ਫ਼ੋਨ ਦੇ ਕਵਰ 'ਚ ਪੈਸੇ ਜਾਂ ਕਾਰਡ ਰੱਖਣ ਵਾਲੇ ਲੋਕ ਸਾਵਧਾਨ! ਹੋ ਸਕਦੈ ਵੱਡਾ ਧਮਾਕਾ

Monday, May 19, 2025 - 12:03 PM (IST)

ਫ਼ੋਨ ਦੇ ਕਵਰ 'ਚ ਪੈਸੇ ਜਾਂ ਕਾਰਡ ਰੱਖਣ ਵਾਲੇ ਲੋਕ ਸਾਵਧਾਨ! ਹੋ ਸਕਦੈ ਵੱਡਾ ਧਮਾਕਾ

ਨੈਸ਼ਨਲ ਡੈਸਕ : ਅੱਜਕੱਲ੍ਹ ਸਮਾਰਟਫੋਨ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਏ ਹਨ। ਲੋਕ ਨਾ ਸਿਰਫ਼ ਫ਼ੋਨ 'ਤੇ ਇਕ-ਦੂਜੇ ਨਾਲ ਗੱਲਬਾਤ ਕਰਦੇ ਹਨ ਸਗੋਂ ਬੈਂਕਿੰਗ, ਸੋਸ਼ਲ ਮੀਡੀਆ, ਗੇਮਿੰਗ ਅਤੇ ਹੋਰ ਬਹੁਤ ਸਾਰੇ ਕੰਮਾਂ ਲਈ ਵੀ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਆਪਣੀਆਂ ਆਦਤਾਂ ਕਾਰਨ ਆਪਣੇ ਫ਼ੋਨ ਨੂੰ ਖ਼ਤਰੇ ਵਿੱਚ ਪਾ ਦਿੰਦੇ ਹਨ। ਇੱਕ ਅਜਿਹੀ ਆਦਤ ਜੋ ਅੱਜਕੱਲ੍ਹ ਕਾਫ਼ੀ ਆਮ ਹੈ, ਉਹ ਹੈ ਮੋਬਾਈਲ ਫੋਨ ਦੇ ਕਵਰ ਵਿੱਚ ਪੈਸੇ, ਡਾਰਡ ਜਾਂ ਹੋਰ ਕੋਈ ਚੀਜ਼ ਰੱਖਣਾ। ਹਾਲਾਂਕਿ, ਇਹ ਆਦਤ ਗਰਮੀਆਂ ਦੇ ਮੌਸਮ ਵਿੱਚ ਤੁਹਾਡੇ ਲਈ ਮਹਿੰਗੀ ਸਾਬਤ ਹੋ ਸਕਦੀ ਹੈ। ਇਸ ਗ਼ਲਤੀ ਨਾਲ ਤੁਹਾਡਾ ਫੋਨ ਬਲਾਸਟ ਹੋ ਸਕਦਾ ਹੈ। ਫੋਨ ਵਿਚ ਅਜਿਹਾ ਸਮਾਨ ਕਿਉਂ ਨਹੀਂ ਰੱਖਣਾ ਚਾਹੀਦਾ, ਦੇ ਬਾਰੇ ਆਓ ਜਾਣਦੇ ਹਾਂ...

ਇਹ ਵੀ ਪੜ੍ਹੋ : Post Office RD ਹਰ ਮਹੀਨੇ ਜਮ੍ਹਾ ਕਰਵਾਓ ਸਿਰਫ਼ ₹2000, ਮਿਲਣਗੇ ਲੱਖਾਂ ਰੁਪਏ, ਜਾਣੋ ਕਿਵੇਂ

