ਹੰਗਾਮਾ ਕਰਨ ਤੋਂ ਰੋਕਣ ''ਤੇ ਵਿਅਕਤੀ ਨੇ ਪੁਲਸ ਮੁਲਾਜ਼ਮ ਨਾਲ ਕੀਤਾ ਅਜਿਹਾ ਕਾਰਾ, ਸੁਣ ਕੇ ਹੋ ਜਾਵੋਗੇ ਹੈਰਾਨ

Sunday, Feb 05, 2023 - 03:02 AM (IST)

ਹੰਗਾਮਾ ਕਰਨ ਤੋਂ ਰੋਕਣ ''ਤੇ ਵਿਅਕਤੀ ਨੇ ਪੁਲਸ ਮੁਲਾਜ਼ਮ ਨਾਲ ਕੀਤਾ ਅਜਿਹਾ ਕਾਰਾ, ਸੁਣ ਕੇ ਹੋ ਜਾਵੋਗੇ ਹੈਰਾਨ

ਕਾਸਰਗੋਡ (ਭਾਸ਼ਾ)- ਕੇਰਲ ਦੇ ਕਾਸਰਗੋਡ ਜ਼ਿਲ੍ਹੇ ’ਚ ਰੋਡ ਰੇਜ਼ ਦੀ ਇਕ ਘਟਨਾ ’ਚ ਫੜੇ ਜਾਣ ਤੋਂ ਬਾਅਦ ਪੁਲਸ ਵਾਹਨ ’ਚ ਲਿਜਾਂਦੇ ਸਮੇਂ ਇਕ ਵਿਅਕਤੀ ਨੇ ਆਪਣੇ ਦੰਦਾਂ ਨਾਲ ਸਬ-ਇੰਸਪੈਕਟਰ ਦਾ ਸੱਜਾ ਕੰਨ ਵੱਢ ਦਿੱਤਾ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਵੀਰਵਾਰ ਦੇਰ ਰਾਤ ਸ਼ਹਿਰ ਦੇ ਟਾਊਨ ਥਾਣੇ ਦੇ ਸਬ-ਇੰਸਪੈਕਟਰ ਵਿਸ਼ਨੂੰ ਪ੍ਰਸਾਦ ਨੂੰ ਅਚਾਨਕ ਹੋਏ ਹਮਲੇ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਸਟੈਨੀ ਰੌਡਰਿਗਜ਼ ਨੇ ਆਪਣੀ ਬਾਈਕ ਨਾਲ ਇਕ ਹਾਦਸਾ ਹੋਣ ਤੋਂ ਬਾਅਦ ਸੜਕ ’ਤੇ ਹੰਗਾਮਾ ਕੀਤਾ ਅਤੇ ਗਸ਼ਤ ਕਰ ਰਹੇ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਮੌਕੇ ਤੋਂ ਹੀ ਹਿਰਾਸਤ ’ਚ ਲੈ ਲਿਆ।

ਇਹ ਖ਼ਬਰ ਵੀ ਪੜ੍ਹੋ - ਘਰ 'ਚ ਦੇਸੀ ਬੰਬ ਬਣਾਉਂਦਿਆਂ ਹੋਇਆ ਧਮਾਕਾ, 1 ਵਿਅਕਤੀ ਦੀ ਮੌਤ, 2 ਦੀ ਹਾਲਤ ਗੰਭੀਰ

ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਜਦੋਂ ਥਾਣੇ ਲਿਜਾਇਆ ਜਾ ਰਿਹਾ ਸੀ ਤਾਂ ਸਬ-ਇੰਸਪੈਕਟਰ ਗੱਡੀ ਦੀ ਅਗਲੀ ਸੀਟ ’ਤੇ ਬੈਠੇ ਸਨ। ਅਧਿਕਾਰੀਆਂ ਨੇ ਕਿਹਾ ਕਿ ਅਗਲੀ ਸੀਟ ਦੇ ਬਿਲਕੁਲ ਪਿੱਛੇ ਬੈਠੇ ਰੌਡਰਿਗਜ਼ ਨੇ ਗੁੱਸੇ ’ਚ ਅਚਾਨਕ ਪ੍ਰਸਾਦ ਦਾ ਸੱਜਾ ਕੰਨ ਵੱਢ ਦਿੱਤਾ ਅਤੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਸਬ-ਇੰਸਪੈਕਟਰ ਨੂੰ ਪਹਿਲਾਂ ਨੇੜਲੇ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ’ਚ ਇਕ ਨਿੱਜੀ ਹਸਪਤਾਲ ’ਚ ਭੇਜ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News

News Hub