ਜਨਤਾ ਨੇ ਮੋਦੀ ਦਾ ਕਰਿਸ਼ਮਾ ਦੇਖ ਕੇ ਵੋਟ ਪਾਈ ਸੀ, ਡਿਗਰੀ ਦੇਖ ਕੇ ਨਹੀਂ : ਅਜੀਤ ਪਵਾਰ

Tuesday, Apr 04, 2023 - 02:27 PM (IST)

ਮੁੰਬਈ- ਰਾਸ਼ਟਰਵਾਤੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਨੇਤਾ ਅਜੀਤ ਪਵਾਰ ਨੇ ਕਿਹਾ ਕਿ ਮੰਤਰੀਆਂ ਦੀ ਡਿਗਰੀ 'ਤੇ ਸਵਾਲ ਚੁੱਕਣਾ ਸਹੀ ਨਹੀਂ ਹੈ। ਲੋਕਾਂ ਨੂੰ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਹੈ ਕਿ ਕਿਸੇ ਨੇਤਾ ਨੇ ਆਪਣਏ ਕਾਰਜਕਾਲ 'ਚ ਕੀ ਹਾਸਲ ਕੀਤਾ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਬਾਰੇ ਐਤਵਾਰ ਨੂੰ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਅਜੀਤ ਪਵਾਰ ਨੇ ਕਿਹਾ ਕਿ ਸਾਲ 2014 'ਚ ਕੀ ਜਨਤਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀ ਡਿਗਰੀ ਦੇ ਆਧਾਰ 'ਤੇ ਵੋਟਾਂ ਪਾਈਆਂ ਸਨ? ਉਨ੍ਹਾਂ ਦਾ ਜੋ ਕਰਿਸ਼ਮਾ ਸੀ, ਉਸ ਨਾਲ ਉਨ੍ਹਾਂ ਨੂੰ ਮਦਦ ਮਿਲੀ ਅਤੇ ਉਹ ਚੁਣਾਂ ਜਿੱਤੇ। ਉਨ੍ਹਾਂ ਕਿਹਾ ਕਿ ਹੁਣ ਉਹ 9 ਸਾਲਾਂ ਤੋਂ ਦੇਸ਼ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਦੀ ਡਿਗਰੀ ਬਾਰੇ ਪੁੱਛਣਾ ਠੀਕ ਨਹੀਂ ਹੈ। ਸਾਨੂੰ ਉਨ੍ਹਾਂ ਤੋਂ ਮਹੰਗਾਈ ਅਤੇ ਬੇਰੋਜ਼ਗਾਰੀ ਵਰਗੇ ਮੁੱਦਿਆਂ 'ਤੇ ਸਵਾਲ ਕਰਨਾ ਚਾਹੀਦਾ ਹੈ। ਮੰਤਰੀ ਦੀ ਡਿਗਰੀ ਕੋਈ ਮਹੱਤਵਪੂਰਨ ਮੁੱਦਾ ਨਹੀਂ ਹੈ। ਉਨ੍ਹਾਂ ਅੱਗੇ ਪੁੱਛਿਆ ਕਿ ਜੇਕਰ ਸਾਨੂੰ ਉਨ੍ਹਾਂ ਦੀ ਡਿਗਰੀ 'ਤੇ ਸਪਸ਼ਟਤਾ ਮਿਲਦੀ ਹੈ ਤਾਂ ਕੀ ਮਹਿੰਗਾਈ ਘੱਟ ਹੋਵੇਗੀ? ਕੀ ਉਨ੍ਹਾਂ ਦੀ ਡਿਗਰੀ ਦਾ ਸਟੇਟਸ ਜਾਣਨ ਤੋਂ ਬਾਅਦ ਲੋਕਾਂ ਨੂੰ ਨੌਕਰੀ ਮਿਲੇਗੀ? 

ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਕਾਲਜ ਦੀਆਂ ਡਿਗਰੀਆਂ ਨੂੰ ਜਨਤਾ ਦੇ ਵਿਚ ਰੱਖਣਾ ਚਾਹੀਦਾ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਆਪਣੇ ਟਵੀਟ 'ਚ ਕਿਹਾ ਕਿ ਕੀ ਦੇਸ਼ ਨੂੰ ਇਹ ਜਾਣਨ ਦਾ ਵੀ ਅਧਿਕਾਰ ਨਹੀਂ ਹੈ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਨੇ ਕਿੰਨੀ ਪੜ੍ਹਾਈ ਕੀਤੀ ਹੈ? ਉਨ੍ਹਾਂ ਨੇ ਅਦਾਲਤ 'ਚ ਡਿਗਰੀ ਦਿਖਾਉਣ ਦਾ ਸਖ਼ਤ ਵਿਰੋਧ ਕੀਤਾ, ਕਿਉਂ? ਅਤੇ ਜੋ ਉਨ੍ਹਾਂ ਦੀ ਡਿਗਰੀ ਦੇਖਣ ਦੀ ਮੰਗ ਕਰੇਗਾ ਉਸ 'ਤੇ ਜੁਰਮਾਨਾ ਲਗਾਇਆ ਜਾਵੇਗਾ? ਇਹ ਕੀ ਹੋ ਰਿਹਾ ਹੈ? ਅਨਪੜ੍ਹ ਜਾਂ ਘੱਟ ਪੜ੍ਹਿਆ-ਲਿਖਿਆ ਪੀ.ਐੱਮ. ਦੇਸ਼ ਲਈ ਬਹੁਤ ਖ਼ਤਰਨਾਕ ਹੈ।


Rakesh

Content Editor

Related News