ਫੋਨ ਦੇ ਬੈਕ ਕਵਰ ਵਿੱਚ ਨੋਟ ਜਾਂ ਕਾਰਡ
ਗਰਮੀਆਂ ਦੇ ਮੌਸਮ ਵਿੱਚ ਵੱਖ-ਵੱਖ ਇਲੈਕਟ੍ਰਾਨਿਕ ਯੰਤਰਾਂ ਅਤੇ ਉਪਕਰਨਾਂ ਦੇ ਧਮਾਕੇ ਦੀਆਂ ਘਟਨਾਵਾਂ ਵੱਧ ਜਾਂਦੀਆਂ ਹਨ। ਇਹਨਾਂ ਘਟਨਾਵਾਂ ਦਾ ਮੁੱਖ ਕਾਰਨ ਇਹਨਾਂ ਯੰਤਰਾਂ ਦੀ ਲਾਪਰਵਾਹੀ ਨਾਲ ਵਰਤੋਂ ਕਰਨੀ ਹੈ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਆਪਣੇ ਮੋਬਾਈਲ ਕਵਰ ਵਿੱਚ ਪੈਸੇ, ਮੈਟਰੋ ਕਾਰਡ ਜਾਂ ਕੋਈ ਹੋਰ ਦਸਤਾਵੇਜ਼ ਰੱਖਦੇ ਹੋ, ਤਾਂ ਇਹ ਤੁਹਾਡੇ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਜਦੋਂ ਅਸੀਂ ਫੋਨ ਦੀ ਵਰਤੋਂ ਕਰਦੇ ਹਾਂ ਤਾਂ ਉਹ ਗਰਮ ਹੋ ਜਾਂਦਾ ਹੈ। ਬੈਕ ਕਵਰ ਵਿੱਚ ਨੋਟ ਜਾਂ ਕਾਰਡ ਰੱਖਣ ਨਾਲ ਗਰਮੀ ਸਹੀ ਢੰਗ ਨਾਲ ਬਾਹਰ ਨਹੀਂ ਨਿਕਲਦੀ, ਜਿਸ ਨਾਲ ਓਵਰਹੀਟਿੰਗ ਅਤੇ ਫਟਣ ਦਾ ਖ਼ਤਰਾ ਵੱਧ ਜਾਂਦਾ ਹੈ।

ਇਹ ਵੀ ਪੜ੍ਹੋ : ਚਾਈਂ-ਚਾਈਂ ਡੇਟ 'ਤੇ ਪੁੱਜਾ ਵਿਆਹੁਤਾ ਵਿਅਕਤੀ, ਹੋਟਲ 'ਚ ਪਹੁੰਚ ਵੇਖਿਆ ਕੁਝ ਅਜਿਹਾ ਕਿ ਹੋ ਗਿਆ ਬੇਹੋਸ਼

ਗੇਮਿੰਗ, ਵੀਡੀਓ ਸਟ੍ਰੀਮਿੰਗ, ਕੈਮਰੇ ਦੀ ਵਰਤੋਂ
ਇਸ ਤੋਂ ਇਲਾਵਾ ਜਦੋਂ ਲੋਕ ਫੋਨ 'ਤੇ ਗੇਮਿੰਗ, ਵੀਡੀਓ ਸਟ੍ਰੀਮਿੰਗ, ਕੈਮਰਾ ਵਰਗੀ ਭਾਰੀ ਪ੍ਰੋਸੈਸਿੰਗ ਦੀ ਵਰਤੋਂ ਕਰਦੇ ਹਨ ਤਾਂ ਫੋਨ ਦੇ ਡਿਵਾਈਸ ਤੋਂ ਜ਼ਿਆਦਾ ਗਰਮੀ ਨਿਕਲਦੀ ਹੈ। ਅਜਿਹੀ ਸਥਿਤੀ ਵਿੱਚ, ਪਿਛਲੇ ਕਵਰ ਵਿੱਚ ਰੱਖੀਆਂ ਚੀਜ਼ਾਂ ਫੋਨ ਨੂੰ ਠੰਡਾ ਕਰਨ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ, ਜਿਸ ਨਾਲ ਫ਼ੋਨ ਦੀ ਪ੍ਰੋਸੈਸਿੰਗ ਹੌਲੀ ਹੋ ਜਾਂਦੀ ਹੈ। ਜਦੋਂ ਲੋਕ ਫ਼ੋਨ ਚਾਰਜ ਕਰਨ ਲਈ ਲਗਾਉਂਦੇ ਹਨ ਤਾਂ ਫੋਨ ਦੀ ਬੈਟਰੀ ਆਪਣੇ ਆਪ ਗਰਮ ਹੋ ਜਾਂਦੀ ਹੈ। ਉਸ ਸਮੇਂ, ਜੇਕਰ ਕੋਈ ਨੋਟ ਜਾਂ ਕਾਰਡ ਫ਼ੋਨ ਦੇ ਕਵਰ ਵਿੱਚ ਹੁੰਦਾ ਹੈ, ਤਾਂ ਇਹ ਗਰਮੀ ਨੂੰ ਰੋਕਦਾ ਹੈ ਅਤੇ ਇਹ ਸਥਿਤੀ ਕਈ ਵਾਰ ਧਮਾਕੇ ਦਾ ਕਾਰਨ ਬਣ ਸਕਦੀ ਹੈ।  

