ਪੈਟਰੋਲ-ਡੀਜ਼ਲ ਦੇ ਅੱਜ ਫਿਰ ਵਧੇ ਭਾਅ, PM ਮੋਦੀ ਕਰ ਸਕਦੇ ਹਨ ਸਮੀਖਿਆ ਮੀਟਿੰਗ

Saturday, Sep 15, 2018 - 09:40 AM (IST)

ਨਵੀਂ ਦਿੱਲੀ — ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਲਗਾਤਾਰ ਜਾਰੀ ਹੈ। ਸ਼ਨੀਵਾਰ ਨੂੰ ਇਕ ਵਾਰ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਦਿੱਲੀ ਵਿਚ ਪੈਟਰੋਲ ਦੀ ਕੀਮਤ 35 ਰੁਪਏ ਤੱਕ ਵਧ ਗਈ ਹੈ ਜਦੋਂਕਿ ਡੀਜ਼ਲ ਦੀ ਕੀਮਤ ਵਿਚ 24 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਹੈ। ਹੁਣ ਦਿੱਲੀ ਵਿਚ ਪੈਟਰੋਲ ਦੀ ਕੀਮਤ 81.63 ਪੈਸੇ ਪ੍ਰਤੀ ਲਿਟਰ ਹੋ ਗਈ ਹੈ ਜਦੋਂਕਿ ਡੀਜ਼ਲ 73.54 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। 

ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਮੁੰਬਈ ਦੀ ਤਾਂ ਮੁੰਬਈ ਵਿਚ ਪੈਟਰੋਲ ਦੀ ਕੀਮਤ 34 ਪੈਸੇ ਪ੍ਰਤੀ ਲਿਟਰ ਵਧ ਗਈ ਹੈ, ਜਦੋਂਕਿ ਡੀਜ਼ਲ ਦੀ ਕੀਮਤ 25 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਮੁੰਬਈ ਵਿਚ ਪੈਟਰੋਲ ਦੀ ਕੀਮਤ 89.01 ਰੁਪਏ ਪ੍ਰਤੀ ਲਿਟਰ ਹੋ ਗਈ ਹੈ, ਜਦੋਂਕਿ ਡੀਜ਼ਲ 78.07 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਕੋਲਕਾਤਾ 'ਚ 83.49 ਰੁਪਏ ਪ੍ਰਤੀ ਲਿਟਰ, ਹਰਿਆਣੇ 'ਚ 82.22 ਰੁਪਏ ਪ੍ਰਤੀ ਲਿਟਰ, ਹਿਮਾਚਲ 'ਚ 82.68 ਰੁਪਏ ਪ੍ਰਤੀ ਲਿਟਰ ਅਤੇ ਚੇਨਈ 'ਚ ਇਹ 84.85 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ।
ਸ਼ਹਿਰ                            ਪੈਟਰੋਲ ਦੀ ਕੀਮਤ(ਰੁਪਏ 'ਚ)
ਦਿੱਲੀ                                                       81.63
ਮੁੰਬਈ                                                       89.01
ਕੋਲਕਾਤਾ                                                   83.49
ਹਰਿਆਣਾ                                                  82.22
ਹਿਮਾਚਲ ਪ੍ਰਦੇਸ਼                                        82.68
ਚੇਨਈ                                                      84.85


ਡੀਜ਼ਲ ਦੀ ਕੀਮਤ
ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ 'ਚ ਇਹ 73.54 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਮੁੰਬਈ 'ਚ ਇਸ ਦੀ ਕੀਮਤ 78.07 ਰੁਪਏ, ਕੋਲਕਾਤਾ 'ਚ 75.39 ਰੁਪਏ, ਹਰਿਆਣੇ 'ਚ 74.52 ਰੁਪਏ, ਹਿਮਾਚਲ 'ਚ 73.82 ਰੁਪਏ ਅਤੇ ਚੇਨਈ 'ਚ 77.74 ਰੁਪਏ ਪ੍ਰਤੀ ਲਿਟਰ ਹੈ। 
ਸ਼ਹਿਰ                                      ਡੀਜ਼ਲ ਦੀ ਕੀਮਤ(ਰੁਪਏ 'ਚ)
ਦਿੱਲੀ                                                                  73.54
ਮੁੰਬਈ                                                                  78.07
ਕੋਲਕਾਤਾ                                                              75.39
ਹਰਿਆਣਾ                                                             74.52
ਹਿਮਾਚਲ ਪ੍ਰਦੇਸ਼                                                   73.8
ਚੇਨਈ                                                                  77.74

