ਬਰੇਨ ਸਟ੍ਰੋਕ ਤੋਂ ਨਾ ਘਬਰਾਉਣ ਲੋਕ, ਹੁਣ 60,000 ਰੁਪਏ ਦਾ ਇੰਜੈਕਸ਼ਨ ਮੁਫਤ

10/06/2019 10:46:19 PM

ਸ਼ਿਮਲਾ (ਜਸਟਾ)-ਸਰਕਾਰ ਨੇ ਮਰੀਜ਼ਾਂ ਦੀ ਸਹੂਲਤ ਲਈ ਹਸਪਤਾਲਾਂ ’ਚ ਬਰੇਨ ਸਟ੍ਰੋਕ ਤੋਂ ਬਚਣ ਲਈ 60,000 ਰੁਪਏ ਦਾ ਇੰਜੈਕਸ਼ਨ ਮੁਫਤ ਕੀਤਾ ਹੈ। ਹੁਣ ਬਰੇਨ ਸਟ੍ਰੋਕ ਦੇ ਮਰੀਜ਼ਾਂ ਦਾ ਇਲਾਜ ਆਸਾਨੀ ਨਾਲ ਹੋ ਸਕੇਗਾ। ਪਹਿਲਾਂ ਮਰੀਜ਼ਾਂ ਨੂੰ ਜ਼ਿਆਦਾ ਪੈਸੇ ਖਰਚ ਕਰ ਕੇ ਇਹ ਇੰਜੈਕਸ਼ਨ ਬਾਹਰੋਂ ਖਰੀਦਣਾ ਪੈਂਦਾ ਸੀ। ਅਜਿਹੇ ’ਚ ਬਦਲਦੇ ਸਿਨੇਰਿਓ ’ਚ ਬਰੇਨ ਸਟ੍ਰੋਕ ਦੇ ਮਾਮਲੇ ਤੇਜ਼ੀ ਨਾਲ ਵਧਦੇ ਵੇਖ ਕੇ ਸਰਕਾਰ ਨੇ ਟੀ. ਪੀ. ਏ. ਯਾਨੀ ਟਿਸ਼ੂ ਪਲਾਂਟ ਐਕਟੀਵੇਸ਼ਨ ਇੰਜੈਕਸ਼ਨ ਹਸਪਤਾਲਾਂ ’ਚ ਮੁਫਤ ਮੁਹੱਈਆ ਕਰਵਾਇਆ ਹੈ। ਸੂਬੇ ’ਚ ਆਈ. ਜੀ. ਐੱਮ. ਸੀ. ਤੋਂ ਇਲਾਵਾ 17 ਅਜਿਹੇ ਸਿਹਤ ਕੇਂਦਰ ਹਨ, ਜਿੱਥੇ ਬਰੇਨ ਸਟ੍ਰੋਕ ਦਾ ਇਲਾਜ ਸੰਭਵ ਹੈ। ਇਨ੍ਹਾਂ ਸਿਹਤ ਕੇਂਦਰਾਂ ’ਚ ਇੰਜੈਕਸ਼ਨ ਮੁਹੱਈਆ ਕਰਵਾਇਆ ਗਿਆ ਹੈ। ਬਰੇਨ ਸਟ੍ਰੋਕ ਨੂੰ ਕਈ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।

ਇਸ ’ਚ ਲਕਵਾ ਅਤੇ ਅਧਰੰਗ ਹਨ। ਇਸ ਦਾ ਕਾਰਣ ਬਰੇਨ ਤੱਕ ਖੂਨ ਦੀ ਸਪਲਾਈ ਪ੍ਰਭਾਵਿਤ ਹੋਣਾ ਹੈ। ਦਿਮਾਗ ਦੇ ਜਿਸ ਹਿੱਸੇ ’ਚ ਖੂਨ ਦਾ ਪ੍ਰਵਾਹ ਨਹੀਂ ਹੁੰਦਾ ਹੈ, ਉੱਥੇ ਅਧਰੰਗ ਜਾਂ ਬਰੇਨ ਸਟ੍ਰੋਕ ਹੋ ਜਾਂਦਾ ਹੈ, ਜਿਵੇਂ ਮੂੰਹ-ਹੱਥਾਂ ਦਾ ਕੰਮ ਕਰਨਾ ਬੰਦ ਕਰਨਾ ਅਤੇ ਬੋਲਣ ਜਾਂ ਸੁਣਨ ’ਚ ਦਿੱਕਤ ਆਉਣਾ ਆਦਿ। ਹਸਪਤਾਲ ’ਚ 75 ਫੀਸਦੀ ਮਰੀਜ਼ ਅਜਿਹੇ ਆਉਂਦੇ ਹਨ, ਜਿਨ੍ਹਾਂ ਦੇ ਮੂੰਹ-ਹੱਥ ਹਿਲਣੇ-ਜੁਲਣੇ ਬੰਦ ਕਰ ਦਿੰਦੇ ਹਨ ਜਾਂ ਫਿਰ ਉਨ੍ਹਾਂ ਨੂੰ ਬੋਲਣ ’ਚ ਪ੍ਰੇਸ਼ਾਨੀ ਹੁੰਦੀ ਹੈ। ਇਨ੍ਹੀਂ ਦਿਨੀਂ ਆਈ. ਜੀ. ਐੱਮ. ਸੀ. ’ਚ ਰੋਜ਼ਾਨਾ ਹੀ ਬਰੇਨ ਸਟ੍ਰੋਕ ਦੇ ਮਰੀਜ਼ ਆ ਰਹੇ ਹਨ। ਸੂਬੇ ’ਚ ਬਰੇਨ ਸਟ੍ਰੋਕ ਦੇ ਇਲਾਜ ਲਈ ਐੱਚ. ਪੀ. ਟੈਲੀਸਟੋਕ ਦੇ ਨਾਂ ਨਾਲ ਸਹੂਲਤ ਸ਼ੁਰੂ ਕੀਤੀ ਗਈ ਹੈ।

