ਜਦੋਂ ਪਰਫਿਊਮ ਦੀਆਂ ਬੋਤਲਾਂ ''ਚ ਨਿਕਲੀ ਵਿਦੇਸ਼ੀ ਕਰੰਸੀ, ਅਧਿਕਾਰੀ ਹੋਏ ਹੈਰਾਨ

02/17/2020 6:04:51 PM

ਨਵੀਂ ਦਿੱਲੀ— ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ.ਆਈ.ਐੱਸ.ਐੱਫ.) ਦੇ ਕਰਮਚਾਰੀਆਂ ਨੇ ਦਿੱਲੀ ਹਵਾਈ ਅੱਡੇ 'ਤੇ ਪਰਫਿਊਮ ਦੀਆਂ ਬੋਤਲਾਂ 'ਚ ਲੁੱਕਾ ਕੇ ਰੱਖੀ 42 ਲੱਖ ਰੁਪਏ ਤੋਂ ਵਧ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ

ਦੱਸਿਆ ਕਿ ਦਿੱਲੀ ਵਾਸੀ ਮੁਹੰਮਦ ਅਰਸ਼ੀ (40) ਤੋਂ ਇਹ ਕਰੰਸੀ ਬਰਾਮਦ ਹੋ ਗਈ, ਜਦੋਂ ਉਹ ਐਤਵਾਰ ਦੁਪਹਿਰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਏਅਰ ਇੰਡੀਆ ਦੀ ਉਡਾਣ ਨਾਲ ਦੁਬਈ ਜਾਣ ਵਾਲਾ ਸੀ। ਯਾਤਰੀ ਦਾ ਵਤੀਰਾ ਸ਼ੱਕੀ ਲੱਗਣ 'ਤੇ ਸੁਰੱਖਿਆ ਕਰਮਚਾਰੀਆਂ ਨੇ ਉਸ ਦੀ ਜਾਂਚ ਕੀਤੀ। ਅਧਿਕਾਰੀ ਨੇ ਦੱਸਿਆ ਕਿ ਉਸ ਕੋਲੋਂ 1,97,500 ਸਾਊਦੀ ਰਿਆਲ ਅਤੇ 2000 ਕੁਵੈਤੀ ਦੀਨਾਰ ਜਿਨ੍ਹਾਂ ਦਾ ਮੁੱਲ 42.35 ਲੱਖ ਰੁਪਏ ਹੈ। ਇਹ ਦੇਖ ਉੱਥੇ ਮੌਜੂਦ ਸੀ.ਆਈ.ਐੱਸ.ਐੱਫ. ਦੇ ਜਵਾਨ ਹੈਰਾਨ ਰਹਿ ਗਏ। ਅੱਗੇ ਦੀ ਜਾਂਚ ਲਈ ਉਸ ਨੂੰ ਕਸਟਮ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ।PunjabKesariਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਈ.ਜੀ.ਆਈ. ਏਅਰਪੋਰਟ ਦੇ ਟਰਮਿਨਲ-3 'ਤੇ ਵਿਦੇਸ਼ੀ ਕਰੰਸੀ ਫੜੇ ਜਾਣ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀਆਂ ਨੇ ਮੂੰਗਫਲੀ, ਮਟਨ ਬਾਲਜ਼, ਬਿਸਕੁਟ ਦੇ ਪੈਕੇਟ 'ਚ 45 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਲੁਕਾਈ ਸੀ। ਕਰੰਸੀ ਦੁਬਈ ਲਿਜਾਈ ਜਾ ਰਹੀ ਸੀ।


DIsha

Content Editor

Related News