ਪੰਜਾਬ ਵਿਚ ਪੈਟਰੋਲ ਦੀ ਕੀਮਤ

ਪੰਜਾਬ ਦੀ ਗੱਲ ਕਰੀਏ ਤਾਂ ਅੱਜ ਜਲੰਧਰ 'ਚ ਪੈਟਰੋਲ 86.96 ਰੁਪਏ ਪ੍ਰਤੀ ਲਿਟਰ 'ਤੇ ਵਿਕ ਰਿਹਾ ਹੈ। ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਅੰਮ੍ਰਿਸਤਰ 'ਚ ਪੈਟਰੋਲ 87.53 ਰੁਪਏ, ਲੁਧਿਆਣੇ 'ਚ 87.39 ਰੁਪਏ ਅਤੇ ਪਟਿਆਲੇ 'ਚ 87.33 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।
ਸ਼ਹਿਰ                               ਪੈਟਰੋਲ ਦੀ ਕੀਮਤ(ਰੁਪਏ 'ਚ)
ਜਲੰਧਰ                                                          86.96
ਅੰਮ੍ਰਿਤਸਰ                                                    87.53
ਲੁਧਿਆਣਾ                                                       87.39
ਪਟਿਆਲਾ                                                       87.33

ਪ੍ਰਧਾਨ ਮੰਤਰੀ ਅੱਜ ਕਰ ਸਕਦੇ ਹਨ ਸਮੀਖਿਆ ਮੀਟਿੰਗ 

ਰੁਪਏ 'ਚ ਲਗਾਤਾਰ ਗਿਰਾਵਟ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਹਰ ਰੋਜ਼ ਹੋ ਰਹੇ ਵਾਧੇ ਨੇ ਸਰਕਾਰ ਲਈ ਚਿੰਤਾ ਖੜ੍ਹੀ ਕਰ ਦਿੱਤੀ ਹੈ। ਸੂਤਰਾਂ ਦੀ ਮੰਨਿਏ ਤਾਂ ਦੇਸ਼ ਦੀ ਅਰਥ ਵਿਵਸਥਾ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਅੱਜ ਬੈਠਕ ਹੋ ਸਕਦੀ ਹੈ। ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਦੀ ਮੀਟਿੰਗ ਵਿਚ ਦੇਸ਼ ਦੇ ਚੋਟੀ ਦੇ ਫਾਈਨਾਂਸ ਅਫਸਰਾਂ ਸਮੇਤ ਸੰਭਾਵੀ ਵਿੱਤੀ ਅਤੇ ਮੌਦਰਿਕ ਕਦਮਾਂ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। 

ਸਰੋਤਾਂ ਅਨੁਸਾਰ ਵਿੱਤ ਮੰਤਰੀ ਅਰੁਣ ਜੇਤਲੀ, ਨੀਤੀ ਕਮਿਸ਼ਨ ਦੇ ਉਪ ਪ੍ਰਧਾਨ ਰਾਜੀਵ ਕੁਮਾਰ , ਪ੍ਰਧਾਨ ਮੰਤਰੀ ਦੇ ਅਰਥਿਕ ਸਲਾਹਾਕਾਰ ਕੌਂਸਲ ਦੇ ਚੇਅਰਮੈਨ ਬਿਬੇਕ ਦੇਬਰਾਏ ਅਤੇ ਵਿੱਤ ਸਕੱਤਰ ਹਸਮੁੱਖ ਅਧਿਆ ਸਮੇਤ ਕਈ ਅਧਿਕਾਰੀ ਇਸ ਮੀਟਿੰਗ ਵਿਚ ਸ਼ਾਮਲ ਹੋ ਸਕਦੇ ਹਨ।


Related News