ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਫਿਰ ਤੋਂ ਵਧ ਰਹੀਆਂ ਸਿਖਰਾਂ ਵੱਲ, ਜਾਣੋ ਅੱਜ ਦਾ ਭਾਅ

10/11/2018 12:47:47 PM

ਨਵੀਂ ਦਿੱਲੀ — ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ 5ਵੇਂ ਦਿਨ ਵਾਧਾ ਦਰਜ ਕੀਤਾ ਗਿਆ ਹੈ। ਵੀਰਵਾਰ ਨੂੰ ਦਿੱਲੀ ਵਿਚ ਪੈਟਰੋਲ ਦੀ ਕੀਮਤ 10 ਪੈਸੇ ਵਧ ਕੇ 82.36 ਰੁਪਏ ਪ੍ਰਤੀ ਲਿਟਰ ਪਹੁੰਚ ਗਈ ਜਦੋਂਕਿ ਡੀਜ਼ਲ ਦੀ ਕੀਮਤ 27 ਪੈਸੇ ਵਧ 74.62 ਰੁਪਏ 'ਤੇ ਪਹੁੰਚ ਗਈ ਹੈ। ਦੂਜੇ ਪਾਸੇ ਮੁੰਬਈ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕ੍ਰਮਵਾਰ 9 ਪੈਸੇ ਅਤੇ 29 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਵਾਧੇ ਨਾਲ ਪੈਟਰੋਲ 87.82 ਰੁਪਏ ਪ੍ਰਤੀ ਲਿਟਰ ਹੋ ਗਿਆ ਜਦੋਂਕਿ ਡੀਜ਼ਲ 78.22 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।

ਪੈਟਰੋਲ ਦੀ ਕੀਮਤ 

ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਿਚ ਪੈਟਰੋਲ ਦੀ ਕੀਮਤ 82.36 ਰੁਪਏ ਪ੍ਰਤੀ ਲਿਟਰ ਪਹੁੰਚ ਗਈ ਹੈ। ਮੁੰਬਈ 'ਚ ਇਹ 87.82 ਰੁਪਏ ਪ੍ਰਤੀ ਲਿਟਰ, ਕੋਲਕਾਤਾ 'ਚ 84.19 ਰੁਪਏ ਪ੍ਰਤੀ ਲਿਟਰ, ਹਰਿਆਣੇ ਵਿਚ 81.02 ਰੁਪਏ ਪ੍ਰਤੀ ਲਿਟਰ, ਹਿਮਾਚਲ ਵਿਚ 81.55 ਰੁਪਏ ਪ੍ਰਤੀ ਲਿਟਰ ਅਤੇ ਚੇਨਈ ਵਿਚ ਪੈਟਰੋਲ 85.61 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ।

ਸ਼ਹਿਰ                                           ਪੈਟਰੋਲ ਦੀ ਕੀਮਤ(ਰੁਪਏ 'ਚ)                                  ਡੀਜ਼ਲ ਦੀ ਕੀਮਤ(ਰੁਪਏ 'ਚ)
ਦਿੱਲੀ                                                                      82.36                                                                             74.62
ਮੁੰਬਈ                                                                     87.82                                                                              78.22
ਕੋਲਕਾਤਾ                                                                 84.19                                                                              76.47
ਹਰਿਆਣਾ                                                                81.02                                                                              73.45
ਹਿਮਾਚਲ ਪ੍ਰਦੇਸ਼                                                      81.55                                                                              72.75
ਚੇਨਈ                                                                    85.61                                                                              78.90


ਡੀਜ਼ਲ ਦੀ ਕੀਮਤ 

ਇਸ ਦੇ ਨਾਲ ਹੀ ਡੀਜ਼ਲ ਦੀ ਗੱਲ ਕਰੀਏ ਤਾਂ ਡੀਜ਼ਲ 74.62 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਮੁੰਬਈ ਵਿਚ ਇਸ ਦੀ ਕੀਮਤ 78.22 ਰੁਪਏ, ਕੋਲਕਾਤਾ ਵਿਚ 76.47 ਰੁਪਏ, ਹਰਿਆਣੇ ਵਿਚ 73.45 ਰੁਪਏ, ਹਿਮਾਚਲ ਵਿਚ 72.75 ਰੁਪਏ ਅਤੇ ਚੇਨਈ ਵਿਚ 78.90 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ।

 

ਵਧਦੀਆਂ ਕੀਮਤਾਂ ਤੋਂ ਲੋ ਪਰੇਸ਼ਾਨ

ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਮੋਦੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ। ਇਸ ਦੇ ਨਾਲ ਹੀ ਲੋਕਾਂ 'ਚ ਵੀ ਸਰਕਾਰ ਦੇ ਖਿਲਾਫ ਨਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਕਰੀਬ ਇਕ ਮਹੀਨੇ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਵਧਦੀਆਂ ਕੀਮਤਾਂ 'ਤੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਕੇਂਦਰ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 2.50 ਰੁਪਏ ਘੱਟ ਜ਼ਰੂਰ ਹੋਏ ਸਨ ਪਰ ਸਰਕਾਰ ਫਿਰ ਤੋਂ ਆਪਣੀ ਪੁਰਾਣੀ ਕੀਮਤ 'ਤੇ ਵਾਪਸ ਆ ਰਹੀ ਹੈ ਅਤੇ ਪੈਟਰੋਲ ਦੀ ਕੀਮਤਾਂ ਫਿਰ ਆਪਣੀਆਂ ਉੱਚਾਈਆਂ ਵੱਲ ਵਧ ਰਹੀਆਂ ਹਨ।


Related News