ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਸਾਡਾ ''ਹੱਥ'' ਮਜ਼ਬੂਤ ਕਰਨ ਲੋਕ : ਨਤਾਸ਼ਾ ਸ਼ਰਮਾ
Thursday, Mar 14, 2024 - 11:04 AM (IST)
ਨੈਸ਼ਨਲ ਡੈਸਕ- ਆਲ ਇੰਡੀਆ ਮਹਿਲਾ ਕਾਂਗਰਸ ਦੀ ਸੋਸ਼ਲ ਮੀਡੀਆ ਕਨਵੀਨਰ ਅਤੇ ਪੰਜਾਬ ਆਬਜ਼ਰਵਰ ਨਤਾਸ਼ਾ ਸ਼ਰਮਾ ਨੇ ਕਿਹਾ ਕਿ ਕਾਂਗਰਸ ਵੱਲੋਂ ਐਲਾਨੀ ਗਈ ਨਾਰੀ ਨਿਆਂ ਦੀ ਗਾਰੰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਸ਼ਾਨਦਾਰ ਕੰਮ ਕਰੇਗੀ ਅਤੇ ਕੇਂਦਰ 'ਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ।
ਨਤਾਸ਼ਾ ਸ਼ਰਮਾ ਨੇ ਨਾਰੀ ਨਿਆਂ ਗਾਰੰਟੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜੋ ਕਿ ਇਸ ਤਰ੍ਹਾਂ ਹੈ:
1. ਮਹਾਲਕਸ਼ਮੀ ਗਾਰੰਟੀ
ਇਸ ਗਾਰੰਟੀ ਤਹਿਤ ਗਰੀਬ ਪਰਿਵਾਰ ਦੀ ਹਰ ਔਰਤ ਨੂੰ ਸਾਲਾਨਾ 1 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।
2. ਅੱਧੀ ਆਬਾਦੀ-ਪੂਰਾ ਹੱਕ
ਇਸ ਗਾਰੰਟੀ ਤਹਿਤ ਕੇਂਦਰ ਸਰਕਾਰ ਦੀਆਂ ਨਵੀਆਂ ਨਿਯੁਕਤੀਆਂ ਵਿਚ ਔਰਤਾਂ ਨੂੰ 50 ਫੀਸਦੀ ਹਿੱਸਾ/ਅਧਿਕਾਰ ਮਿਲਣਗੇ।
3. ਸ਼ਕਤੀ ਦਾ ਸਨਮਾਨ
ਇਸ ਸਕੀਮ ਤਹਿਤ ਆਂਗਣਵਾੜੀ, ਆਸ਼ਾ ਅਤੇ ਮਿਡ ਡੇਅ ਮੀਲ ਵਰਕਰਾਂ ਦੀ ਮਹੀਨੇਵਾਰ ਤਨਖ਼ਾਹ ਵਿਚ ਕੇਂਦਰ ਸਰਕਾਰ ਦੁੱਗਣਾ ਯੋਗਦਾਨ ਦੇਵੇਗੀ।
4. ਅਧਿਕਾਰ ਮੈਤਰੀ
ਇਸ ਗਾਰੰਟੀ ਤਹਿਤ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਹਰੇਕ ਪੰਚਾਇਤ ਵਿਚ ਅਧਿਕਾਰ ਮੈਤਰੀ ਦੇ ਰੂਪ ਵਿਚ ਇਕ ਪੈਰਾ-ਲੀਗਲ ਯਾਨੀ ਕਾਨੂੰਨੀ ਸਹਾਇਕ ਨਿਯੁਕਤ ਕੀਤਾ ਜਾਵੇਗਾ।
5. ਸਾਵਿਤਰੀ ਬਾਈ ਫੂਲੇ ਹੋਸਟਲ
ਭਾਰਤ ਸਰਕਾਰ ਦੇਸ਼ ਭਰ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਵਿਚ ਘੱਟੋ-ਘੱਟ ਇਕ ਕੰਮਕਾਜੀ ਮਹਿਲਾ ਹੋਸਟਲ ਬਣਾਏਗੀ। ਇਨ੍ਹਾਂ ਹੋਸਟਲਾਂ ਨੂੰ ਦੇਸ਼ ਭਰ ਵਿਚ ਦੁੱਗਣਾ ਕੀਤਾ ਜਾਵੇਗਾ।
