ਮਹਾਰਾਸ਼ਟਰ 'ਚ ਵੱਡਾ ਹਾਦਸਾ : ਟਰੱਕ ਨੇ ਪਿਕਅੱਪ ਦੇ ਉਡਾਏ ਪਰਖੱਚੇ, 5 ਲੋਕਾਂ ਦੀ ਮੌਤ

Friday, Oct 02, 2026 - 09:05 AM (IST)

ਮਹਾਰਾਸ਼ਟਰ 'ਚ ਵੱਡਾ ਹਾਦਸਾ : ਟਰੱਕ ਨੇ ਪਿਕਅੱਪ ਦੇ ਉਡਾਏ ਪਰਖੱਚੇ, 5 ਲੋਕਾਂ ਦੀ ਮੌਤ

ਅਮਰਾਵਤੀ - ਅਮਰਾਵਤੀ ਜ਼ਿਲੇ ਦੇ ਸਮਰੁੱਧੀ ਹਾਈਵੇਅ 'ਤੇ ਇਕ ਟਰੱਕ ਅਤੇ ਪਿਕਅੱਪ ਵਾਹਨ ਦੀ ਟੱਕਰ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 21 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਇਹ ਹਾਦਸਾ ਧਮਨਗਾਓਂ ਨੇੜੇ ਸਮਰੁੱਧੀ ਐਕਸਪ੍ਰੈਸਵੇਅ ਦੇ ਚੈਨਲ 97 'ਤੇ ਸਵੇਰੇ 1:45 ਵਜੇ ਦੇ ਕਰੀਬ ਵਾਪਰਿਆ। ਅਧਿਕਾਰੀ ਨੇ ਕਿਹਾ ਕਿ ਤੇਜ਼ ਰਫ਼ਤਾਰ ਟਰੱਕ ਨੇ ਪਿਕਅੱਪ ਟਰੱਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 21 ਜ਼ਖਮੀ ਹੋ ਗਏ।

ਇਸ ਦੌਰਾਨ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਪਹਿਲਾਂ ਧਮਨਗਾਓਂ ਪੇਂਡੂ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਵਰਧਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਕਿਹਾ ਕਿ ਘਟਨਾ ਦੀ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ।
 


author

Sunaina

Content Editor

Related News