ਇਸ ਕੰਪਨੀ ਨੇ ਕਿਹਾ ਸਾਡਾ ਟੀਕਾ 90 ਫ਼ੀਸਦੀ ਤੋਂ ਜ਼ਿਆਦਾ ਅਸਰਦਾਰ, ਜਾਣੋਂ ਡਿਟੇਲ

11/09/2020 8:44:39 PM

ਨਵੀਂ ਦਿੱਲੀ : ਅਮਰੀਕਾ ਦੀ ਫਾਰਮਾਸਿਉਟਿਕਲ ਕੰਪਨੀ ਫਾਇਜ਼ਰ (Pfizer) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਬਣਾਈ ਹੋਈ ਵੈਕਸੀਨ ਕੋਰੋਨਾ ਇਨਫੈਕਸ਼ਨ ਦੇ ਇਲਾਜ 'ਚ 90 ਫ਼ੀਸਦੀ ਤੋਂ ਜ਼ਿਆਦਾ ਪ੍ਰਭਾਵੀ ਹੈ। ਕੰਪਨੀ ਦੇ ਚੇਅਰਮੈਨ ਡਾਕਟਰ ਅਲਬਰਟ ਬੋਰਲਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਵੈਕਸੀਨ ਉਨ੍ਹਾਂ ਲੋਕਾਂ 'ਤੇ ਵੀ ਅਸਰਦਾਰ ਸਾਬਤ ਹੋਈ ਹੈ ਜਿਨ੍ਹਾਂ 'ਚ ਕੋਰੋਨਾ ਦੇ ਲੱਛਣ ਪਹਿਲਾਂ ਤੋਂ ਦਿਖਾਈ ਨਹੀਂ ਦੇ ਰਹੇ ਸਨ।

ਇਹ ਵੀ ਪੜ੍ਹੋ: ਗੰਗਾ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਯੋਗੀ ਸਰਕਾਰ, ਕੰਪਨੀ 'ਤੇ ਠੋਕਿਆ 3 ਕਰੋੜ ਦਾ ਜੁਰਮਾਨਾ

ਦਵਾਈ ਨਿਰਮਾਤਾ ਕੰਪਨੀ ਦੇ ਚੇਅਰਮੈਨ ਨੇ ਇਸ ਨੂੰ ਗ਼ੈਰ-ਮਾਮੂਲੀ ਉਪਲੱਬਧੀ ਦੱਸਦੇ ਹੋਏ ਵਿਗਿਆਨ ਅਤੇ ਮਨੁੱਖਤਾ ਲਈ ਇੱਕ ਵੱਡਾ ਦਿਨ ਕਰਾਰ ਦਿੱਤਾ। ਫਾਇਜ਼ਰ ਦੇ ਚੇਅਰਮੈਨ ਨੇ ਦੱਸਿਆ ਕਿ ਕੋਵਿਡ-19 ਵੈਕਸੀਨ  ਦੇ ਤੀਸਰੇ ਫੇਜ਼ ਦੇ ਟ੍ਰਾਇਲ 'ਚ ਸਾਹਮਣੇ ਆਏ ਨਤੀਜਿਆਂ ਦਾ ਪਹਿਲਾ ਸਮੂਹ ਸਾਡੀ ਵੈਕਸੀਨ ਦੀ ਕੋਵਿਡ-19 ਵਾਇਰਸ ਨੂੰ ਰੋਕਣ ਦੀ ਸਮਰੱਥਾ ਨੂੰ ਲੈ ਕੇ ਸ਼ੁਰੂਆਤੀ ਪ੍ਰਮਾਣ ਦਿਖਾਉਂਦਾ ਹੈ।

ਡਾ. ਅਲਬਰਟ ਨੇ ਇਹ ਵੀ ਕਿਹਾ, ਅਸੀਂ ਆਪਣੇ ਵੈਕਸੀਨ ਡਿਵੈਲਪਮੈਂਟ ਪ੍ਰੋਗਰਾਮ 'ਚ ਮੀਲ ਦਾ ਪੱਥਰ ਹਾਸਲ ਕੀਤਾ ਹੈ। ਅਸੀਂ ਇਹ ਕਾਮਯਾਬੀ ਅਜਿਹੇ ਸਮੇਂ 'ਚ ਹਾਸਲ ਕੀਤੀ ਹੈ ਜਦੋਂ ਪੂਰੀ ਦੁਨੀਆ ਨੂੰ ਇਸ ਵੈਕਸੀਨ ਦੀ ਜ਼ਰੂਰਤ ਹੈ ਅਤੇ ਇਨਫੈਕਸ਼ਨ ਦੀ ਦਰ ਰੋਜ਼ਾਨਾ ਨਵੇਂ ਰਿਕਾਰਡ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨਫੈਕਸ਼ਨ ਦੀ ਹਾਲਤ ਅਜਿਹੀ ਹੈ ਕਿ ਹਸਪਤਾਲਾਂ 'ਚ ਸਮਰੱਥਾ ਤੋਂ ਕਿਤੇ ਜ਼ਿਆਦਾ ਮਰੀਜ਼ ਪਹੁੰਚ ਰਹੇ ਹਨ ਅਤੇ ਆਰਥਿਕ ਸਥਿਤੀ ਹੇਠਾਂ ਜਾ ਰਹੀ ਹੈ।


Inder Prajapati

Content Editor

Related News