ਹਿਮਾਚਲ ਦੇ ਮੰਡੀ 'ਚ ਦਰਦਨਾਕ ਹਾਦਸਾ, ਡੂੰਘੀ ਖੱਡ 'ਚ ਡਿੱਗੀ ਪਿਕਅੱਪ, 4 ਲੋਕਾਂ ਦੀ ਮੌਤ

Thursday, Nov 02, 2023 - 05:19 PM (IST)

ਹਿਮਾਚਲ ਦੇ ਮੰਡੀ 'ਚ ਦਰਦਨਾਕ ਹਾਦਸਾ, ਡੂੰਘੀ ਖੱਡ 'ਚ ਡਿੱਗੀ ਪਿਕਅੱਪ, 4 ਲੋਕਾਂ ਦੀ ਮੌਤ

ਮੰਡੀ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਇਕ ਪਿਕਅੱਪ ਵੈਨ ਡੂੰਘੀ ਖੱਡ 'ਚ ਡਿੱਗ ਜਾਣ ਨਾਲ ਉਸ 'ਚ ਸਵਾਰ 3 ਔਰਤਾਂ ਸਣੇ 4 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ 7 ਹੋਰ ਲੋਕ ਜ਼ਖ਼ਮੀ ਹੋ ਗਏ ਹਨ। ਪੁਲਸ ਨੇ ਹਾਦਸੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਦੇ ਸਮੇਂ ਹਾਦਸਾਗ੍ਰਸਤ ਵਾਹਨ ਲਗਧਾਰ ਤੋਂ ਕੋਟਲੀ ਜਾ ਰਿਹਾ ਸੀ ਅਤੇ ਉਸ 'ਚ 11 ਲੋਕ ਸਵਾਰ ਸਨ।

ਇਹ ਵੀ ਪੜ੍ਹੋ-  'ਦਿੱਲੀ ਨੂੰ ਬਣਾਵਾਂਗੇ ਖਾਲਿਸਤਾਨ', ਗੁਰਪਤਵੰਤ ਪੰਨੂ ਨੇ PM ਮੋਦੀ ਸਣੇ 25 ਲੋਕਾਂ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਪੁਲਸ ਨੇ ਦੱਸਿਆ ਕਿ ਮੰਡੀ ਤੋਂ ਲੱਗਭਗ 26 ਕਿਲੋਮੀਟਰ ਦੂਰ ਕੋਟਲੀ ਵਿਚ ਧਨਯਾਰਾ ਕੋਲ ਡਰਾਈਵਰ ਨੇ ਵਾਹਨ ਤੋਂ ਆਪਣਾ ਕੰਟਰੋਲ ਗੁਆ ਦਿੱਤਾ, ਜਿਸ ਨਾਲ ਇਹ ਹਾਦਸਾ ਵਾਪਰਿਆ। ਪੁਲਸ ਮੁਤਾਬਕ ਹਾਦਸੇ ਦੇ ਸਮੇਂ ਉਸ ਵਿਚ ਸਵਾਰ ਲੋਕ ਇਕ ਵਿਆਹ ਸਮਾਰੋਹ ਤੋਂ ਪਰਤ ਰਹੇ ਸਨ। ਮ੍ਰਿਤਾਂ ਵਿਚੋਂ ਤਿੰਨ ਦੀ ਪਛਾਣ ਚਿੰਤਾ ਦੇਵੀ, ਚੰਦਰਾ ਦੇਵੀ ਅਤੇ ਮਸਤ ਰਾਮ ਦੇ ਰੂਪ ਵਿਚ ਕੀਤੀ ਗਈ ਹੈ, ਜਦਕਿ ਇਕ ਔਰਤ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਜ਼ਖ਼ਮੀਆਂ ਨੂੰ ਮੰਡੀ ਦੇ ਜ਼ੋਨਲ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ-  ਕੇਜਰੀਵਾਲ ਦਾ ED ਨੂੰ ਜਵਾਬ, ਭਾਜਪਾ ਦੇ ਕਹਿਣ 'ਤੇ ਭੇਜਿਆ ਗਿਆ ਨੋਟਿਸ, ਤੁਰੰਤ ਵਾਪਸ ਲਿਆ ਜਾਵੇ

ਮੰਡੀ ਦੇ ਸਹਾਇਕ ਪੁਲਸ ਇੰਸਪੈਕਟਰ ਸਾਗਰ ਚੰਦ ਨੇ ਦੱਸਿਆ ਕਿ ਵਾਹਨ ਡਰਾਈਵਰ ਖਿਲਾਫ਼ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਸਮੇਤ ਆਈ. ਪੀ. ਸੀ. ਦੀਆਂ ਧਾਰਾਵਾਂ  ਤਹਿਤ FIR ਦਰਜ ਕੀਤੀ ਗਈ ਹੈ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News