''ਤੋਤਾ'' ਲੱਭਣ ਵਾਲੇ ਨੂੰ 50,000 ਤੇ ਜਾਣਕਾਰੀ ਦੇਣ ਵਾਲੇ ਨੂੰ 10,000 ! ਮਾਲਕ ਨੇ ਕੀਤਾ ਇਨਾਮ ਦਾ ਐਲਾਨ

Wednesday, Oct 07, 2026 - 04:38 PM (IST)

''ਤੋਤਾ'' ਲੱਭਣ ਵਾਲੇ ਨੂੰ 50,000 ਤੇ ਜਾਣਕਾਰੀ ਦੇਣ ਵਾਲੇ ਨੂੰ 10,000 ! ਮਾਲਕ ਨੇ ਕੀਤਾ ਇਨਾਮ ਦਾ ਐਲਾਨ

ਕੰਨੌਜ- ਉੱਤਰ ਪ੍ਰਦੇਸ਼ ਦੇ ਕੰਨੌਜ ਤੋਂ ਇਕ ਬਹੁਤ ਅਜਬ-ਗਜਬ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ 24 ਸਾਲਾ ਅਰਜੁਨ ਜੋਸ਼ੀ ਦਾ ਪਾਲਤੂ ਤੋਤਾ 14 ਸਤੰਬਰ 2026 ਨੂੰ ਘਰੋਂ ਉੱਡ ਗਿਆ ਸੀ, ਜੋ ਅਜੇ ਤੱਕ ਵਾਪਸ ਨਹੀਂ ਆਇਆ। ਅਰਜੁਨ ਅਤੇ ਹੋਰ ਪਰਿਵਾਰਕ ਮੈਂਬਰ ਲਗਾਤਾਰ ਤੋਤੇ ਦੀ ਭਾਲ ਕਰ ਰਹੇ ਹਨ। ਉਨ੍ਹਾਂ ਨੇ ਤੋਤੇ ਨੂੰ ਲੱਭਣ ਅਤੇ ਵਾਪਸ ਲਿਆਉਣ ਵਾਲੇ ਨੂੰ 50,000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਸ਼ਹਿਰ ਦੇ ਆਲੇ-ਦੁਆਲੇ ਵੱਖ-ਵੱਖ ਥਾਵਾਂ 'ਤੇ ਤੋਤੇ ਦੀ ਫੋਟੋ ਵਾਲੇ ਹੋਰਡਿੰਗ ਲਗਾਏ ਗਏ ਹਨ ਅਤੇ ਸੋਸ਼ਲ ਮੀਡੀਆ 'ਤੇ ਵੀ ਅਪੀਲਾਂ ਕੀਤੀਆਂ ਜਾ ਰਹੀਆਂ ਹਨ।

ਛਿਬਰਾਮਉ ਦੀ ਕਾਂਸ਼ੀਰਾਮ ਕਾਲੋਨੀ ਦਾ ਰਹਿਣ ਵਾਲਾ ਅਰਜੁਨ ਜੋਸ਼ੀ ਆਪਣੇ ਪਾਲਤੂ ਤੋਤੇ ਦੇ ਗੁਆਚ ਜਾਣ ਤੋਂ ਦੁਖੀ ਹੈ। ਉਸ ਨੇ ਤੋਤਾ ਵਾਪਸ ਲਿਆਉਣ ਵਾਲੇ ਨੂੰ 50 ਹਜ਼ਾਰ ਰੁਪਏ ਅਤੇ ਉਸ ਬਾਰੇ ਜਾਣਕਾਰੀ ਦੇਣ ਵਾਲੇ 10,000 ਰੁਪਏ ਦਾ ਇਨਾਮ ਦੀ ਪੇਸ਼ਕਸ਼ ਕੀਤੀ ਹੈ। ਉਹ ਆਪਣੇ ਦੋਸਤਾਂ ਤੋਂ ਮਦਦ ਮੰਗ ਰਿਹਾ ਹੈ। ਸ਼ਹਿਰ ਦੇ ਆਲੇ-ਦੁਆਲੇ ਲਗਾਏ ਗਏ ਪੋਸਟਰਾਂ 'ਚ ਲਿਖਿਆ ਹੈ ਕਿ ਤੋਤਾ 14 ਸਤੰਬਰ ਨੂੰ ਉੱਡ ਗਿਆ ਸੀ ਅਤੇ ਉਦੋਂ ਤੋਂ ਵਾਪਸ ਨਹੀਂ ਆਇਆ ਹੈ। ਅਰਜੁਨ ਨੇ ਆਪਣੇ ਘਰ ਦਾ ਪਤਾ ਅਤੇ ਮੋਬਾਈਲ ਨੰਬਰ ਵੀ ਪ੍ਰਕਾਸ਼ਿਤ ਕੀਤਾ ਹੈ ਤਾਂ ਜੋ ਕਿਸੇ ਨੂੰ ਉਹ ਦਿੱਸੇ ਤਾਂ ਉਹ ਸੰਪਰਕ ਕਰ ਸਕਣ।

ਦੋਵਾਂ ਵਿਚਾਲੇ ਰਿਸ਼ਤਾ 2012 ਤੋਂ ਹੈ, ਜਦੋਂ ਅਰਜੁਨ ਨੂੰ ਖੱਲਾ ਪਿੰਡ 'ਚ ਸੜਕ 'ਤੇ ਜ਼ਖਮੀ ਤੋਤਾ ਮਿਲਿਆ ਸੀ। ਉਹ ਉਸ ਨੂੰ ਪਸ਼ੂਆਂ ਦੇ ਡਾਕਟਰ ਕੋਲ ਲੈ ਗਿਆ, ਇਸ ਦਾ ਇਲਾਜ ਕਰਵਾਇਆ ਅਤੇ ਠੀਕ ਹੋਣ ਤੋਂ ਬਾਅਦ ਉਸ ਨੂੰ ਆਪਣੇ ਕੋਲ ਰੱਖਣ ਦਾ ਫੈਸਲਾ ਕੀਤਾ। ਹਾਲਾਂਕਿ, ਤੋਤਾ ਖੁੱਲ੍ਹੇ 'ਚ ਰਹਿਣਾ ਪਸੰਦ ਕਰਦਾ ਸੀ ਅਤੇ ਪਿੰਜਰੇ ਦੇ ਅੰਦਰ ਰਹਿਣ ਦੀ ਬਜਾਏ ਜ਼ਿਆਦਾ ਸਮਾਂ ਬਾਹਰ ਬਿਤਾਉਂਦਾ ਸੀ। ਫਿਰ 14 ਸਤੰਬਰ ਦਾ ਦਿਨ ਆਇਆ।ਘਰ 'ਚ ਇਕ ਬਿੱਲੀ ਆਈ, ਜਿਸ ਕਾਰਨ ਡਰ ਕੇ ਤੋਤਾ ਉੱਡ ਗਿਆ। ਅਰਜੁਨ ਦੇ ਅਨੁਸਾਰ, ਇਹ ਕੋਈ ਆਮ ਪਾਲਤੂ ਪੰਛੀ ਨਹੀਂ ਸੀ। ਤੋਤਾ ਬੋਲ ਸਕਦਾ ਸੀ, ਜਿਸ ਕਾਰਨ ਉਸ ਨਾਲ ਲਗਾਵ ਹੋ ਡੂੰਘਾ ਹੋ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News