ਫਾਇਜ਼ਰ ਵੈਕਸੀਨ ਕੋਰੋਨਾ ਦੇ ਡੈਲਟਾ ਵੇਰੀਐਂਟ ਖਿਲਾਫ ਘੱਟ ਅਸਰਦਾਰ: ਲੈਂਸੇਟ
Saturday, Jun 05, 2021 - 04:46 AM (IST)
ਨਵੀਂ ਦਿੱਲੀ/ਲੰਡਨ : ਦਿ ਲੈਂਸੇਟ ਜਰਨਲ ਨੇ ਨਵੇਂ ਅਧਿਐਨ ਵਿਚ ਕਿਹਾ ਹੈ ਕਿ ਫਾਇਜ਼ਰ ਕੰਪਨੀ ਦੀ ਵੈਕਸੀਨ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਖਿਲਾਫ ਬਹੁਤ ਘੱਟ ਅਸਰਦਾਰ ਹੈ। ਕੋਰੋਨਾ ਵਾਇਰਸ ਦੇ ਮੂਲ ਰੂਪ ਦੀ ਤੁਲਨਾ ’ਚ ਇਹ ਵੇਰੀਐਂਟ ਜ਼ਿਆਦਾ ਖਤਰਨਾਕ ਹੈ। ਅਧਿਐਨ ’ਚ ਕਿਹਾ ਗਿਆ ਹੈ ਕਿ ਵੈਕਸੀਨ ਦੀ ਡੋਜ਼ ਵਿਚ ਜੇ ਘੱਟ ਫਰਕ ਹੁੰਦਾ ਹੈ ਤਾਂ ਇਹ ਡੈਲਟਾ ਵੇਰੀਐਂਟ ਖਿਲਾਫ ਜ਼ਿਆਦਾ ਅਸਰਦਾਰ ਹੋਵੇਗਾ। ਵੇਰੀਐਂਟ ਪ੍ਰਤੀ ਐਂਟੀ-ਬਾਡੀ ਪ੍ਰਤੀਕਿਰਿਆ ਉਨ੍ਹਾਂ ਲੋਕਾਂ ਵਿਚ ਹੋਰ ਵੀ ਘੱਟ ਹੈ, ਜਿਨ੍ਹਾਂ ਨੂੰ ਸਿਰਫ ਇਕ ਖੁਰਾਕ ਮਿਲੀ ਹੈ। ਖੁਰਾਕ ਦਰਮਿਆਨ ਜ਼ਿਆਦਾ ਫਰਕ ਡੈਲਟਾ ਵੇਰੀਐਂਟ ਖਿਲਾਫ ਐਂਟੀ-ਬਾਡੀ ਨੂੰ ਕਾਫੀ ਘੱਟ ਕਰ ਸਕਦਾ ਹੈ।
ਇਹ ਬ੍ਰਿਟੇਨ ’ਚ ਟੀਕਿਆਂ ਦਰਮਿਆਨ ਖੁਰਾਕ ਦੇ ਫਰਕ ਨੂੰ ਘੱਟ ਕਰਨ ਲਈ ਮੌਜੂਦਾ ਯੋਜਨਾਵਾਂ ਦਾ ਸਮਰਥਨ ਕਰਦਾ ਹੈ ਕਿਉਂਕਿ ਉਨ੍ਹਾਂ ਦੇਖਿਆ ਕਿ ਫਾਇਜ਼ਰ ਵੈਕਸੀਨ ਦੀ ਸਿਰਫ ਇਕ ਖੁਰਾਕ ਤੋਂ ਬਾਅਦ ਲੋਕਾਂ ਵਿਚ ਬੀ.1.617.2 ਵੇਰੀਐਂਟ ਖਿਲਾਫ ਐਂਟੀ-ਬਾਡੀ ਲੈਵਲ ਵਿਕਸਿਤ ਹੋਣ ਦੀ ਸੰਭਾਵਨਾ ਓਨੀ ਹੀ ਘੱਟ ਹੈ ਜਿੰਨੀ ਪਹਿਲੇ ਅਸਰਦਾਰ (ਅਲਫਾ) ਵੇਰੀਐਂਟ ਖਿਲਾਫ ਦੇਖੀ ਗਈ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।