ਚਲਾਨ ਕੱਟਣ 'ਤੇ ਨੌਜਵਾਨ ਨੇ ਸਾੜ੍ਹੀ ਬਾਈਕ, ਪੁਲਸ ਨੇ ਕੀਤਾ ਗ੍ਰਿਫਤਾਰ

Thursday, Jan 02, 2020 - 11:03 AM (IST)

ਚਲਾਨ ਕੱਟਣ 'ਤੇ ਨੌਜਵਾਨ ਨੇ ਸਾੜ੍ਹੀ ਬਾਈਕ, ਪੁਲਸ ਨੇ ਕੀਤਾ ਗ੍ਰਿਫਤਾਰ

ਨਵੀਂ ਦਿੱਲੀ—ਦੱਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼ 'ਚ ਇੱਕ ਨੌਜਵਾਨ ਵੱਲੋਂ ਆਪਣੀ ਬਾਈਕ ਨੂੰ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਹੈ। ਦੱਸ ਦੇਈਏ ਕਿ ਟ੍ਰੈਫਿਕ ਪੁਲਸ ਨੇ ਨੌਜਵਾਨ ਦਾ ਚਲਾਨ ਕੱਟ ਦਿੱਤਾ ਸੀ, ਜਿਸ ਤੋਂ ਨਿਰਾਸ਼ ਹੋ ਕੇ ਉਸ ਨੇ ਆਪਣੀ ਬਾਈਕ ਨੂੰ ਅੱਗ ਲਾ ਦਿੱਤੀ ਸੀ।

PunjabKesari

ਇਕ ਪੁਲਸ ਅਧਿਕਾਰੀ ਨੇ ਦੱਸਿਆ ਹੈ ਕਿ ਸੰਗਮ ਵਿਹਾਰ ਦਾ ਰਹਿਣ ਵਾਲਾ ਵਿਕਾਸ ਬਿਨਾਂ ਹੈਲਮੇਟ ਬਾਈਕ ਚਲਾ ਰਿਹਾ ਸੀ ਤਾਂ ਪੁਲਸ ਨੇ ਉਸ ਨੂੰ ਰੋਕ ਲਿਆ ਅਤੇ ਡਰਾਈਵਿੰਗ ਲਾਈਸੈਂਸ ਦਿਖਾਉਣ ਨੂੰ ਕਿਹਾ। ਬਿਨਾਂ ਹੈਲਮੇਟ ਬਾਈਕ ਚਲਾਉਣ ਦੇ ਜ਼ੁਰਮ 'ਚ ਟ੍ਰੈਫਿਕ ਪੁਲਸ ਨੇ ਉਸ 'ਤੇ ਜ਼ੁਰਮਾਨਾ ਲਗਾਇਆ, ਜਿਸ ਤੋਂ ਉਹ ਨਿਰਾਸ਼ ਹੋ ਗਿਆ ਅਤੇ ਬਾਈਕ ਨੂੰ ਅੱਗ ਲਾ ਦਿੱਤੀ। ਇਸ ਘਟਨਾ ਤੋਂ ਬਾਅਦ ਪੁਲਸ ਨੇ ਕੇਸ ਦਰਜ ਕੀਤਾ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਦੱਸਣਯੋਗ ਹੈ ਕਿ ਟ੍ਰੈਫਿਕ ਨਿਯਮਾਂ 'ਚ ਬਦਲਾਅ ਤੋਂ ਬਾਅਦ ਵਾਹਨ ਡਰਾਈਵਰਾਂ 'ਚ ਨਵੇਂ ਨਿਯਮਾਂ ਨੂੰ ਲੈ ਕੇ ਡਰ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਰਾਜਧਾਨੀ ਦਿੱਲੀ 'ਚ ਇੱਕ ਬਾਈਕ ਸਵਾਰ ਨੇ ਸ਼ਰਾਬ ਦੇ ਨਸ਼ੇ 'ਚ ਡਰਾਈਵਿੰਗ ਕਰਨ 'ਤੇ ਫੜ੍ਹਿਆ ਗਿਆ ਤਾਂ ਉਸ ਨੇ ਵੀ ਆਪਣੀ ਬਾਈਕ ਨੂੰ ਅੱਗ ਲਾ ਦਿੱਤੀ ਸੀ।


author

Iqbalkaur

Content Editor

Related News