DA-DR ''ਚ ਹੋ ਗਿਆ ਵਾਧੇ ਦਾ ਐਲਾਨ ! ਸਰਕਾਰੀ ਮੁਲਾਜ਼ਮਾਂ ਨੂੰ ਦੁਸਹਿਰੇ ਵਾਲੇ ਦਿਨ CM ਵੀ.ਡੀ. ਨੇ ਦਿੱਤੀ ਖ਼ੁਸ਼ਖ਼ਬਰੀ

Tuesday, Oct 20, 2026 - 02:50 PM (IST)

DA-DR ''ਚ ਹੋ ਗਿਆ ਵਾਧੇ ਦਾ ਐਲਾਨ ! ਸਰਕਾਰੀ ਮੁਲਾਜ਼ਮਾਂ ਨੂੰ ਦੁਸਹਿਰੇ ਵਾਲੇ ਦਿਨ CM ਵੀ.ਡੀ. ਨੇ ਦਿੱਤੀ ਖ਼ੁਸ਼ਖ਼ਬਰੀ

ਨੈਸ਼ਨਲ ਡੈਸਕ: ਕੇਰਲ ਸਰਕਾਰ ਨੇ ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਰਾਹਤ ਦਿੰਦਿਆਂ ਮਹਿੰਗਾਈ ਭੱਤੇ (DA) ਤੇ ਮਹਿੰਗਾਈ ਰਾਹਤ (DR) ਵਿੱਚ 2% ਵਾਧੇ ਦਾ ਐਲਾਨ ਕੀਤਾ ਹੈ। ਇਸ ਫੈਸਲੇ ਤੋਂ ਬਾਅਦ ਕਰਮਚਾਰੀਆਂ ਦਾ ਮਹਿੰਗਾਈ ਭੱਤਾ 35% ਤੋਂ ਵਧ ਕੇ 37% ਹੋ ਗਿਆ ਹੈ। ਇਹ ਖੁਸ਼ਖਬਰੀ ਮੁੱਖ ਮੰਤਰੀ ਵੀ. ਡੀ. ਸਤੀਸ਼ਨ ਨੇ ਮੁਲਾਜ਼ਮਾਂ ਨੂੰ ਦੁਸਹਿਰੇ ਮੌਕੇ ਦਿੱਤੀ
ਰਾਜ ਦੇ ਵਿੱਤ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਵਧੇ ਹੋਏ ਮਹਿੰਗਾਈ ਭੱਤੇ ਦਾ ਭੁਗਤਾਨ ਅਕਤੂਬਰ 2026 ਦੀ ਤਨਖਾਹ ਨਾਲ ਕੀਤਾ ਜਾਵੇਗਾ, ਜੋ ਕਿ ਨਵੰਬਰ ਵਿੱਚ ਮਿਲੇਗੀ। ਇਸ ਦੇ ਨਾਲ ਹੀ ਸੋਧੀ ਹੋਈ ਮਹਿੰਗਾਈ ਰਾਹਤ (DR) ਦਾ ਭੁਗਤਾਨ ਨਵੰਬਰ 2026 ਦੀ ਪੈਨਸ਼ਨ ਨਾਲ ਹੋਵੇਗਾ। ਇਸ ਤੋਂ ਪਹਿਲਾਂ ਫਰਵਰੀ 2026 ਵਿੱਚ ਮਹਿੰਗਾਈ ਭੱਤੇ ਅਤੇ ਰਾਹਤ ਨੂੰ 25% ਤੋਂ ਵਧਾ ਕੇ 35% ਕੀਤਾ ਗਿਆ ਸੀ।
ਕੇਰਲ ਰਾਜ ਸੜਕ ਆਵਾਜਾਈ ਨਿਗਮ (KSRTC) ਵਰਗੇ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਇਹ ਲਾਭ ਆਪਣੇ ਆਪ ਨਹੀਂ ਮਿਲੇਗਾ, ਜਦੋਂ ਤੱਕ ਉਹ ਸਬੰਧਤ ਨਿਯਮਾਂ ਅਧੀਨ ਯੋਗ ਨਾ ਹੋਣ। ਮਹਿੰਗਾਈ ਭੱਤੇ ਅਤੇ ਰਾਹਤ ਵਿੱਚ ਕੀਤੇ ਇਸ ਵਾਧੇ ਨਾਲ ਕੇਰਲ ਸਰਕਾਰ ਦੇ ਖਜ਼ਾਨੇ 'ਤੇ ਹਰ ਮਹੀਨੇ ਲਗਭਗ 96 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਪਵੇਗਾ। ਇਸ ਤੋਂ ਇਲਾਵਾ 1 ਜਨਵਰੀ 2026 ਤੋਂ ਬਕਾਇਆ ਰਾਸ਼ੀ ਦੇ ਭੁਗਤਾਨ ਲਈ ਰਾਜ ਸਰਕਾਰ ਵੱਲੋਂ ਅਲੱਗ ਤੋਂ ਹੁਕਮ ਜਾਰੀ ਕੀਤੇ ਜਾਣਗੇ।

ਕਿਹੜੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਿਲੇਗਾ ਲਾਭ?
-ਰਾਜ ਸਰਕਾਰ ਦੇ ਕਰਮਚਾਰੀ, ਅਧਿਆਪਕ ਅਤੇ ਪਾਰਟ-ਟਾਈਮ ਅਧਿਆਪਕ।
-ਸਹਾਇਤਾ ਪ੍ਰਾਪਤ ਸਕੂਲਾਂ, ਕਾਲਜਾਂ ਅਤੇ ਪੋਲੀਟੈਕਨਿਕ ਸੰਸਥਾਵਾਂ ਦੇ ਯੋਗ ਕਰਮਚਾਰੀ।
-ਫੁੱਲ-ਟਾਈਮ ਕੰਟਿੰਜੈਂਟ ਕਰਮਚਾਰੀ ਅਤੇ ਸਥਾਨਕ ਨਿਗਮਾਂ ਦੇ ਅਮਲੇ।
-ਪੈਨਸ਼ਨਰ, ਪਰਿਵਾਰਕ ਪੈਨਸ਼ਨਰ ਅਤੇ ਐਕਸ-ਗ੍ਰੇਸ਼ੀਆ ਪੈਨਸ਼ਨਰ।
-ਸਰਕਾਰੀ ਨਿਯਮਾਂ ਦੀ ਪਾਲਣਾ ਕਰਨ ਵਾਲੀਆਂ ਜਨਤਕ ਖੇਤਰ ਦੀਆਂ ਸੰਸਥਾਵਾਂ (PSUs), ਬੋਰਡਾਂ ਅਤੇ ਨਿਗਮਾਂ ਦੇ ਕਰਮਚਾਰੀ।


author

Shubam Kumar

Content Editor

Related News