ਇਹ ਸਹੂਲਤ ਉਨ੍ਹਾਂ ਸਿਹਤ ਕੇਂਦਰਾਂ ’ਚ ਹੈ, ਜਿੱਥੇ ਸੀ. ਟੀ. ਸਕੈਨ ਦੀ ਸਹੂਲਤ ਮੁਹੱਈਆ ਹੈ। ਇਨ੍ਹਾਂ ਸਾਰੇ ਕੇਂਦਰਾਂ ’ਤੇ ਡਾਕਟਰਾਂ ਨੂੰ ਟ੍ਰੇਂਡ ਕੀਤਾ ਗਿਆ ਹੈ। ਚੁਣੇ ਗਏ ਸਿਹਤ ਕੇਂਦਰਾਂ ’ਚ ਟੀ. ਪੀ. ਏ. ਇੰਜੈਕਸ਼ਨ ਮੁਹੱਈਆ ਕਰਵਾ ਦਿੱਤੇ ਗਏ ਹਨ, ਜੋ ਬਰੇਨ ਸਟ੍ਰੋਕ ਦੌਰਾਨ ਦਿਮਾਗ ’ਚ ਬਣੇ ਖੂਨ ਦੇ ਥੱਕਿਆਂ (ਬਲੱਡ ਕਲਾਟਿੰਗ) ਨੂੰ ਠੀਕ ਕਰਦਾ ਹੈ। ਕਦੇ ਵੀ ਵਿਅਕਤੀ ’ਚ ਮੂੰਹ ਟੇਢਾ ਹੋਣਾ, ਹੱਥਾਂ ਦਾ ਕੰਮ ਨਾ ਕਰਨਾ, ਬੋਲਣ-ਸੁਣਨ ’ਚ ਸਮੱਸਿਆ ਹੋਣਾ ਅਤੇ ਬਰੇਨ ਸਟ੍ਰੋਕ ਦੇ ਲੱਛਣ ਵਿਖਾਈ ਦੇਣ ਤਾਂ ਤੁਰੰਤ ਹਸਪਤਾਲ ’ਚ ਚੈੱਕ ਕਰਵਾਉਣਾ ਚਾਹੀਦਾ ਹੈ। ਆਈ. ਜੀ. ਐੱਮ. ਸੀ. ’ਚ ਇਸ ਬੀਮਾਰੀ ਤੋਂ ਬਚਣ ਲਈ ਪੂਰੀ ਸਹੂਲਤ ਹੈ।

ਆਈ. ਜੀ. ਐੱਮ. ਸੀ. ’ਚ ਇਸ ਬੀਮਾਰੀ ਦੇ ਮਰੀਜ਼ ਆਉਂਦੇ ਹਨ। ਕਈ ਮਰੀਜ਼ਾਂ ਦਾ ਇਲਾਜ ਆਈ. ਜੀ. ਐੱਮ. ਸੀ. ’ਚ ਚੱਲ ਰਿਹਾ ਹੈ। ਆਈ. ਜੀ. ਐੱਮ. ਸੀ. ’ਚ ਬਰੇਨ ਸਟ੍ਰੋਕ ਨੂੰ ਲੈ ਕੇ ਇਲਾਜ ਦੀ ਪੂਰੀ ਸਹੂਲਤ ਹੈ। ਲੋਕਾਂ ਨੂੰ ਇਹੀ ਸਲਾਹ ਦਿੱਤੀ ਜਾ ਰਹੀ ਹੈ ਕਿ ਜੇਕਰ ਇਸ ਬੀਮਾਰੀ ਦੇ ਕੋਈ ਲੱਛਣ ਵਿਖਾਈ ਦੇਣ ਤਾਂ ਉਹ ਸਮੇਂ ਨਾਲ ਇਲਾਜ ਕਰਵਾਉਣ ਲਈ ਹਸਪਤਾਲ ਆਉਣ। ਹੁਣ ਮਰੀਜ਼ਾਂ ਲਈ ਟੀ. ਪੀ. ਏ. ਇੰਜੈਕਸ਼ਨ ਵੀ ਮੁਫਤ ਮੁਹੱਈਆ ਹੈ। - ਡਾ. ਸੁਧੀਰ ਸ਼ਰਮਾ, ਨਿਊਰੋਲਾਜੀ ਵਿਭਾਗ, ਆਈ. ਜੀ. ਐੱਮ. ਸੀ.


Sunny Mehra

Content Editor

Related News