ਭਾਰਤ ਤੋਂ ਖਰੀਦ ਕੇ ਸਭ ਤੋਂ ਸਸਤਾ ਪੈਟਰੋਲ ਵੇਚ ਰਿਹੈ ਇਹ ਮੁਲਕ! ਕੀਮਤ ਜਾਣ ਉੱਡ ਜਾਣਗੇ ਹੋਸ਼

Friday, Feb 21, 2025 - 05:09 PM (IST)

ਭਾਰਤ ਤੋਂ ਖਰੀਦ ਕੇ ਸਭ ਤੋਂ ਸਸਤਾ ਪੈਟਰੋਲ ਵੇਚ ਰਿਹੈ ਇਹ ਮੁਲਕ! ਕੀਮਤ ਜਾਣ ਉੱਡ ਜਾਣਗੇ ਹੋਸ਼

ਵੈੱਬ ਡੈਸਕ : ਭਾਰਤ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਆਸਮਾਨ ਛੋਹ ਰਹੀਆਂ ਹਨ। ਪੰਜਾਬ ਵਿਚ ਪੈਟਰੋਲ ਦੀਆਂ ਕੀਮਤਾਂ 97 ਰੁਪਏ ਤੋਂ ਵਧੇਰੇ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਬਿਹਾਰ, ਬੰਗਾਲ, ਓਡਿਸ਼ਾ ਤੇ ਮੱਧ ਪ੍ਰਦੇਸ਼ ਇਹ 100 ਰੁਪਏ ਤੋਂ ਪਾਰ ਚੱਲ ਰਿਹਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੇ ਗੁਆਂਢੀ ਦੇਸ਼ ਵਿਚ ਪੈਟਰੋਲ ਦੀ ਕੀ ਕੀਮਤ ਹੈ? ਹਾਲ ਹੀ ਵਿਚ ਇਕ ਭਾਰਤੀ ਵਿਅਕਤੀ ਭੁਟਾਨ ਘੁੰਮਣ ਗਿਆ ਸੀ ਤੇ ਉਸ ਨੂੰ ਸਾਡੇ ਗੁਆਂਢੀ ਮੁਲਕ ਭੁਟਾਨ ਵਿਚ ਪੈਟਰੋਲ ਦੀ ਕੀਮਤ ਦੀ ਜਾਣਕਾਰੀ ਬਲਾਗ ਦੇ ਰਾਹੀਂ ਦਿੱਤੀ ਜੋ ਹੈਰਾਨ ਕਰਨ ਵਾਲੀ ਹੈ। 

ਜੰਮੂ-ਕਸ਼ਮੀਰ 'ਚ ਫਿਰ ਪਵੇਗਾ ਮੀਂਹ ਤੇ ਹੋਵੇਗੀ ਬਰਫ਼ਬਾਰੀ, ਮੈਦਾਨੀ ਇਲਾਕਿਆਂ 'ਚ ਵੀ ਦਿਸੇਗਾ ਆਫਰ

ਮੁਹੰਮਦ ਅਰਬਾਜ਼ ਖਾਨ ਨਾਮ ਦਾ ਵਿਅਕਤੀ ਭੁਟਾਨ ਘੁੰਮਣ ਲਈ ਗਿਆ ਸੀ ਜਿਥੇ ਉਸ ਨੂੰ 'ਭਾਰਤ ਪੈਟਰੋਲੀਅਮ ਪੈਟਰੋਲ ਪੰਪ' ਨਜ਼ਰ ਆਇਆ। ਅਰਬਾਜ਼ ਨੇ ਉਥੇ ਪੈਟਰੋਲ ਦੀ ਕੀਮਤ ਦੇਖੀ ਤਾਂ ਉਹ ਹੈਰਾਨ ਰਹਿ ਗਿਆ। ਉਸ ਨੇ ਆਪਣਾ ਤਜੁਰਬਾ ਇੰਸਟਾਗ੍ਰਾਮ ਉੱਤੇ ਵੀਡੀਓ ਦੇ ਰਾਹੀਂ ਸ਼ੇਅਰ ਕੀਤਾ ਤੇ ਦੱਸਿਆ ਕਿ ਉਥੇ ਪੈਟਰੋਲ ਦੀ ਕੀਮਤ ਸਿਰਫ 64 ਰੁਪਏ ਹੈ। ਵੀਡੀਓ ਵਿਚ ਅਰਬਾਜ਼ ਕਹਿੰਦੇ ਹਨ ਕਿ ਭੁਟਾਨ ਵਿਚ ਕਮਾਲ ਹੋ ਗਿਆ। ਇਕ ਚੀਜ਼ ਦਿਖਾਉਂਦਾ ਹਾਂ। ਇਥੇ ਤੁਸੀਂ ਭਾਰਤ ਪੈਟਰੋਲੀਅਮ ਦਾ ਪੰਪ ਦੇਖੋਗੇ। ਇਥੇ ਪੈਟਰੋਲ ਦਾ ਰੇਟ ਕੀ ਹੈ? 