ਨਤਾਸ਼ਾ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਸਹਿਭਾਗੀ ਨਿਆਂ, ਕਿਸਾਨ ਨਿਆਂ ਅਤੇ ਯੁਵਾ ਨਿਆਂ ਦਾ ਵੀ ਐਲਾਨ ਕਰ ਚੁੱਕੀ ਹੈ। ਇਹ ਕਹਿਣ ਦੀ ਲੋੜ ਨਹੀਂ ਕਿ ਸਾਡੀਆਂ ਗਾਰੰਟੀਆਂ ਖਾਲੀ ਵਾਅਦੇ ਅਤੇ ਬਿਆਨ ਨਹੀਂ ਹਨ। ਅਸੀਂ ਜੋ ਕਹਿੰਦੇ ਹਾਂ ਉਸ 'ਤੇ ਕਾਇਮ ਰਹਿੰਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਤੋਂ ਕਾਂਗਰਸ ਲਈ ਅਸ਼ੀਰਵਾਦ ਮੰਗਦਿਆਂ ਕਿਹਾ ਕਿ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੀ ਇਸ ਲੜਾਈ ਵਿਚ ਉਹ ਸਾਡਾ 'ਹੱਥ' ਮਜ਼ਬੂਤ ਕਰਨ।
ਨਤਾਸ਼ਾ ਸ਼ਰਮਾ ਨੇ ਕਿਹਾ ਕਿ ਮਹਿਲਾ ਕਾਂਗਰਸ ਦੀ ਕੌਮੀ ਪ੍ਰਧਾਨ ਅਲਕਾ ਲਾਂਬਾ ਜੀ ਲਗਾਤਾਰ ਦੇਸ਼ ਭਰ ਵਿਚ ਦੌਰੇ ਕਰ ਕੇ ਨਾਰੀ ਨਿਆਂ ਕਾਨਫਰੰਸਾਂ ਵਿਚ ਔਰਤਾਂ ਨੂੰ ਸੰਬੋਧਨ ਕਰ ਕੇ ਉਨ੍ਹਾਂ ਦੇ ਇਨਸਾਫ਼ ਦੀ ਆਵਾਜ਼ ਬੁਲੰਦ ਕਰ ਰਹੀ ਹੈ। ਕੇਂਦਰ ਦੀ ਭਾਜਪਾ ਸਰਕਾਰ ਦੇ ਔਰਤ ਵਿਰੋਧੀ ਕਿਰਦਾਰ ਨੂੰ ਬੇਪਰਦਾ ਕਰ ਰਹੀ ਹੈ। ਉਨ੍ਹਾਂ ਦੀ ਯੋਗ ਅਗਵਾਈ ਵਿਚ ਮਹਿਲਾ ਕਾਂਗਰਸ ਪ੍ਰਧਾਨ ਖੜਗੇ ਜੀ ਅਤੇ ਜਨ ਆਗੂ ਰਾਹੁਲ ਗਾਂਧੀ ਜੀ ਵੱਲੋਂ ਦਰਸਾਏ ਦਿਸ਼ਾ ਨਿਰਦੇਸ਼ਾਂ ਵਿਚ ਲਗਾਤਾਰ ਕੰਮ ਕਰ ਰਹੀ ਹੈ ਅਤੇ ਮਹਿਲਾ ਨਿਆਂ ਗਾਰੰਟੀ ਦੇ ਐਲਾਨ ਤੋਂ ਬਾਅਦ ਦੇਸ਼ ਭਰ ਦੀਆਂ ਔਰਤਾਂ ਵਿਚ ਕਾਂਗਰਸ ਪ੍ਰਤੀ ਉਤਸ਼ਾਹ ਅਤੇ ਉਮੀਦ ਦੀ ਇਕ ਨਵੀਂ ਕਿਰਨ ਜਾਗੀ ਹੈ। ਆਉਣ ਵਾਲੀਆਂ ਚੋਣਾਂ ਵਿਚ ਉਨ੍ਹਾਂ ਨੇ ਕਾਂਗਰਸ ਨੂੰ ਮੌਕਾ ਦੇਣ ਦਾ ਮਨ ਬਣਾ ਲਿਆ ਹੈ।
ਨਾਰੀ ਨਿਆਂ ਗਾਰੰਟੀ ਇਕ ਬਹੁਤ ਹੀ ਇਤਿਹਾਸਕ ਕਦਮ ਹੈ ਅਤੇ ਇਸ ਦੇ ਲਈ ਮੈਂ ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਜੀ, ਮਾਨਯੋਗ ਕਾਂਗਰਸ ਪ੍ਰਧਾਨ ਖੜਗੇ ਜੀ, ਜਨਨਾਇਕ ਰਾਹੁਲ ਗਾਂਧੀ ਜੀ, ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਜੀ, ਸੰਗਠਨ ਜਨਰਲ ਸਕੱਤਰ ਵੇਣੂਗੋਪਾਲ ਜੀ, ਮਹਿਲਾ ਕਾਂਗਰਸ ਪ੍ਰਧਾਨ ਅਲਕਾ ਲਾਂਬਾ ਜੀ ਦਾ ਧੰਨਵਾਦ ਕਰਨਾ ਚਾਹਾਂਗੀ।