ਇਹ ਵੀ ਪੜ੍ਹੋ : Canada Study Work Permit ਹੋ ਗਿਆ ਰੱਦ? ਤਾਂ ਘਬਰਾਓ ਨਹੀਂ, ਇੰਝ ਕਰੋ ਮੁੜ ਅਪਲਾਈ

ਮੋਟੇ ਅਤੇ ਸਟਾਈਲਿਸ਼ ਕਵਰਾਂ ਦੀ ਵਰਤੋਂ
ਇਸ ਦੇ ਨਾਲ ਹੀ ਅੱਜਕੱਲ੍ਹ ਬਹੁਤ ਸਾਰੇ ਲੋਕ ਆਪਣੇ ਫੋਨ ਨੂੰ ਹੋਰ ਸੋਹਣਾ ਅਤੇ ਆਕਰਸ਼ਿਤ ਕਰਨ ਲਈ ਮੋਟੇ ਅਤੇ ਸਟਾਈਲਿਸ਼ ਕਵਰਾਂ ਦੀ ਵਰਤੋਂ ਕਰਦੇ ਹਨ। ਲੋਕ ਇਨ੍ਹਾਂ ਕਵਰਾਂ ਦੀ ਖਰੀਦਦਾਰੀ ਕਰਦੇ ਸਮੇਂ ਇਸ ਗੱਲ਼ ਦਾ ਧਿਆਨ ਨਹੀਂ ਰੱਖਦੇ ਕਿ ਇਹ ਕਵਰ ਫੋਨ ਦੀ ਗਰਮੀ ਨੂੰ ਬਾਹਰ ਨਿਕਲਣ ਤੋਂ ਰੋਕਦੇ ਹਨ। ਇਸ ਲਈ ਹਮੇਸ਼ਾ ਇੱਕ ਅਜਿਹਾ ਫੋਨ ਕਵਰ ਲਓ, ਜੋ ਨਰਮ ਹੋਵੇ ਅਤੇ ਗਰਮੀ ਨੂੰ ਬਾਹਰ ਕੱਢਣ ਦਾ ਕੰਮ ਕਰੇ। ਬੈਕ ਕਵਰ ਵਿੱਚ ਕਾਰਡ ਜਾਂ ਪੈਸੇ ਰੱਖਣ ਨਾਲ ਫੋਨ ਦੇ ਐਂਟੀਨਾ 'ਤੇ ਅਸਰ ਪੈ ਸਕਦੈ, ਜਿਸ ਨਾਲ ਸਿਗਨਲ ਕਮਜ਼ੋਰ ਹੋ ਸਕਦੈ ਜਾਂ ਕਾਲ ਡ੍ਰੌਪ ਜਾਂ ਹੌਲੀ ਇੰਟਰਨੈੱਟ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ : Corona Comeback: ਮੁੜ ਆ ਗਿਆ ਕੋਰੋਨਾ! 31 ਮੌਤਾਂ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ, ਅਲਰਟ ਜਾਰੀ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

rajwinder kaur

Content Editor

Related News