ਵੱਡੀ ਖ਼ਬਰ : ਇਨ੍ਹਾਂ ਸੂਬਿਆਂ ''ਚ ਸਭ ਤੋਂ ਮਹਿੰਗਾ ਮਿਲ ਰਿਹਾ ਪੈਟਰੋਲ-ਡੀਜ਼ਲ, ਜਾਣੋ ਤੁਹਾਡੇ ਇਲਾਕੇ ''ਚ ਕੀ ਹੈ ਕੀਮਤ?

Monday, Mar 18, 2024 - 12:53 PM (IST)

ਵੱਡੀ ਖ਼ਬਰ : ਇਨ੍ਹਾਂ ਸੂਬਿਆਂ ''ਚ ਸਭ ਤੋਂ ਮਹਿੰਗਾ ਮਿਲ ਰਿਹਾ ਪੈਟਰੋਲ-ਡੀਜ਼ਲ, ਜਾਣੋ ਤੁਹਾਡੇ ਇਲਾਕੇ ''ਚ ਕੀ ਹੈ ਕੀਮਤ?

ਨਵੀਂ ਦਿੱਲੀ (ਭਾਸ਼ਾ) - ਦੇਸ਼ 'ਚ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕੇਰਲ 'ਚ ਪੈਟਰੋਲ ਅਤੇ ਡੀਜ਼ਲ ਸਭ ਤੋਂ ਮਹਿੰਗੇ ਹਨ। ਇਸ ਦੇ ਨਾਲ ਹੀ ਦਿੱਲੀ ਅਤੇ ਉੱਤਰ-ਪੂਰਬੀ ਵਰਗੇ ਛੋਟੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵਾਹਨਾਂ ਦੇ ਈਂਧਨ ਦੀਆਂ ਕੀਮਤਾਂ ਸਭ ਤੋਂ ਘੱਟ ਹਨ। ਇਸ ਗੱਲ ਦੀ ਜਾਣਕਾਰੀ ਉਦਯੋਗ ਦੇ ਅੰਕੜਿਆਂ ਤੋਂ ਮਿਲੀ ਹੈ। ਸਥਾਨਕ ਸੇਲਜ਼ ਟੈਕਸ ਜਾਂ ਵੈਲਿਊ-ਐਡਿਡ ਟੈਕਸ (ਵੈਟ) ਦੀਆਂ ਦਰਾਂ 'ਚ ਫ਼ਰਕ ਕਾਰਨ ਵੱਖ-ਵੱਖ ਰਾਜਾਂ 'ਚ ਵਾਹਨਾਂ ਦੇ ਈਂਧਨ ਦੀਆਂ ਕੀਮਤਾਂ ਵੱਖ-ਵੱਖ ਹੁੰਦੀਆਂ ਹਨ।

ਇਹ ਵੀ ਪੜ੍ਹੋ - ਗਰਮੀ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ, 60% ਮਹਿੰਗਾ ਹੋਵੇਗਾ ਕਿਰਾਇਆ

ਜਨਤਕ ਖੇਤਰ ਦੀਆਂ ਤਿੰਨੋਂ ਪੈਟਰੋਲੀਅਮ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ (ਐੱਲ. ਓ. ਸੀ.), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ. ਪੀ. ਸੀ. ਐੱਲ.) ਨੇ ਪਿਛਲੇ ਹਫ਼ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਹੈ। ਇਸ ਤੋਂ ਪਹਿਲਾਂ ਲਗਭਗ 2 ਸਾਲਾਂ ਤੋਂ ਵਾਹਨਾਂ ਈਂਧਨ ਦੀਆਂ ਕੀਮਤਾਂ 'ਚ ਕੋਈ ਸੋਧ ਨਹੀਂ ਕੀਤੀ ਗਈ ਸੀ। ਇਸ ਕਟੌਤੀ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਪਰ ਹਾਈ ਵੈਲਿਊ ਐਡਿਡ ਟੈਕਸ ਕਾਰਨ ਕਈ ਰਾਜਾਂ 'ਚ ਹੁਣ ਵੀ ਵਾਹਨਾਂ ਈਂਧਨ 100 ਰੁਪਏ ਪ੍ਰਤੀ ਲਿਟਰ ਤੋਂ ਵੱਧ ਹੈ। 

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

ਵਾਈ. ਐੱਸ. ਜਗਨ ਮੋਹਨ ਰੈੱਡੀ ਦੀ ਵਾਈ. ਐੱਸ. ਆਰ. ਸੀ. ਪੀ. ਸਰਕਾਰ ਦੇ ਸ਼ਾਸਨ ਵਾਲੇ ਆਂਧਰਾ ਪ੍ਰਦੇਸ਼ 'ਚ ਪੈਟਰੋਲ ਸਭ ਤੋਂ ਮਹਿੰਗਾ 109.87 ਰੁਪਏ ਪ੍ਰਤੀ ਲਿਟਰ ਹੈ। ਇਸ ਤੋਂ ਬਾਅਦ ਲੈਫਟ ਡੈਮੋਕ੍ਰੇਟਿਕ ਫਰੰਟ (ਐੱਲ. ਡੀ. ਐੱਫ.) ਸ਼ਾਸਿਤ ਕੇਰਲ ਦਾ ਨੰਬਰ ਆਉਂਦਾ ਹੈ। ਉੱਥੇ ਇਕ ਲਿਟਰ ਪੈਟਰੋਲ 107.54 ਰੁਪਏ 'ਚ ਵਿਕ ਰਿਹਾ ਹੈ। ਕਾਂਗਰਸ ਸ਼ਾਸਿਤ ਤੇਲੰਗਾਨਾ 'ਚ ਪੈਟਰੋਲ ਦੀ ਕੀਮਤ 107.39 ਰੁਪਏ ਪ੍ਰਤੀ ਲਿਟਰ ਹੈ। ਭਾਜਪਾ ਸ਼ਾਸਿਤ ਰਾਜ ਵੀ ਪਿੱਛੇ ਨਹੀਂ ਹਨ-ਭੋਪਾਲ 'ਚ ਪੈਟਰੋਲ ਦੀ ਕੀਮਤ 106.45 ਰੁਪਏ ਪ੍ਰਤੀ ਲਿਟਰ, ਪਟਨਾ 'ਚ 105.16 ਰੁਪਏ (ਜੇ. ਡੀ. ਯੂ. ਨਾਲ ਗਠਜੋੜ 'ਚ ਭਾਜਪਾ), ਜੈਪੁਰ 'ਚ 104.86 ਰੁਪਏ ਅਤੇ ਮੁੰਬਈ 'ਚ 104.19 ਰੁਪਏ ਪ੍ਰਤੀ ਲਿਟਰ ਹੈ।

ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ

ਮਮਤਾ ਬੈਨਰਜੀ ਦੇ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਸ਼ਾਸਿਤ ਪੱਛਮੀ ਬੰਗਾਲ 'ਚ ਪੈਟਰੋਲ ਦੀ ਕੀਮਤ 103.93 ਰੁਪਏ ਪ੍ਰਤੀ ਲਿਟਰ ਹੈ। ਅੰਕੜਿਆਂ ਅਨੁਸਾਰ, ਜਿਨ੍ਹਾਂ ਹੋਰ ਰਾਜਾਂ 'ਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਤੋਂ ਵੱਧ ਹੈ, ਉਨ੍ਹਾਂ 'ਚ ਓਡਿਸ਼ਾ (ਭੁਵਨੇਸ਼ਵਰ 'ਚ 101.04 ਰੁਪਏ ਪ੍ਰਤੀ ਲਿਟਰ), ਤਾਮਿਲਨਾਡੂ (ਚੇਨਈ 'ਚ 100.73 ਰੁਪਏ) ਅਤੇ ਛੱਤੀਸਗੜ੍ਹ (ਰਾਏਪੁਰ 'ਚ 100.37 ਰੁਪਏ) ਸ਼ਾਮਲ ਹਨ। ਡੀਜ਼ਲ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਆਂਧਰਾ ਪ੍ਰਦੇਸ਼ ਦੇ ਅਮਰਾਵਤੀ 'ਚ ਇਹ ਈਂਧਨ 97.6 ਰੁਪਏ ਪ੍ਰਤੀ ਲਿਟਰ 'ਤੇ ਵਿਕ ਰਿਹਾ ਹੈ। 

ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ

ਇਸ ਤੋਂ ਬਾਅਦ ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ 'ਚ ਇਹ 96.41 ਰੁਪਏ ਪ੍ਰਤੀ ਲਿਟਰ, ਹੈਦਰਾਬਾਦ 'ਚ 95.63 ਰੁਪਏ ਅਤੇ ਰਾਏਪੁਰ 'ਚ 93.31 ਰੁਪਏ ਪ੍ਰਤੀ ਲਿਟਰ ਹੈ। ਭਾਜਪਾ ਸ਼ਾਸਿਤ ਮਹਾਰਾਸ਼ਟਰ, ਛੱਤੀਸਗੜ੍ਹ ਅਤੇ ਬਿਹਾਰ 'ਚ ਡੀਜ਼ਲ ਦੀ ਕੀਮਤ 92 ਤੋਂ 93 ਰੁਪਏ ਪ੍ਰਤੀ ਲਿਟਰ ਹੈ। ਓਡਿਸ਼ਾ ਅਤੇ ਝਾਰਖੰਡ 'ਚ ਵੀ ਡੀਜ਼ਲ ਦੀ ਕੀਮਤ ਇੰਨੀ ਹੀ ਹੈ। ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ 'ਚ ਡੀਜ਼ਲ ਸਭ ਤੋਂ ਸਸਤਾ ਹੈ, ਜਿੱਥੇ ਇਹ ਲਗਭਗ 78 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।

ਮਹਾਨਗਰਾਂ 'ਚੋਂ ਦਿੱਲੀ 'ਚ ਵੈਟ ਸਭ ਤੋਂ ਘੱਟ ਹੈ। ਦਿੱਲੀ 'ਚ ਡੀਜ਼ਲ ਦੀ ਕੀਮਤ 87.66 ਰੁਪਏ ਪ੍ਰਤੀ ਲਿਟਰ ਹੈ, ਜਦੋਂਕਿ ਗੋਆ 'ਚ ਇਸ ਦੀ ਕੀਮਤ 87.76 ਰੁਪਏ ਪ੍ਰਤੀ ਲਿਟਰ ਹੈ। ਈਂਧਨ ਦੀਆਂ ਕੀਮਤਾਂ 'ਚ ਕਟੌਤੀ 'ਤੇ ਗੋਲਡਮੈਨ ਸੈਕਸ਼ ਨੇ ਕਿਹਾ ਕਿ ਤਿੰਨਾਂ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਦਾ ਸ਼ੁੱਧ ਮਾਰਜਿਨ 1.7-2.7 ਰੁਪਏ ਪ੍ਰਤੀ ਲਿਟਰ ਤੋਂ ਘੱਟ ਕੇ 80-90 ਪੈਸੇ ਪ੍ਰਤੀ ਲਿਟਰ ਹੋ ਜਾਵੇਗਾ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News