 
 
 
 
 
 
 
 
 
 
 
 
 
 
 
 

A post shared by Mohd Arbaz Khan (@arbaazvlogs)

 

ਤਕਰੀਬਨ ਇਕੋ ਜਿਹੀ ਹੈ ਕਰੰਸੀ 
ਅਰਬਾਜ਼ ਦੱਸਦੇ ਹਨ ਕਿ ਉਹ ਪਹਿਲਾਂ ਭੁਟਾਨ ਵਿਚ ਜਿਥੇ ਸੀ ਉਹ ਫੋਟੋ ਤੇ ਵੀਡੀਓ ਲੈਣ ਦੀ ਆਗਿਆ ਨਹੀਂ ਸੀ ਪਰ ਭਾਰਤ-ਭੁਟਾਨ ਦੇ ਬਾਰਡਰ ਉੱਤੇ ਹੋਣ ਦੇ ਕਾਰਨ ਉਹ ਦਿਖਾ ਪਾਉਂਦਾ ਹੈ ਕਿ ਪੈਟਰੋਲ ਦੀ ਕੀਮਤ ਸਿਰਫ 64 ਰੁਪਏ ਪ੍ਰਤੀ ਲੀਟਰ (63.92 ਰੁਪਏ) ਹੈ। ਉਹ ਇਹ ਵੀ ਦੱਸਦਾ ਹੈ ਕਿ ਭੁਟਾਨ ਤੇ ਭਾਰਤ ਦੀ ਕਰੰਸੀ ਵੈਲਿਊ ਵਿਚ ਜ਼ਿਆਦਾ ਫਰਕ ਨਹੀਂ ਹੈ। ਇਸ ਲਈ ਇਹ ਹੋਰ ਵੀ ਹੈਰਾਨ ਕਰਨ ਵਾਲਾ ਹੈ। ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। 

ਛੋਟੇ ਬੱਚਿਆਂ ਨੇ ਸੋਸ਼ਲ ਮੀਡੀਆ 'ਤੇ ਅਜਿਹਾ ਕੀ ਕਰ'ਤਾ ਪੋਸਟ ਕਿ ਛਿੜ ਗਈ ਬਹਿਸ, ਲੋਕ ਬੋਲੇ-'ਬਹੁਤ ਦੁਖਦ...'

ਭੁਟਾਨ 'ਚ ਇੰਨਾ ਕਿਉਂ ਸਸਤਾ ਹੈ ਪੈਟਰੋਲ?
ਭੁਟਾਨ ਵਿਚ ਇੰਨਾ ਸਸਤਾ ਪੈਟਰੋਲ ਦੇਖ ਦੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਉਹ ਵੀ ਉਦੋਂ ਜਦੋਂ ਕੋਈ ਤੁਹਾਨੂੰ ਕਹੇ ਕਿ ਭੁਟਾਨ ਵਿਚ ਜ਼ਿਆਦਾਤਰ ਪੈਟਰੋਲ ਪੰਪ ਭਾਰਤ ਪੈਟਰੋਲੀਅਮ ਦੇ ਹਨ। ਇਸ ਦਾ ਇਕ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਭਾਰਤ ਵਿਚ ਪੈਟਰੋਲ ਡੀਜ਼ਲ ਉੱਤੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਟੈਕਸ ਲਾਏ ਜਾਂਦੇ ਹਨ। ਇਸ ਦੇ ਨਾਲ ਹੀ ਭੁਟਾਨ ਵਿਚ ਪੈਟਰੋਲ ਉੱਤੇ ਹੋਰ ਕੋਈ ਵੀ ਟੈਕਸ ਨਹੀਂ ਹੈ। ਇਸ ਤੋਂ ਇਲਾਵਾ ਭੁਟਾਨ ਭਾਰਤ ਤੋਂ ਪੈਟਰੋਲ ਅੰਤਰਰਾਸ਼ਟਰੀ ਕੀਮਤ ਉੱਤੇ ਖਰੀਦਦਾ ਹੈ। 

ਮਿਲਿਆ ਜ਼ਬਰਦਸਤ ਰਿਐਕਸ਼ਨ
ਇਸ ਵੀਡੀਓ ਨੂੰ ਇਸਟਾਗ੍ਰਾਮ ਹੈਂਡਲ @arbaazvlogs ਉੱਤੇ ਸ਼ੇਅਰ ਕੀਤਾ ਗਿਆ ਹੈ। ਸਿਰਫ ਤਿੰਨ ਮਹੀਨਿਆਂ ਦੇ ਅੰਦਰ ਹੀ ਇਸ ਵੀਡੀਓ ਨੂੰ 7 ਮਿਲੀਅਨ ਵਾਰ ਦੇਖਿਆ ਜਾ ਚੁੱਕਿਆ ਹੈ। ਕਈ ਯੂਜ਼ਰਸ ਨੇ ਇਸ ਵੀਡੀਓ ਉੱਤੇ ਕੁਮੈਂਟ ਵੀ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ ਹੈ ਕਿ ਸਾਡੇ ਦੇਸ਼ ਵਿਚ ਪੈਟਰੋਲ ਉੱਤੇ ਕੇਂਦਰ ਤੇ ਸੂਬਾ ਸਰਕਾਰ ਦੋਵੇਂ ਹੀ ਟੈਕਸ ਲਗਾਉਂਦੀਆਂ ਹਨ ਇਸ ਲਈ ਇਹ ਹੋਰ ਮਹਿੰਗਾ ਹੋ ਜਾਂਦਾ ਹੈ। ਦੂਜੇ ਯੂਜ਼ਰ ਨੇ ਲਿਖਿਆ ਕਿ ਭਰਾ ਕਿਉਂ ਇਹ ਦਿਖਾ ਕੇ ਸਾੜ ਰਹੇ ਹੋ। ਅਸੀਂ ਪਹਿਲਾਂ ਹੀ ਪਰੇਸ਼ਾਨ ਹਾਂ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News