ਪਿਕਅੱਪ ਦੀ ਟੱਕਰ ਨਾਲ ਬਾਈਕ ਸਵਾਰ ਕਿਸਾਨ ਦੀ ਮੌਤ, ਲੋਕਾਂ ਨੇ ਲਗਾਇਆ ਜ਼ਾਮ

09/13/2017 12:47:09 PM

ਕਾਸ਼ੀਪੁਰ— ਪਿੰਡ ਗੁਲੜੀਆ 'ਚ ਪਿਕਅੱਪ ਵਾਹਨ ਦੀ ਟੱਕਰ ਨਾਲ ਬਾਈਕ ਸਵਾਰ ਕਿਸਾਨ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਵਾਹਨ ਚਾਲਕ ਨੂੰ ਫੜ ਲਿਆ ਅਤੇ ਬੁਰੀ ਤਰ੍ਹਾਂ ਕੁੱਟਿਆ। ਗੁੱਸੇ 'ਚ ਆਏ ਲੋਕਾਂ ਨੇ ਟਰੈਕਟਰ-ਟਰਾਲੀ ਖੜ੍ਹੀ ਕਰਕੇ ਸੜਕ 'ਤੇ ਜ਼ਾਮ ਲਗਾ ਦਿੱਤਾ। 
ਪਿੰਡ ਗੁਲੜੀਆ ਵਾਸੀ 55 ਸਾਲਾ ਤਾਹਿਰ ਪੁੱਤਰ ਮਜੀਦ ਸਵੇਰੇ ਕਰੀਬ 9.45 ਵਜੇ ਬਾਈਕ ਤੋਂ ਖੇਤ ਜਾ ਰਿਹਾ ਸੀ। ਰਸਤੇ 'ਚ ਪੈਂਗਾ ਵੱਲ ਤੋਂ ਆ ਰਹੇ ਪਿਕਅੱਪ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਤਾਹਿਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਵਾਹਨ ਚਾਲਕ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕਰ ਦਿੱਤੀ। ਕੁਝ ਲੋਕਾਂ ਨੇ ਚਾਲਕ ਦੀ ਜਾਨ ਬਚਾਉਣ ਲਈ ਉਸ ਨੂੰ ਇਕ ਕਮਰੇ 'ਚ ਬੰਦ ਕਰ ਦਿੱਤਾ। ਗੁੱਸੇ 'ਚ ਆਏ ਲੋਕਾਂ ਨੇ ਟਰੈਕਟਰ-ਟਰਾਲੀ ਖੜ੍ਹੀ ਕਰਕੇ ਸੜਕ 'ਤੇ ਜ਼ਾਮ ਲਗਾ ਦਿੱਤਾ। ਸੂਚਨਾ 'ਤੇ ਮੌਕੇ 'ਤੇ ਪੁੱਜੀ ਆਈ.ਟੀ.ਆਈ ਪੁਲਸ ਨੂੰ ਪਿੰਡ ਵਾਸੀਆਂ ਨੇ ਚਾਲਕ ਸੌਂਪ ਦਿੱਤਾ।


Related News