ਪੈਟਰੋਲ ਦੀਆਂ ਕੀਮਤਾਂ 'ਚ ਹੋਇਆ ਵਾਧਾ, ਡੀਜ਼ਲ ਦੀਆਂ ਕੀਮਤਾਂ 'ਚ ਆਈ ਗਿਰਾਵਟ
Thursday, Mar 14, 2019 - 10:19 AM (IST)

ਨਵੀਂ ਦਿੱਲੀ — ਮਾਰਚ ਦੇ ਸ਼ੁਰੂਆਤੀ ਦਿਨਾਂ 'ਚ ਦੇਸ਼ਭਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਤੇਜ਼ੀ ਨਜ਼ਰ ਆ ਰਹੀ ਹੈ। ਸੋਮਵਾਰ ਨੂੰ ਜਿਥੇ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਦਰਜ ਕੀਤਾ ਗਿਆ ਸੀ ਉਥੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਗਈਆਂ ਸਨ। ਸੋਮਵਾਰ ਤੋਂ ਬਾਅਦ ਬੁੱਧਵਾਰ ਯਾਨੀ ਕਿ 13 ਮਾਰਚ ਨੂੰ ਪੈਟਰੋਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ।
ਅੱਜ ਯਾਨੀ ਕਿ ਵੀਰਵਾਰ 14 ਮਾਰਚ ਦੇ ਦਿਨ ਪੈਟਰੋਲ ਦੀਆਂ ਕੀਮਤਾਂ ਵਿਚ 7 ਪੈਸੇ ਦਾ ਵਾਧਾ ਕੀਤਾ ਗਿਆ ਹੈ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 5 ਪੈਸੇ ਦੀ ਕਟੌਤੀ ਕੀਤੀ ਗਈ ਹੈ। ਇਸ ਵਾਧੇ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ 72.48 ਰੁਪਏ ਲਿਟਰ ਮਿਲ ਰਿਹਾ ਹੈ ਅਤੇ ਡੀਜ਼ਲ ਦੀ ਕੀਮਤ .5 ਪੈਸੇ ਘੱਟ ਕੇ 67.32 ਰੁਪਏ ਹੋ ਗਈ ਹੈ। ਮੁੰਬਈ ਦੀ ਗੱਲ ਕਰੀਏ ਤਾਂ ਇਥੇ ਪੈਟਰੋਲ ਅੱਜ 78.10 ਰੁਪਏ ਲਿਟਰ ਮਿਲ ਰਿਹਾ ਹੈ ਅਤੇ ਡੀਜ਼ਲ 70.52 ਰੁਪਏ ਲਿਟਰ ਮਿਲ ਰਿਹਾ ਹੈ।
ਆਓ ਜਾਣਦੇ ਹਾਂ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰਲ-ਡੀਜ਼ਲ ਦੇ ਭਾਅ ਪ੍ਰਤੀ ਲਿਟਰ ਰੁਪਿਆ 'ਚ
ਸ਼ਹਿਰ ਪੈਟਰੋਲ ਡੀਜ਼ਲ
ਦਿੱਲੀ 72.48 67.32
ਮੁੰਬਈ 78.10 70.52
ਕੋਲਕਾਤਾ 74.56 69.11
ਚੇਨਈ 75.27 71.15
ਗੁਜਰਾਤ 69.87 70.37
ਹਰਿਆਣਾ 72.59 66.52
ਹਿਮਾਚਲ 71.36 65.41
J&K 73.94 66.11
ਪੰਜਾਬ ਵਿਚ ਪੈਟਰੋਲ-ਡੀਜ਼ਲ ਦੇ ਭਾਅ
ਅੱਜ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਥੇ ਪੈਟਰੋਲ ਦੇ ਭਾਅ ਵਧ ਕੇ 72.37 ਹੋ ਗਏ ਹਨ ਅਤੇ ਇਸ ਦੇ ਨਾਲ ਹੀ ਲੁਧਿਆਣੇ ਵਿਚ ਵੀ ਪੈਟਰੋਲ ਦੀ ਕੀਮਤ ਵਧ ਕੇ 72.84 ਹੋ ਗਈ ਹੈ।
ਆਓ ਜਾਣਦੇ ਹਾਂ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੇ ਭਾਅ ਪ੍ਰਤੀ ਲਿਟਰ ਰੁਪਿਆ 'ਚ
ਸ਼ਹਿਰ ਪੈਟਰੋਲ ਡੀਜ਼ਲ
ਜਲੰਧਰ 72.37 66.21
ਲੁਧਿਆਣਾ 72.84 66.63
ਅੰਮ੍ਰਿਤਸਰ 72.95 66.74
ਪਟਿਆਲਾ 72.75 66.55
ਚੰਡੀਗੜ੍ਹ 68.54 64.12
ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਤੇਲ ਦੀਆਂ ਕੀਮਤਾਂ ਵਧ ਸਕਦੀਆਂ ਹਨ ਕਿਉਂਕਿ ਅਮਰੀਕਾ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਵੈਨੇਜੁਏਲਾ ਤੋਂ ਤੇਲ ਖਰੀਦਣਾ ਬੰਦ ਕਰ ਦੇਵੇ। ਹਾਲਾਂਕਿ ਭਾਰਤ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਇਸ ਲਈ ਤਿਆਰ ਹੈ ਸ਼ਰਤ ਇਹ ਹੈ ਕਿ ਈਰਾਨ ਤੋਂ ਖਰੀਦੇ ਜਾਣ ਵਾਲੇ ਤੇਲ 'ਤੇ ਅਮਰੀਕਾ ਭਾਰਤ ਨੂੰ ਮਿਲਣ ਵਾਲੀ ਛੋਟ ਜਾਰੀ ਰੱਖੇ।
ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚਾ ਤੇਲ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ ਕਰੂਡ 0.21 ਫੀਸਦੀ ਦੇ ਵਾਧੇ ਨਾਲ 58 ਡਾਲਰ ਦੇ ਆਸ-ਪਾਸ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਬ੍ਰੇਂਡ ਕਰੂਡ 'ਚ ਵੀ ਵਾਧਾ ਦਿਖਾਈ ਦੇ ਰਿਹਾ ਹੈ ਅਤੇ ਇਹ 0.30 ਫੀਸਦੀ ਦੇ ਵਾਧੇ ਨਾਲ 67 ਡਾਲਰ ਦੇ ਉੱਪਰ ਕਾਰੋਬਾਰ ਕਰ ਰਿਹਾ ਹੈ।