ਜਨਤਾ ਕਾਂਗਰਸ ਦੀ ਗਾਰੰਟੀ ਦੇ ਧੋਖੇ ''ਚ ਨਹੀਂ ਆਉਣ ਵਾਲੀ : ਅਨੁਰਾਗ ਠਾਕੁਰ

11/05/2023 6:22:21 PM

ਭੋਪਾਲ (ਵਾਰਤਾ)- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ਵਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਤੀ ਗਈ ਗਰੰਟੀ ਨੂੰ ਲੈ ਕੇ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਦੀ ਇਹ ਗਾਰੰਟੀ ਝੂਠੀ ਹੈ, ਜਨਤਾ ਸਮਝਦਾਰ ਹੈ, ਉਹ ਇਸ ਦੇ ਝਾਂਸੇ 'ਚ ਨਹੀਂ ਆਉਣ ਵਾਲੀ ਹੈ। ਅਨੁਰਾਗ ਠਾਕੁਰ ਨੇ ਇੱਥੇ ਸਥਿਤ ਮੀਡੀਆ ਸੈਂਟਰ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਿਮਾਚਲ ਵਿਚ 7 ਗਾਰੰਟੀਆਂ ਵਿਚੋਂ ਇਕ ਵੀ ਪੂਰੀ ਨਹੀਂ ਕੀਤੀ। ਹੁਣ ਜਦੋਂ ਮੱਧ ਪ੍ਰਦੇਸ਼ ਵਿਚ ਚੋਣਾਂ ਹਨ ਤਾਂ ਕਾਂਗਰਸ ਨਵਾਂ ਪਹਿਰਾਵਾ ਪਾ ਕੇ ਨਵੀਂ ਗਾਰੰਟੀ ਦੇ ਰਹੀ ਹੈ। ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੀ ਗਾਰੰਟੀ ਪੂਰੀ ਨਹੀਂ ਕੀਤੀ ਗਈ, ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਗਿਆ। ਜਨਤਾ ਸਮਝਦਾਰ ਹੈ ਅਤੇ ਕਾਂਗਰਸ ਦੇ ਜਾਲ ਵਿਚ ਨਹੀਂ ਫਸੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਕਮਲਨਾਥ ਸਰਕਾਰ ਨੇ ਆਪਣੇ 15 ਮਹੀਨਿਆਂ ਦੇ ਸ਼ਾਸਨ ਦੌਰਾਨ ਇਕ ਵੀ ਗਾਰੰਟੀ ਪੂਰੀ ਨਹੀਂ ਕੀਤੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਆ ਕੇ ਕਿਹਾ ਸੀ ਕਿ ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। 2 ਲੱਖ ਰੁਪਏ ਦੀ ਕਰਜ਼ਾ ਮੁਆਫੀ ਦੀ ਗਾਰੰਟੀ ਪੂਰੀ ਨਹੀਂ ਕੀਤੀ ਗਈ। ਬੇਰੁਜ਼ਗਾਰੀ ਭੱਤਾ ਦੇਣ ਦੀ ਗਾਰੰਟੀ ਵੀ ਫੇਲ੍ਹ ਹੋ ਗਈ। ਕਾਂਗਰਸ ਨੇ ਰਾਜ ਵਿੱਚ ਕੰਨਿਆਦਾਨ ਸਕੀਮ ਤਹਿਤ 51 ਹਜ਼ਾਰ ਰੁਪਏ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ।

ਇਹ ਵੀ ਪੜ੍ਹੋ : PM ਮੋਦੀ ਨੇ ਆਕਾਂਸ਼ਾ ਨਾਲ ਕੀਤਾ ਵਾਅਦਾ ਨਿਭਾਇਆ, ਚਿੱਠੀ ਲਿਖ ਕੀਤਾ ਵਿਸ਼ੇਸ਼ ਧੰਨਵਾਦ

ਅਨੁਰਾਗ ਠਾਕੁਰ ਨੇ ਕਿਹਾ ਕਿ ਮੱਧ ਪ੍ਰਦੇਸ਼ 'ਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਦਿਸ਼ਾ 'ਚ ਕਈ ਸਾਰਥਕ ਕਦਮ ਭਾਜਪਾ ਸਰਕਾਰ ਨੇ ਚੁੱਕੇ। ਨੌਜਵਾਨਾਂ ਨੂੰ ਲਰਨਿੰਗ ਦੇ ਸਾਰਥ ਅਰਨਿੰਗ ਵਜੋਂ ਮੁੱਖ ਮੰਤਰੀ ਸਿੱਖੋ ਕਮਾਓ ਯੋਜਨਾ ਦਾ ਲਾਭ ਨੌਜਵਾਨਾਂ ਨੂੰ ਮਿਲ ਰਿਹਾ ਹੈ। ਇਹ ਭਾਜਪਾ ਸਰਕਾਰ ਦੀ ਸੋਚ ਦੱਸਦੀ ਹੈ ਕਿ ਨੌਜਵਾਨਾਂ ਨੂੰ ਕਿਸ ਤਰ੍ਹਾਂ ਅੱਗੇ ਵਧਾ ਕੇ ਪ੍ਰਦੇਸ਼ ਨੂੰ ਵਿਕਸਿਤ ਰਾਜ ਦੀ ਦਿਸ਼ਾ 'ਚ ਲਗਾਤਾਰ ਅੱਗੇ ਵਧਾਉਣਾ ਹੈ। ਸੀਨੀਅਰ ਭਾਜਪਾ ਨੇਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਕਾਲ 'ਚ ਸਿਰਫ਼ ਇਕ ਹੀ ਗੱਲ ਦੀ ਚਿੰਤਾ ਕੀਤੀ ਕੋਈ ਗਰੀਬ ਭੁੱਖ ਨਾ ਸੋਵੇ। ਪ੍ਰਧਾਨ ਮੰਤਰੀ ਮੋਦੀ ਨੇ ਹੁਣ ਆਉਣ ਵਾਲੇ 5 ਸਾਲਾਂ ਤੱਕ ਅਤੇ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ਦਾ ਐਲਾਨ ਸ਼ਨੀਵਾਰ ਨੂੰ ਛੱਤੀਸਗੜ੍ਹ 'ਚ ਕੀਤਾ। ਉੱਜਵਲਾ ਯੋਜਨਾ ਹੋਵੇ ਜਾਂ ਕਿਸਾਨਾਂ ਦੇ ਬੈਂਕ ਖਾਤੇ 'ਚ ਸਿੱਧੇ ਰੁਪਏ ਆਉਣ ਦਾ ਇਸ ਦਾ ਮਕਸਦ ਮੱਧ ਪ੍ਰਦੇਸ਼ ਦੀ ਜਨਤਾ ਨੂੰ ਵੀ ਵੱਡੇ ਪੱਧਰ 'ਤੇ ਮਿਲ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News