗ ਗਈਆਂ ਮੌਜਾਂ, ਸਰਕਾਰ ਨੇ ਵਧਾਈਆਂ ਗਰਮੀਆਂ ਦੀਆਂ ਛੁੱਟੀਆਂ

ਇਸੇ ਦੌਰਾਨ ਬਾਜਿਤਪੁਰ ਪਿੰਡ ਨੇੜੇ ਪਿਕਅੱਪ ਵੈਨ ਦਾ ਇਕ ਟਾਇਰ ਫਟ ਕਰ ਗਿਆ ਅਤੇ ਪਿਕਅੱਪ ਵੈਨ ਬੇਕਾਬੂ ਹੋ ਕੇ ਪਲਟ ਗਈ। ਇਸ ਘਟਨਾ 'ਚ ਇਕ ਔਰਤ ਸਣੇ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਲਗਭਗ 15 ਤੋਂ ਜ਼ਿਆਦਾ ਯਾਤਰੀ ਜ਼ਖ਼ਮੀ ਹੋ ਗਏ ਹਨ। ਸੂਤਰਾਂ ਨੇ ਦੱਸਿਆ ਕਿ ਸਾਰਿਆਂ ਜ਼ਖ਼ਮੀਆਂ ਨੂੰ ਇਲਾਜ ਲਈ ਸੋਨਪੁਰ ਰੈਫਰਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਇਸ ਮਾਮਲੇ 'ਚ ਐੱਫਆਈਆਰ ਦਰਜ ਕਰ ਕੇ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਤੌਬਾ-ਤੌਬਾ, ਐਨਾ ਤਿੱਖਾ ਮੋੜ ! ਕਰੋੜਾਂ ਰੁਪਏ ਲਾ ਕੇ ਬਣਾ'ਤਾ ਇਹ Temple Run ਵਰਗਾ ਬਰਿੱਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News