ਆਟੋਰਿਕਸ਼ਾ ਚਾਲਕ ਨਾਲ ਬਹਿਸ ਤੋਂ ਬਾਅਦ ਸੜਕ ਵਿਚਾਲੇ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ, 9 ਗ੍ਰਿਫਤਾਰ

Tuesday, Oct 15, 2024 - 05:10 AM (IST)

ਆਟੋਰਿਕਸ਼ਾ ਚਾਲਕ ਨਾਲ ਬਹਿਸ ਤੋਂ ਬਾਅਦ ਸੜਕ ਵਿਚਾਲੇ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ, 9 ਗ੍ਰਿਫਤਾਰ

ਮੁੰਬਈ — ਮੁੰਬਈ ਦੇ ਮਲਾਡ ਈਸਟ ਇਲਾਕੇ 'ਚ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਵਰਕਰ 'ਤੇ ਹਮਲਾ ਕਰਨ ਅਤੇ ਉਸ ਦੀ ਹੱਤਿਆ ਕਰਨ ਦੇ ਦੋਸ਼ 'ਚ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਦਿੰਡੋਸ਼ੀ ਪੁਲਸ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਆਕਾਸ਼ ਮਾਈਨ (27) 'ਤੇ ਇਕ ਆਟੋਰਿਕਸ਼ਾ ਚਾਲਕ ਦੇ ਸਮਰਥਕਾਂ ਨੇ ਹਮਲਾ ਕਰ ਦਿੱਤਾ। ਸ਼ਿਵਾਜੀ ਚੌਕ 'ਤੇ ਆਕਾਸ਼ ਦੀ ਇਸ ਆਟੋਰਿਕਸ਼ਾ ਚਾਲਕ ਨਾਲ ਲੜਾਈ ਹੋ ਗਈ। ਇਸ ਤੋਂ ਬਾਅਦ ਉਸ ਦੇ ਸਮਰਥਕਾਂ ਨੇ ਆਕਾਸ਼ 'ਤੇ ਡਰਾਈਵਰ ਸਾਈਡ ਤੋਂ ਹਮਲਾ ਕਰ ਦਿੱਤਾ।

ਅਧਿਕਾਰੀ ਨੇ ਕਿਹਾ, ''ਆਕਾਸ਼ ਮਾਈਨ ਨੂੰ ਬੂਰੀ ਤਰ੍ਹਾਂ ਕੁੱਟਿਆ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।'' ਉਨ੍ਹਾਂ ਕਿਹਾ, ''ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਅਸੀਂ ਐਤਵਾਰ ਨੂੰ ਛੇ ਅਤੇ ਸੋਮਵਾਰ ਨੂੰ ਤਿੰਨ ਲੋਕਾਂ ਨੂੰ ਹਿਰਾਸਤ ਵਿਚ ਲਿਆ। ਉਨ੍ਹਾਂ 'ਤੇ ਭਾਰਤੀ ਨਿਆਂ ਸੰਹਿਤਾ ਤਹਿਤ ਕਤਲ ਅਤੇ ਹੋਰ ਅਪਰਾਧਾਂ ਦੇ ਦੋਸ਼ ਲਾਏ ਗਏ ਹਨ।''


author

Inder Prajapati

Content Editor

Related News